ਕੋਲੰਬੋ— ਭਾਰਤ ਨੇ ਜਿਹਾਦੀ ਅੱਤਵਾਦ ਦੇ ਸਾਂਝੇ ਖਤਰੇ ਨਾਲ ਨਿਪਟਣ 'ਚ ਸ਼੍ਰੀਲੰਕਾ ਨੂੰ ਆਪਣਾ ਪੂਰਾ ਸਮਰਥਨ ਦੇਣ ਦੀ ਪੇਸ਼ਕਸ਼ ਕੀਤੀ ਹੈ। ਭਾਰਤ ਨੇ 'ਈਸਟਰ ਸੰਡੇ' ਦੇ ਦਿਨ ਸ਼੍ਰੀਲੰਕਾ 'ਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ 'ਚ 11 ਭਾਰਤੀਆਂ ਸਣੇ ਕਰੀਬ 260 ਲੋਕਾਂ ਦੇ ਮਾਰੇ ਜਾਣ ਦੇ ਕੁਝ ਦਿਨਾਂ ਬਾਅਦ ਇਸ ਗੁਆਂਢੀ ਦੇਸ਼ ਨੂੰ ਇਹ ਪੇਸ਼ਕਸ਼ ਕੀਤੀ ਹੈ।
ਇਥੇ ਭਾਰਤੀ ਹਾਈ ਕਮਿਸ਼ਨ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਸ਼੍ਰੀਲੰਕਾ 'ਚ ਭਾਰਤੀ ਹਾਈ ਕਮਿਸ਼ਨਰ ਤਰਣਜੀਤ ਸਿੰਘ ਸੰਧੂ ਨੇ ਕੈਂਡੀ ਦੇ ਸ਼੍ਰੀ ਡਾਲਡਾ ਮਾਲੀਗਾਵਾ ਯਾ 'ਸੇਕ੍ਰੇਡ ਟੂਥ ਰੇਲਿਕ' ਮੰਦਰ 'ਚ ਦੋ ਚੋਟੀ ਦੇ ਬੌਧ ਭਿਖਸ਼ੂਆਂ ਨਾਲ ਆਪਣੀ ਹਾਲੀਆ ਮੁਲਾਕਾਤ ਦੌਰਾਨ ਮੌਜੂਦਾ ਸੁਰੱਖਿਆ ਸਥਿਤੀ 'ਤੇ ਚਰਚਾ ਕੀਤੀ। ਬਿਆਨ 'ਚ ਕਿਹਾ ਗਿਆ ਹੈ ਕਿ ਹਾਈ ਕਮਿਸ਼ਨਰ ਨੇ ਮਹਾਨਾਇਕ ਥਰੋਜ਼ ਦੇ ਨਾਲ ਮੌਜੂਦਾ ਸੁਰੱਖਿਆ ਸਥਿਤੀ 'ਤੇ ਚਰਚਾ ਕੀਤੀ ਤੇ ਜਿਹਾਦੀ ਅੱਤਵਾਦ ਦੇ ਸਾਂਝੇ ਖਤਰੇ ਨਾਲ ਨਿਪਟਣ 'ਚ ਸ਼੍ਰੀਲੰਕਾ ਨੂੰ ਭਾਰਤ ਦੇ ਪੂਰਣ ਸਮਰਥਨ ਦੀ ਪੇਸ਼ਕਸ਼ ਕੀਤੀ। ਬਿਆਨ 'ਚ ਕਿਹਾ ਗਿਆ ਕਿ ਮਹਾਨਾਇਕ ਥੇਰੋਸ ਨੇ ਸ਼੍ਰੀਲੰਕਾ ਲਈ ਭਾਰਤ ਦੇ ਬੇਸ਼ਰਤ ਤੇ ਮਜ਼ਬੂਤ ਸਮਰਥਨ ਦੀ ਸ਼ਲਾਘਾ ਕੀਤੀ।
ਆਸਟ੍ਰੇਲੀਆ ਫੈਡਰਲ ਚੋਣਾਂ 2019 : ਜਿੱਤ ਨੇੜੇ ਲਿਬਰਲ, ਜਸ਼ਨ ਦਾ ਮਾਹੌਲ
NEXT STORY