ਜੋਹਾਨਸਬਰਗ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਹੁਣ ਅਜਿਹਾ ਦੇਸ਼ ਨਹੀਂ ਰਿਹਾ, ਜੋ ਮੁਕਾਬਲਤਨ ਹੌਲੀ-ਹੌਲੀ ਅੱਗੇ ਵਧਦਾ ਸੀ। ਜੈਸ਼ੰਕਰ ਨੇ ਬ੍ਰਿਕਸ ਸੰਮੇਲਨ ਲਈ ਦੱਖਣੀ ਅਫਰੀਕਾ ਦੇ ਆਪਣੇ ਤਿੰਨ ਦਿਨਾਂ ਦੌਰੇ ਦੇ ਆਖਰੀ ਦਿਨ ਇਹ ਗੱਲ ਕਹੀ। ਉਨ੍ਹਾਂ ਕਿਹਾ, ‘ਇਹ ਹੁਣ ਉਹ ਭਾਰਤ ਨਹੀਂ ਰਿਹਾ, ਜੋ ਮੁਕਾਬਲਤਨ ਹੌਲੀ ਰਫਤਾਰ ਨਾਲ ਅੱਗੇ ਵਧਦਾ ਸੀ। ਜਦੋਂ ਡਿਜੀਟਲ ਦੀ ਗੱਲ ਆਉਂਦੀ ਹੈ ਤਾਂ ਮੈਂ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਜੋ ਮੈਂ ਦੇਸ਼ ਵਿਚ ਦੇਖ ਰਿਹਾ ਹਾਂ, ਮੈਂ ਯੂਰਪ ਅਤੇ ਉੱਤਰੀ ਅਮਰੀਕਾ ਵਿਚ ਵੀ ਨਹੀਂ ਦਿਖਦਾ।’
ਜੈਸ਼ੰਕਰ ਨੇ ਕਿਹਾ ਕਿ ਜਦੋਂ ਅਸੀਂ ਇਨ੍ਹਾਂ 9 ਸਾਲਾਂ ਵਿਚ ਤਬਦੀਲੀ ਦੀ ਰਫ਼ਤਾਰ ਦੀ ਗੱਲ ਕਰਦੇ ਹਾਂ ਤਾਂ ਦੇਸ਼ ਵਿਚ ਇਸ ਪੱਧਰ ’ਤੇ ਹੋ ਰਿਹਾ ਬਦਲਾਅ ਅਸਲ ਵਿਚ ਪ੍ਰਭਾਵਸ਼ਾਲੀ ਅਤੇ ਵਿਸ਼ਾਲ ਹੈ ਅਤੇ ਵਿਦੇਸ਼ਾਂ ਵਿਚ ਵਸਦੇ ਭਾਰਤੀ ਭਾਈਚਾਰੇ ਅਤੇ ਸ਼ੁਭਚਿੰਤਕਾਂ ਨੂੰ ਵੀ ਇਸ ਤੋਂ ਪ੍ਰਭਾਵਿਤ ਹੋਣ ਦੀ ਲੋੜ ਹੈ। ਉਹ ਸ਼ਨੀਵਾਰ ਸ਼ਾਮ ਨੂੰ ਕੇਪਟਾਊਨ ਵਿਚ ਸਥਾਨਕ ਅਤੇ ਪ੍ਰਵਾਸੀ ਭਾਈਚਾਰੇ ਵੱਲੋਂ ਆਪਣੇ ਸਨਮਾਨ ਵਿਚ ਆਯੋਜਿਤ ਇਕ ਸਮਾਗਮ ਵਿਚ ਬੋਲ ਰਹੇ ਸਨ। ਉਨ੍ਹਾਂ ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਵਿਸ਼ੇਸ਼ ਸਬੰਧਾਂ ਬਾਰੇ ਵੀ ਗੱਲ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਰਾਹੁਲ ਗਾਂਧੀ ਨੇ ਅਮਰੀਕੀ ਲੋਕਾਂ ਨੂੰ 'ਆਧੁਨਿਕ ਭਾਰਤ' ਲਈ ਖੜ੍ਹੇ ਹੋਣ ਦਾ ਦਿੱਤਾ ਸੱਦਾ (ਤਸਵੀਰਾਂ)
ਜੈਸ਼ੰਕਰ ਦੱਖਣੀ ਅਫਰੀਕਾ ਵੱਲੋਂ ਆਯੋਜਿਤ ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ) ਸਮੂਹਿਕ ਮੀਟਿੰਗ ਲਈ ਜੋਹਾਨਸਬਰਗ ਵਿੱਚ ਸਨ। ਭਾਰਤੀਆਂ ਦੀ ਆਤਮ-ਨਿਰਭਰਤਾ ਨੂੰ ਵਧਾਉਣ ਲਈ ਮੋਦੀ ਸਰਕਾਰ ਦੀਆਂ 9 ਸਾਲਾਂ ਦੀਆਂ ਪ੍ਰਾਪਤੀਆਂ ’ਤੇ ਜ਼ੋਰ ਦਿੰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਇਹ ਕੋਈ ਸੁਰੱਖਿਆਵਾਦੀ ਕੋਸ਼ਿਸ਼ ਨਹੀਂ ਹੈ। ਉਸਨੇ ਕਿਹਾ, “ਇੱਕ ਸਵੈ-ਨਿਰਭਰ ਭਾਰਤ ਇੱਕ ਸੁਰੱਖਿਆਵਾਦੀ ਭਾਰਤ ਨਹੀਂ ਹੈ, ਜੋ ਆਪਣੇ ਆਪ ਨੂੰ ਦੁਨੀਆ ਨਾਲ ਬੰਦ ਕਰ ਰਿਹਾ ਹੈ। ਇਹ ਇਕ ਅਜਿਹਾ ਦੇਸ਼ ਹੈ ਜੋ ਦੁਨੀਆ ਲਈ ਹੋਰ ਨਿਰਮਾਣ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਪਿਛਲੇ ਸਾਲ ਭਾਰਤ ਦਾ ਸਿੱਧਾ ਵਿਦੇਸ਼ੀ ਨਿਵੇਸ਼ 86 ਅਰਬ ਡਾਲਰ ਸੀ, ਜੋ ਦੁਨੀਆ ਵਿਚ ਸਭ ਤੋਂ ਵੱਧ ਹੈ। ਅਗਲੇ 25 ਸਾਲਾਂ ਲਈ ਭਾਰਤ ਦੇ ਵਿਜ਼ਨ ਬਾਰੇ ਗੱਲ ਕਰਦਿਆਂ ਵਿਦੇਸ਼ ਮੰਤਰੀ ਨੇ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਇਹ ਦਿਖਾਉਣਾ ਜ਼ਰੂਰੀ ਹੈ ਕਿ ਉਹ ਵੱਡੇ ਪੱਧਰ ’ਤੇ ਵੱਡੇ ਕੰਮ ਕਰਨ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਨੇ ਭਾਰਤ ਅਤੇ ਦੱਖਣੀ ਅਫ਼ਰੀਕਾ ਦਰਮਿਆਨ ਵਿਸ਼ੇਸ਼ ਸਬੰਧਾਂ ਬਾਰੇ ਵੀ ਗੱਲ ਕੀਤੀ, ਜੋ ਨਵੇਂ ਕੂਟਨੀਤਕ ਸਬੰਧਾਂ ਦੇ 30 ਸਾਲ ਦੇ ਜਸ਼ਨ ਮਨਾਏਗਾ। ਨਸਲੀ ਵਿਤਕਰੇ ਕਾਰਨ ਦੋਵਾਂ ਮੁਲਕਾਂ ਵਿਚਾਲੇ ਕਰੀਬ ਚਾਰ ਦਹਾਕਿਆਂ ਤੋਂ ਕੂਟਨੀਤਕ ਸਬੰਧਾਂ ਵਿਚ ਦਰਾਰ ਆਈ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ਨੇ ਅਮਰੀਕਾ ’ਤੇ ਤਾਈਵਾਨ ਸਟ੍ਰੇਟ ’ਚ ਉਸ ਨੂੰ ਉਕਸਾਉਣ ਦਾ ਲਗਾਇਆ ਦੋਸ਼
NEXT STORY