ਵਾਸ਼ਿੰਗਟਨ (ਭਾਸ਼ਾ)- ਪਟਨਾ ਵਿਚ ਪੈਦਾ ਹੋਏ ਪ੍ਰਭਾਕਰ ਸ਼ਰਣ ਆਪਣੀ ਪਹਿਲੀ ਸਪੈਨਿਸ਼ ਫਿਲਮ ਐਨਰੇਡਾਡੋਸ ਲਾ ਕੰਫਿਊਜ਼ਨ (ਇੰਟੇਗਲਡ ਦਿ ਕੰਫਿਊਜ਼ਨ) ਨਾਲ ਹੁਣ ਲੈਟਿਨ ਅਮਰੀਕੀ ਫਿਲਮ ਉਦਯੋਗ ਦੇ ਉਭਰਦੇ ਹੋਏ ਕਲਾਕਾਰ ਬਣ ਗਏ ਹਨ। ਇਹ ਫਿਲਮ ਕੋਸਟਾ ਰਿਕਾ ਦੀ ਪਿਛਲੇ ਸਾਲ ਦੀ ਪ੍ਰਸਿੱਧ ਫਿਲਮਾਂ ਵਿਚੋਂ ਇਕ ਰਹੀ। ਇਸ ਫਿਲਮ ਬਾਰੇ ਕਿਹਾ ਜਾਂਦਾ ਹੈ ਕਿ ਇਹ ਅਜਿਹੀ ਪਹਿਲੀ ਅਮਰੀਕੀ ਫਿਲਮ ਹੈ ਜੋ ਬਾਲੀਵੁੱਡ ਸਟਾਈਲ ਵਿਚ ਬਣੀ ਹੈ। ਇਸ ਫਿਲਮ ਵਿਚ ਬਾਲੀਵੁਡ ਦੀ ਤਰ੍ਹਾਂ ਹੀ ਨਾਚ ਅਤੇ ਗਾਣੇ ਹਨ।
ਇਸ ਦੀ ਸ਼ੂਟਿੰਗ ਕੋਸਟਾ ਰਿਕਾ, ਮੁੰਬਈ ਅਤੇ ਪਨਾਮਾ ਵਿਚ ਹੋਈ ਹੈ। ਪ੍ਰਭਾਕਰ ਨਾਲ ਇਸ ਫਿਲਮ ਵਿਚ ਮੁੱਖ ਕਿਰਦਾਰ ਵਿਚ ਨੈਂਸੀ ਡੋਬਲਸ ਹੈ। ਉਹ ਇਥੋਂ ਦੀ ਟੀ.ਵੀ. ਹੋਸਟੇਸ ਹੈ। ਅਭਿਨੇਤਾ ਦੀ ਯੋਜਨਾ ਆਪਣੇ ਡ੍ਰੀਮ ਪ੍ਰਾਜੈਕਟ ਨੂੰ ਮਾਰਚ-ਅਪ੍ਰੈਲ ਵਿਚ ਹਿੰਦੀ, ਅੰਗਰੇਜ਼ੀ ਅਤੇ ਭੋਜਪੁਰੀ ਵਿਚ ‘ਇਕ ਚੋਰ ਦੋ ਮਸਤੀਖੋਰ’ ਦੇ ਨਾਂ ਨਾਲ ਰਿਲੀਜ਼ ਕਰਨ ਦੀ ਹੈ। ਇਹ ਫਿਲਮ ਪਿਛਲੇ ਸਾਲ ਫਰਵਰੀ ਵਿਚ ਰਿਲੀਜ਼ ਹੋਈ ਸੀ ਅਤੇ ਇਹ 6 ਦੇਸ਼ਾਂ ਕੋਸਟਾ ਰਿਕਾ, ਪਨਾਮਾ, ਨਿਕਾਰਗੁਆ, ਹੋਂਡੁਰਾਸ, ਗਵਾਟੇਮਾਲਾ ਅਤੇ ਸਾਨ ਸਲਵਾਡੋਰ ਵਿਚ ਰਿਲੀਜ਼ ਹੋਈ ਸੀ। ਇਹ ਫਿਲਮ ਕਮਾਈ ਦੇ ਹਿਸਾਬ ਨਾਲ ਵੀ ਕਾਫੀ ਸਫਲ ਰਹੀ। ਪ੍ਰਭਾਕਰ ਨੇ ਦੱਸਿਆ ਕਿ ਇਹ ਫਿਲਮ ਲੈਟਿਨ ਫਿਲਮ ਉਦਯੋਗ ਵਿਚ ਸਿਰਫ ਇਕ ਫਿਲਮ ਨਹੀਂ ਹੈ ਸਗੋਂ ਇਕ ਮੀਲ ਦਾ ਪੱਥਰ ਬਣ ਚੁੱਕੀ ਹੈ।
ਅਭਿਨੇਤਾ ਦਾ ਕਹਿਣਾ ਹੈ ਕਿ ਇਸ ਫਿਲਮ ਨੂੰ ਬਣਾਉਣਾ ਇੰਨਾ ਸੌਖਾ ਨਹੀਂ ਸੀ। ਉਹ ਸਾਲ 2000 ਵਿਚ ਕੋਸਟਾ ਰਿਕਾ ਪੜਾਈ ਲਈ ਆਏ ਸਨ ਅਤੇ ਪੜਾਈ ਖਤਮ ਕਰਨ ਤੋਂ ਬਾਅਦ ਇਥੇ ਕੱਪੜਿਆਂ ਦਾ ਅਤੇ ਰੈਸਟੋਰੈਂਟ ਦੇ ਕਾਰੋਬਾਰ ਨਾਲ ਜੁੜ ਗਿਆ। ਸਾਲ 2006 ਤੋਂ ਉਹ ਬਾਲੀਵੁੱਡ ਫਿਲਮਾਂ ਨੂੰ ਕੋਸਟਾ ਰਿਕਾ ਦੇ ਥੀਏਟਰ ਵਿਚ ਲੈ ਕੇ ਆਉਣ ਲੱਗੇ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਉਨ੍ਹਾਂ ਦੀ ਕੰਪਨੀ ਮੱਧ ਅਮਰੀਕਾ ਵਿਚ ਬਾਲੀਵੁੱਡ ਫਿਲਮਾਂ ਨੂੰ ਕਾਰੋਬਾਰ ਲਈ ਲੈ ਕੇ ਆਈ ਸੀ।
ਪੋਪ ਨੇ ਕਿਹਾ— ਝੂਠ, ਜੰਗ ਅਤੇ ਅਨਿਆਂ ਨੇ ਸਾਲ 2017 ਨੂੰ ਕੀਤਾ ਬਰਬਾਦ
NEXT STORY