ਨਿਊਯਾਰਕ- ਅਮਰੀਕਾ ਜਾਣ ਦੇ ਚਾਹਵਾਨ ਭਾਰਤੀਆਂ ਲਈ ਚੰਗੀ ਖ਼ਬਰ ਹੈ। ਹੁਣ ਅਮਰੀਕਾ 'ਚ ਡਾਕਟਰਾਂ ਦੀ ਕਮੀ ਨੂੰ ਭਾਰਤੀ ਡਾਕਟਰ ਪੂਰਾ ਕਰਨਗੇ। ਅਮਰੀਕਾ ਨੂੰ 2030 ਤੱਕ ਇੱਕ ਲੱਖ ਡਾਕਟਰਾਂ ਦੀ ਲੋੜ ਪਵੇਗੀ। ਪੇਂਡੂ ਖੇਤਰਾਂ ਵਿੱਚ ਸਿਹਤ ਖੇਤਰ ਵਿੱਚ ਸੁਧਾਰ ਲਈ ਅਮਰੀਕਾ ਨੇ ਭਾਰਤੀ ਡਾਕਟਰਾਂ ਲਈ ਵਿਸ਼ੇਸ਼ ਜੇ-1 ਵੀਜ਼ਾ ਸ਼੍ਰੇਣੀ ਬਣਾਈ ਹੈ। ਇਸ ਤਹਿਤ ਪਹਿਲੇ ਬੈਚ 'ਚ ਕਰੀਬ 5 ਹਜ਼ਾਰ ਭਾਰਤੀ ਡਾਕਟਰਾਂ ਨੂੰ ਅਮਰੀਕਾ 'ਚ ਐਂਟਰੀ ਮਿਲੇਗੀ।
ਸੈਨ ਡਿਏਗੋ ਯੂਨੀਵਰਸਿਟੀ ਦੀ ਇੱਕ ਅਧਿਐਨ ਅਨੁਸਾਰ ਸਿਰਫ 11% ਗੋਰੇ ਡਾਕਟਰ ਪੇਂਡੂ ਖੇਤਰਾਂ ਵਿੱਚ ਸੇਵਾ ਕਰਦੇ ਹਨ। ਅਧਿਐਨ ਵਿੱਚ ਸ਼ਾਮਲ ਪ੍ਰੋ. ਗੌਰਵ ਖੰਨਾ ਦੇ ਮੁਤਾਬਕ ਕੋਨਰਾਡ 30 ਪ੍ਰੋਗਰਾਮ ਤਹਿਤ ਅਮਰੀਕਾ ਦੇ 30 ਰਾਜਾਂ ਵਿੱਚ ਭਾਰਤੀ ਡਾਕਟਰਾਂ ਲਈ ਵੀਜ਼ਾ ਰਿਆਇਤਾਂ ਸ਼ੁਰੂ ਹੋ ਜਾਣਗੀਆਂ। ਇਸ ਨਾਲ ਇੱਥੇ ਮੈਡੀਸਨ ਦੀ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ ਵੀ ਅਮਰੀਕਾ ਵਿੱਚ ਕੰਮ ਕਰਨ ਦੌਰਾਨ ਵੀਜ਼ਾ ਛੋਟ ਮਿਲੇਗੀ।
ਪੜ੍ਹੋ ਇਹ ਅਹਿਮ ਖ਼ਬਰ-ਚੀਨ 'ਚ ਭਾਰਤੀ ਰਾਜਦੂਤ ਨੇ ਵਿਦਿਆਰਥੀਆਂ ਨਾਲ ਕੀਤੀ ਮੀਟਿੰਗ, ਵੀਜ਼ਾ ਸਮੱਸਿਆਵਾਂ 'ਤੇ ਗੱਲਬਾਤ
10% ਭਾਰਤੀ ਡਾਕਟਰ, ਹਰ ਸਾਲ 6 ਕਰੋੜ ਮਰੀਜ਼ਾਂ ਦੀ ਜਾਂਚ
ਅਮਰੀਕਾ ਵਿਚ ਲਗਭਗ 1.25 ਲੱਖ ਭਾਰਤੀ ਡਾਕਟਰ ਹਨ। ਇਹ ਇੱਥੇ ਕੁੱਲ ਡਾਕਟਰਾਂ ਦਾ 10 ਫ਼ੀਸਦੀ ਹੈ। ਭਾਰਤੀ ਡਾਕਟਰ ਹਰ ਸਾਲ ਅਮਰੀਕਾ ਵਿੱਚ ਲਗਭਗ 6 ਕਰੋੜ ਮਰੀਜ਼ਾਂ ਦੀ ਜਾਂਚ ਕਰਦੇ ਹਨ। ਅਮਰੀਕਾ ਵਿੱਚ ਵਿਦੇਸ਼ੀ ਮੂਲ ਦੇ ਕੁੱਲ ਮੈਡੀਕਲ ਗ੍ਰੈਜੂਏਟਾਂ ਵਿੱਚੋਂ ਸਭ ਤੋਂ ਵੱਧ 20% ਭਾਰਤੀ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ ਨੂੰ ਲੈ ਕੇ ਪਾਕਿਸਤਾਨ ਦਾ ਹਾਸੋਹੀਣਾ ਬਿਆਨ! ਕਿਹਾ– ‘ਸਖ਼ਤ ਮਿਹਨਤ ਕਰਕੇ ਭਾਰਤ ਨੂੰ ਪਛਾੜ ਸਕਦੈ ਪਾਕਿਸਤਾਨ’
NEXT STORY