ਇੰਟਰਨੈਸ਼ਨਲ ਡੈਸਕ- ਭਾਰਤ ਸਰਕਾਰ ਵਲੋਂ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ’ਤੇ ਪਾਬੰਦੀ ਲਾਉਣ ਤੋਂ ਬਾਅਦ ਇਸ ਦਾ ਅਸਰ ਅਮਰੀਕੀ ਬਾਜ਼ਾਰ ਵਿਚ ਦੇਖਣ ਨੂੰ ਮਿਲ ਰਿਹਾ ਹੈ। ਪਾਬੰਦੀ ਲੱਗਣ ਤੋਂ ਬਾਅਦ ਚੌਲ ਖਾਣ ਦੇ ਸ਼ੌਕੀਨ ਲੋਕਾਂ ਨੇ ਇਸ ਦਾ ਭੰਡਾਰਨ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਚੌਲਾਂ ਦੀਆਂ ਕੀਮਤਾਂ ਵਿਚ ਉਛਾਲ ਵੀ ਆਇਆ ਹੈ। ਅਮਰੀਕਾ ਦੇ ਸਟੋਰਾਂ ਵਿਚ ਚੌਲਾਂ ਦੇ ਬੈਗ ਖਰੀਦਣ ਲਈ ਲਾਈਨਾਂ ਲੱਗ ਰਹੀਆਂ ਹਨ। ਉਥੇ ਹੀ ਸਥਿਤੀ ਨੂੰ ਕਾਬੂ ਵਿਚ ਰੱਖਣ ਅਤੇ ਸਹੀ ਵੰਡ ਨੂੰ ਯਕੀਨੀ ਬਣਾਉਣ ਲਈ, ਬਹੁਤ ਸਾਰੇ ਕਰਿਆਨਾ ਸਟੋਰਾਂ ਨੇ ਚੌਲਾਂ ਦੀਆਂ ਥੈਲੀਆਂ ਦੀ ਗਿਣਤੀ ਸੀਮਤ ਕਰਦੇ ਹੋਏ 'ਪ੍ਰਤੀ ਪਰਿਵਾਰ ਸਿਰਫ ਇੱਕ ਚੌਲਾਂ ਦੀ ਥੈਲੀ' ਦਾ ਨੋਟਿਸ ਲਗਾ ਦਿੱਤਾ ਹੈ। ਹਾਲਾਂਕਿ, ਜਮਾਖੋਰੀ ਨੂੰ ਲੈ ਕੇ ਚਿੰਤਾਵਾਂ ਪੈਦਾ ਹੋ ਗਈਆਂ ਹਨ। ਇਸ ਗੱਲ ਦਾ ਖ਼ਦਸ਼ਾ ਵੱਧ ਗਿਆ ਹੈ ਕਿ ਲੋਕ ਚੌਲਾਂ ਨੂੰ ਸਟੋਰ ਕਰਕੇ ਬਾਅਦ ਵਿਚ ਆਨਲਾਈਨ ਪਲੇਫੋਰਮਾਂ ਰਾਹੀਂ ਕਾਫੀ ਉੱਚੀਆਂ ਕੀਮਤਾਂ 'ਤੇ ਵੇਚਣ ਦੀ ਕੋਸ਼ਿਸ਼ ਕਰ ਸਕਦੇ ਹਨ।
ਇਹ ਵੀ ਪੜ੍ਹੋ: ਪੱਛਮੀ ਆਸਟ੍ਰੇਲੀਆ 'ਚ ਤੱਟ 'ਤੇ ਫਸੀਆਂ 51 ਪਾਇਲਟ ਵੇਲ੍ਹਾਂ ਦੀ ਮੌਤ, ਬਾਕੀਆਂ ਨੂੰ ਬਚਾਉਣ ਲਈ ਕੋਸ਼ਿਸ਼ਾਂ ਜਾਰੀ
ਭਾਰਤੀਆਂ ਦਾ ਪਸੰਦੀਦਾ ਭੋਜਨ ਹੈ ਚੌਲ
ਅਮਰੀਕਾ ਦੇ ਸਟੋਰਾਂ ਦੇ ਕਈ ਵੀਡੀਓਜ਼ ਸਾਹਮਣੇ ਆਈਆਂ ਹਨ ਜਿਥੇ ਚੌਲਾਂ ਦੀਆਂ ਥੈਲੀਆਂ ਖਰੀਦਣ ਲਈ ਲੋਕਾਂ ਦੀ ਭਾਰੀ ਭੀੜ ਉਮੜ ਰਹੀ ਹੈ। ਇਸ ਦਾ ਇਕ ਵੱਡਾ ਕਾਰਨ ਇਹ ਹੈ ਕਿ ਅਮਰੀਕਾ ਵਿਚ ਵੱਡੇ ਪੈਮਾਨੇ ’ਤੇ ਭਾਰਤੀ ਰਹਿੰਦੇ ਹਨ ਅਤੇ ਬਿਨਾਂ ਚੌਲਾਂ ਦੇ ਭਾਰਤੀ ਰਸੋਈ ਅਧੂਰੀ ਹੀ ਮੰਨੀ ਜਾਂਦੀ ਹੈ। ਇਹੀ ਕਾਰਨ ਹੈ ਕਿ ਜਿਵੇਂ ਹੀ ਭਾਰਤ ਦੇ ਗੈਰ-ਬਾਸਮਤੀ ਚੌਲਾਂ ਦੀ ਬਰਾਮਦ ’ਤੇ ਬੈਨ ਦੀ ਖਬਰ ਫੈਲੀ, ਲੋਕ ਸਟੋਰਾਂ ਵੱਲ ਟੁੱਟ ਪਏ ਅਤੇ ਚੌਲਾਂ ਦੀਆਂ ਬੋਰੀਆਂ ਗੱਡੀਆਂ ਵਿਚ ਭਰ ਕੇ ਲਿਜਾਣ ਲੱਗੇ। ਦੱਸਿਆ ਜਾ ਰਿਹਾ ਹੈ ਕਿ ਭਾਰਤ ਦੀ ਇਸ ਪਾਬੰਦੀ ਨਾਲ ਅਮਰੀਕੀ ਸਟੋਰ ਮਾਲਕਾਂ ਦੀ ਚਾਂਦੀ ਹੋ ਗਈ ਹੈ। ਇਹ ਮਨਮਰਜ਼ੀ ਨਾਲ ਚੌਲਾਂ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਖੂਬ ਮੁਨਾਫਾ ਕਮਾ ਰਹੇ ਹਨ।
ਇਹ ਵੀ ਪੜ੍ਹੋ: ਅੰਜੂ ਬਣੀ ਫਾਤਿਮਾ, ਇਸਲਾਮ ਕਬੂਲ ਕਰਨ ਮਗਰੋਂ ਪਾਕਿਸਤਾਨੀ ਫੇਸਬੁੱਕ ਦੋਸਤ ਨਾਲ ਕਰਾਇਆ ਵਿਆਹ
100 ਤੋਂ ਵੱਧ ਦੇਸ਼ਾਂ ਨੂੰ ਸੀ ਚੌਲਾਂ ਦੀ ਬਰਾਮਦ
ਜ਼ਿਕਰਯੋਗ ਹੈ ਕਿ ਭਾਰਤ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਵਿਚ ਚੌਲਾਂ ਦੀ ਬਰਾਮਦ ਕਰਦਾ ਹੈ। ਭਾਰਤ 2012 ਤੋਂ ਚੌਲਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਰਿਹਾ ਹੈ। ਭਾਰਤ ਦੇ ਇਸ ਕਦਮ ਨਾਲ ਕਈ ਦੇਸ਼ਾਂ ਵਿਚ ਚੌਲਾਂ ਦਾ ਸੰਕਟ ਆ ਸਕਦਾ ਹੈ ਅਤੇ ਕੀਮਤਾਂ ਵਿਚ ਭਾਰੀ ਵਾਧੇ ਦੀਆਂ ਸੰਭਾਵਨਾਵਾਂ ਹਨ। ਕਿਹਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਕਣਕ ਅਤੇ ਦਾਲਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਵੀ ਕੁਝ ਹੋਰ ਸਖਤ ਕਦਮ ਚੁੱਕ ਸਕਦੀ ਹੈ।
ਇਹ ਵੀ ਪੜ੍ਹੋ: ਕਾਲ ਬਣ ਕੇ ਵਰ੍ਹਿਆ ਮੋਹਲੇਧਾਰ ਮੀਂਹ, 2 ਮੰਜ਼ਿਲਾ ਇਮਾਰਤ ਡਿੱਗਣ ਕਾਰਨ 4 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਜਲਵਾਯੂ ਤਬਦੀਲੀ ਦਾ ਅਸਰ, ਇਟਲੀ ਜੰਗਲ ਦੀ ਅੱਗ, ਗਰਮੀ ਅਤੇ ਗੜਿਆਂ ਦੀ ਮਾਰ ਤੋਂ ਪ੍ਰਭਾਵਿਤ
NEXT STORY