ਵਾਸ਼ਿੰਗਟਨ — ਇਕ ਉੱਚ ਭਾਰਤੀ-ਅਮਰੀਕੀ ਅਟਾਰਨੀ ਨੇ ਮੰਗ ਕੀਤੀ ਹੈ ਕਿ ਕਾਂਗਰਸ (ਅਮਰੀਕੀ ਸੰਸਦ) ਨੂੰ ਮੁਸਲਿਮ ਦੇਸ਼ਾਂ ਦੇ ਲੋਕਾਂ ਖਿਲਾਫ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟ੍ਰੈਵਲ ਬੈਨ ਨੂੰ ਪਲਟ ਦੇਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਟਰੰਪ ਦੀ ਇੰਮੀਗ੍ਰੇਸ਼ਨ ਨੀਤੀ ਨੂੰ ਕਾਇਮ ਰੱਖਿਆ ਹੈ। ਟਰੰਪ ਦੀ ਵਿਵਾਦਤ ਯਾਤਰਾ ਪਾਬੰਦੀ ਖਿਲਾਫ ਪ੍ਰਮੁੱਖ ਲਿਟੀਗੇਟਾਂ 'ਚੋਂ ਇਕ ਨੀਲ ਕਤਿਆਲ ਨੇ ਕਿਹਾ ਕਿ ਨੀਤੀ ਅਸੰਵਿਧਾਨਕ, ਬੇਲੋੜੀ ਅਤੇ ਗੈਰ-ਅਮਰੀਕੀ ਹੈ। ਓਬਾਮਾ ਪ੍ਰਸ਼ਾਸਨ 'ਚ ਡਿਪਟੀ ਸਾਲਿਸੀਟਰ ਜਨਰਲ ਰਹਿ ਚੁੱਕੇ ਕਤਿਆਲ ਨੇ ਮੰਗਲਵਾਰ ਨੂੰ ਕਾਂਗਰਸ ਤੋਂ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਟਰੰਪ ਨੇ ਜਨਵਰੀ 2017 'ਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ 1 ਹਫਤੇ ਪਹਿਲਾਂ ਹੀ ਟ੍ਰੈਵਲ ਬੈਨ ਦਾ ਐਲਾਨ ਕੀਤਾ ਸੀ। ਇਸ ਨਾਲ ਈਰਾਨ, ਉੱਤਰੀ ਕੋਰੀਆ, ਸੀਰੀਆ, ਲੀਬੀਆ, ਯਮਨ, ਸੋਮਾਲੀਆ ਅਤੇ ਵੈਨੇਜ਼ੁਏਲਾ ਦੇ ਲੋਕਾਂ ਦੇ ਅਮਰੀਕਾ 'ਚ ਦਾਖਲ ਹੋਣ 'ਤੇ ਰੋਕ ਲਾਈ ਗਈ ਸੀ। ਦੱਸ ਦਈਏ ਕਿ ਅਮਰੀਕੀ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਮੁਸਲਿਮ ਦੇਸ਼ਾਂ 'ਤੇ ਟ੍ਰੈਵਲ ਬੈਨ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਇਹ ਫੈਸਲਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਿਆ ਸੀ, ਟ੍ਰੈਵਲ ਬੈਨ ਦੀ ਉਨ੍ਹਾਂ ਦੀ ਲਿਸਟ 'ਚ ਮੁੱਖ ਰੂਪ ਤੋਂ ਮੁਸਲਿਮ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਬੈਨ ਨੂੰ ਬਰਕਰਾਰ ਰੱਖਣ ਦੇ ਨਾਲ ਹੀ ਕੋਰਟ ਨੇ ਉਨ੍ਹਾਂ ਦਾਅਵਿਆਂ ਨੂੰ ਵੀ ਖਾਰਜ ਕਰ ਦਿੱਤਾ ਹੈ ਕਿ ਇਸ ਫੈਸਲੇ 'ਚ ਮੁਸਲਿਮਾਂ ਦੇ ਨਾਲ ਪੱਖਪਾਤ ਕੀਤਾ ਗਿਆ ਸੀ। ਇਹ ਡੋਨਾਲਡ ਟਰੰਪ ਦੀ ਐਡਮਿਨੀਸਟ੍ਰੇਟਿਵ ਪਾਲਸੀ 'ਤੇ ਕੋਰਟ ਦਾ ਪਹਿਲਾ ਫੈਸਲਾ ਹੈ। ਚੀਫ ਜਸਟਿਸ ਜਾਨ ਰਾਬਰਟ ਨੇ ਆਪਣੇ ਫੈਸਲੇ 'ਚ ਲਿਖਿਆ ਹੈ ਕਿ ਇੰਮੀਗ੍ਰੇਸ਼ਨ ਨੂੰ ਰੈਗੂਲੇਟ ਕਰਨ ਦਾ ਅਧਿਕਾਰ ਰਾਸ਼ਟਰਪਤੀ ਕੋਲ ਹੁੰਦਾ ਹੈ। ਫੈਸਲੇ ਨੂੰ ਮੁਸਲਿਮ ਵਿਰੋਧ ਦੱਸਣ ਵਾਲੇ ਦਾਅਵਿਆਂ ਨੂੰ ਵੀ ਉਨ੍ਹਾਂ ਨੇ ਖਾਰਜ ਕਰ ਦਿੱਤਾ। ਹਾਲਾਂਕਿ ਮੁਸਲਿਮਾਂ ਖਿਲਾਫ ਟਰੰਪ ਦੇ ਬਿਆਨਾਂ ਦਾ ਸਮਰਥਨ ਕਰਨ ਤੋਂ ਬਚਦੇ ਨਜ਼ਰ ਆਏ।
ਪੁਤਿਨ-ਟਰੰਪ ਗੱਲਬਾਤ ਦੇ ਲਈ ਸਮਾਂ ਤੇ ਥਾਂ ਤੈਅ : ਕ੍ਰੇਮਲਿਨ ਸਲਾਹਕਾਰ
NEXT STORY