ਵਾਸਿੰਗਟਨ (ਰਾਜ ਗੋਗਨਾ): ਬੀਤੇ ਦਿਨ ਭਾਰਤੀ ਮੂਲ ਦੀ ਫੌਕਸ ਨਿਊਜ਼ ਦੀ ਨਾਮਵਰ ਐਂਕਰ ਭਾਰਤੀ-ਅਮਰੀਕੀ ਪੱਤਰਕਾਰ ਉਮਾ ਪੇਮਰਾਜੂ ਦੀ ਅਚਾਨਕ ਮੌਤ ਹੋ ਗਈ, ਜਿਸ ਦੀ ਉਮਰ 64 ਸਾਲ ਦੇ ਕਰੀਬ ਸੀ।ਇਹ ਰਿਪੋਰਟ ਚੈਨਲ ਨੇ ਦਿੱਤੀ। ਫੋਕਸ ਨਿਊਜ ਚੈਨਲ ਨੇ ਲਿਖਿਆ ਕਿ "ਸਾਨੂੰ ਉਮਾ ਪੇਮਰਾਜੂ ਦੀ ਮੌਤ ਤੋਂ ਬਹੁਤ ਜ਼ਿਆਦਾ ਦੁੱਖ ਹੋਇਆ ਹੈ, ਜੋ ਫੌਕਸ ਨਿਊਜ਼ ਚੈਨਲ ਦੇ ਸੰਸਥਾਪਕ ਐਂਕਰਾਂ ਵਿੱਚੋਂ ਇੱਕ ਸੀ ਅਤੇ ਜਿਸ ਦਿਨ ਅਸੀਂ ਲਾਂਚ ਕੀਤਾ ਸੀ, ਉਸੇ ਦਿਨ ਉਹ ਸਾਡੇ ਨਾਲ ਪ੍ਰਸਾਰਣ ਵਿੱਚ ਸੀ।
ਇਸ ਗੱਲ ਦਾ ਪ੍ਰਗਟਾਵਾ ਫੌਕਸ ਨਿਊਜ਼ ਮੀਡੀਆ ਦੀ ਸੀਈਓ ਸੁਜ਼ੈਨ ਸਕਾਟ ਨੇ ਕੀਤਾ। ਉਸ ਨੇ ਕਿਹਾ ਕਿ "ਉਮਾ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਪੱਤਰਕਾਰ ਹੋਣ ਦੇ ਨਾਲ-ਨਾਲ ਇੱਕ ਨਿੱਘੀ ਅਤੇ ਪਿਆਰੀ ਮਿਲਣਸਾਰ ਵਾਲੀ ਔਰਤ ਸੀ, ਜਿਸਦੇ ਨਾਲ ਵੀ ਉਸਨੇ ਕੰਮ ਕੀਤਾ ਹਰ ਇੱਕ ਲਈ ਉਸਦੀ ਦਿਆਲਤਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ।ਸੀਈੳ ਸੂਜ਼ੈਨ ਸਕਾਟ ਨੇ ਕਿਹਾ ਕਿ ਪੇਮਮਾਰਾਜੂ ਨੇ ਪਹਿਲਾਂ “ਫੌਕਸ ਨਿਊਜ਼ ਤੇ ਨਾਓ” ਅਤੇ “ਫੌਕਸ ਆਨ ਟ੍ਰੈਂਡਸ” ਨੂੰ ਐਂਕਰ ਕੀਤਾ ਸੀ ਅਤੇ ਸੰਨ 2003 ਵਿੱਚ ਇੱਕ ਐਂਕਰ ਅਤੇ ਬਦਲਵੇਂ ਹੋਸਟ ਦੇ ਤੌਰ 'ਤੇ ਪੂਰੇ ਨੈੱਟਵਰਕ ਵਿੱਚ ਸ਼ਾਮਲ ਹੋ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਤਾਲਿਬਾਨ ਨੂੰ ਵੱਡਾ ਝਟਕਾ, ਮੌਲਾਨਾ ਹੱਕਾਨੀ ਦੀ ਆਤਮਘਾਤੀ ਬੰਬ ਧਮਾਕੇ 'ਚ ਮੌਤ
ਉਸ ਨੇ ਫੋਕਸ ਨਿਊਜ ਲਾਈਵ ਦੇ ਸੰਡੇ ਐਡੀਸ਼ਨ ਦੀ ਮੇਜ਼ਬਾਨੀ ਵੀ ਕੀਤੀ ਅਤੇ ਦਿ ਫੋਕਸ ਰਿਪੋਰਟ ਦੀ" ਐਂਕਰਿੰਗ ਕੀਤੀ ਅਤੇ ਨਾਲ ਹੀ ਨਿਊਜ਼ਮੇਕਰਾਂ, ਮਸ਼ਹੂਰ ਹਸਤੀਆਂ ਅਤੇ ਰਾਜਨੀਤਿਕ ਹਸਤੀਆਂ ਦੀ ਇੰਟਰਵਿਊ ਲਈਆਂ। ਆਪਣੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਉਸ ਦੀ ਦਲਾਈ ਲਾਮਾ ਨਾਲ ਇੱਕ ਯਾਦਗਾਰ ਬੈਠਕ ਵੀ ਸ਼ਾਮਲ ਹੈ। ਪੇਮਾਰਾਜੂ ਨੇ ਫੌਕਸ ਨਿਊਜ਼ ਲਈ ਕਈ ਤਰ੍ਹਾਂ ਦੇ ਸਪੈਸ਼ਲ ਪ੍ਰੋਗਰਾਮਾਂ ਦੀ ਮੇਜ਼ਬਾਨੀ ਵੀ ਕੀਤੀ, ਜਿਵੇਂ ਕਿ “ਨੌਜਵਾਨਾਂ ਲਈ ਇੱਕ ਵਿਸ਼ੇਸ਼”, ਜਿਸ ਵਿੱਚ ਨੌਜਵਾਨਾਂ ਨੂੰ ਜੀਵਨ ਦੀਆਂ ਚੁਣੌਤੀਆਂ ਬਾਰੇ ਸਲਾਹ ਦੇਣ ਵਾਲੇ ਚੋਟੀ ਦੇ ਨਿਊਜ਼ਮੇਕਰ ਸ਼ਾਮਲ ਹੋਏ ਹਨ।
ਬੋਸਟਨ ਮੈਗਜ਼ੀਨ ਦੁਆਰਾ ਪੇਮਾਰਾਜੂ ਨੂੰ 1996 ਅਤੇ 1997 ਵਿੱਚ "ਬੋਸਟਨ ਦੀ ਸਰਵੋਤਮ ਐਂਕਰ" ਦਾ ਨਾਮ ਦਿੱਤਾ ਗਿਆ ਸੀ ਅਤੇ ਰਿਪੋਰਟਿੰਗ ਅਤੇ ਖੋਜੀ ਪੱਤਰਕਾਰੀ ਲਈ ਉਸਦੇ ਪੂਰੇ ਕਰੀਅਰ ਦੌਰਾਨ ਇਸ ਭਾਰਤੀ ਨੇ ਕਈ ਐਮੀ ਅਵਾਰਡ ਪ੍ਰਾਪਤ ਕੀਤੇ ਸਨ। ਉਸ ਨੂੰ ਸਪੌਟਲਾਈਟ ਮੈਗਜ਼ੀਨ ਦੀ "1998 ਦੀਆਂ 20 ਦਿਲਚਸਪ ਔਰਤਾਂ" ਵਿੱਚੋਂ ਇੱਕ ਨਾਮ ਦਿੱਤਾ ਗਿਆ ਸੀ। ਪੇਮਮਾਰਾਜੂ ਨੇ 2002 ਵਿੱਚ ਰਿਪੋਰਟਿੰਗ ਲਈ ਟੈਕਸਾਸ ਤੋ ਏਪੀ ਅਵਾਰਡ, ਬਿਗ ਸਿਸਟਰਜ਼ ਆਰਗੇਨਾਈਜ਼ੇਸ਼ਨ ਆਫ ਅਮਰੀਕਾ ਤੋਂ ਵੂਮੈਨ ਆਫ ਅਚੀਵਮੈਂਟ ਅਵਾਰਡ ਅਤੇ ਵੂਮੈਨ ਇਨ ਕਮਿਊਨੀਕੇਸ਼ਨਜ਼ ਤੋਂ ਮੈਟਰਿਕਸ ਅਵਾਰਡ ਵੀ ਜਿੱਤਿਆ।ਉਸ ਨੇ ਅਮਰੀਕਾ ਦੇ ਟੈਕਸਾਸ ਰਾਜ ਦੇ ਸਿਟੀ ਸੈਨ ਐਂਟੋਨੀਓ ਅਤੇ ਐਮਰਸਨ ਕਾਲਜ ਅਤੇ ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਸੀ।
ਕੋਵਿਡ ਪ੍ਰਕੋਪ ਤੋਂ ਬਾਅਦ ਨਿਊਜ਼ੀਲੈਂਡ ਨੇ ਪਹਿਲੇ 'ਕਰੂਜ਼ ਜਹਾਜ਼' ਦਾ ਵਾਪਸ ਕੀਤਾ ਸਵਾਗਤ
NEXT STORY