ਨਵੀਂ ਦਿੱਲੀ, (ਭਾਸ਼ਾ)- ਭਾਰਤ-ਅਮਰੀਕਾ ਦੀ ਭਾਈਵਾਲੀ ਨੂੰ ਨਾ ਸਿਰਫ਼ ਦੋਵਾਂ ਦੇਸ਼ਾਂ ਸਗੋਂ ਪੂਰੀ ਦੁਨੀਆ ਲਈ ਲਾਭਕਾਰੀ ਕਰਾਰ ਦਿੰਦਿਆਂ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਬੁੱਧਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੇ ਹਫ਼ਤੇ ਸੰਪੰਨ ਯਾਤਰਾ ਤੋਂ ਪਤਾ ਲੱਗਾਦਾ ਹੈ ਕਿ ਇਹ ਸਾਂਝੇਦਾਰੀ ਇਕ ਮਹਾਨ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ। ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ. ਆਈ. ਟੀ.)-ਦਿੱਲੀ ਵਿਖੇ ਇਕ ਪ੍ਰਾਗਰੋਮ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਕਿਹਾ ਕਿ ਦੌਰੇ ਦੌਰਾਨ ਐਲਾਨੇ ਗਏ ਪ੍ਰਾਜੈਕਟਾਂ ਅਤੇ ਪਰਿਵਰਤਨਸ਼ੀਲ ਪਹਿਲਕਦਮੀਆਂ ਨਾਲ ਨਾ ਸਿਰਫ਼ ਦੋਵਾਂ ਦੇਸ਼ਾਂ ਨੂੰ ਸਗੋਂ ਦੁਨੀਆ ਨੂੰ ਵੀ ਫਾਇਦਾ ਹੋਵੇਗਾ।
ਗਾਰਸੇਟੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਕੋਲ ਇੰਡੋ-ਪੈਸੀਫਿਕ ਖੇਤਰ ਅਤੇ ਉਸ ਤੋਂ ਬਾਹਰ ਸ਼ਾਂਤੀ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਦੀ ਸ਼ਕਤੀ ਹੈ। ਉਨ੍ਹਾਂ ਕਿਹਾ, “ਸਾਡੇ ਕੋਲ ਬੇਅੰਤ ਮੌਕਿਆਂ ਦਾ ਭਵਿੱਖ ਹੈ।” ਉਨ੍ਹਾਂ ਨੇ ਦੁਨੀਆ ਦੇ 2 ਪ੍ਰਮੁੱਖ ਲੋਕਤੰਤਰਾਂ ਦੇ ਇਕੱਠੇ ਕੰਮ ਕਰਨ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਕਿਹਾ, ‘‘ਅਸੀਂ ਜ਼ੋਰ-ਜ਼ਬਰਦਸਤੀ ਖਿਲਾਫ ਇਕੱਠੇ ਖੜੇ ਹੋ ਸਕਦੇ ਹਾਂ, ਅਸੀਂ ਸ਼ਾਂਤੀ ਲਈ ਇਕੱਠੇ ਖੜੇ ਹੋ ਸਕਦੇ ਹਾਂ।’’ ਰਾਜਦੂਤ ਨੇ ਅਹਿਮ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਦੇ ਖੇਤਰ ’ਚ ਭਾਰਤ-ਅਮਰੀਕਾ ਭਾਈਵਾਲੀ ਨੂੰ ਵਧਾਉਣ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ।
ਸਵੀਡਨ ਪੁਲਸ ਨੇ ਮਸਜਿਦ ਦੇ ਬਾਹਰ ਕੁਰਾਨ ਸਾੜਨ ਨੂੰ ਦਿੱਤੀ ਮਨਜ਼ੂਰੀ, ਹਿੰਸਾ ਤੇ ਤਣਾਅ ਵਧਣ ਦਾ ਖਦਸ਼ਾ
NEXT STORY