ਵਾਸ਼ਿੰਗਟਨ (ਭਾਸ਼ਾ)- ਰਿਪਬਲਿਕਨ ਪਾਰਟੀ ਨਾਲ ਜੁੜੇ ਤਿੰਨ ਭਾਰਤੀ-ਅਮਰੀਕੀ ਨੇਤਾਵਾਂ ਬੌਬੀ ਜਿੰਦਲ, ਨਿੱਕੀ ਹੇਲੀ ਅਤੇ ਵਿਵੇਕ ਰਾਮਾਸਵਾਮੀ ਨੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਅਤੇ ਉਪ ਪ੍ਰਧਾਨ ਕਮਲਾ ਹੈਰਿਸ ਦੀਆਂ ਕਥਿਤ ਤੌਰ 'ਤੇ ਗ਼ਲਤ ਇਮੀਗ੍ਰੇਸ਼ਨ, ਆਰਥਿਕ ਅਤੇ ਵਿਦੇਸ਼ ਨੀਤੀਆਂ ਦੀ ਆਲੋਚਨਾ ਕੀਤੀ ਹੈ। ਲੂਸੀਆਨਾ ਦੇ ਸਾਬਕਾ ਗਵਰਨਰ ਬੌਬੀ ਜਿੰਦਲ ਨੇ ਇੱਕ ਵੀਡੀਓ ਵਿੱਚ ਦਾਅਵਾ ਕੀਤਾ ਕਿ ਹੈਰਿਸ ਦੀ ਮੈਡੀਕੇਅਰ ਯੋਜਨਾ 1.2 ਕਰੋੜ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ "ਗੋਲਡ-ਪਲੇਟੇਡ" ਸਿਹਤ ਬੀਮਾ ਪ੍ਰਦਾਨ ਕਰੇਗੀ। ਜਿੰਦਲ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਇਸ਼ਤਿਹਾਰ ਦੇ ਤੌਰ 'ਤੇ ਵਾਇਰਲ ਹੋ ਰਹੀ ਹੈ। ਸਿਆਸੀ ਮਾਮਲਿਆਂ ਦੀ ਇਕ ਕਾਰਜ ਕਮੇਟੀ 'ਅਮਰੀਕਾ ਫਸਟ ਪਾਲਿਸੀ ਇੰਸਟੀਚਿਊਟ' ਦੁਆਰਾ ਜਾਰੀ ਵੀਡੀਓ ਵਿਚ ਜਿੰਦਲ ਨੇ ਕਿਹਾ, "ਇਸ ਨਾਲ ਸੰਯੁਕਤ ਰਾਜ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਹੜ੍ਹ ਆ ਜਾਵੇਗਾ।" ਉਸਨੇ ਕਿਹਾ,"ਕਿਰਪਾ ਕਰਕੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਇਸ ਝੂਠ ਦਾ ਸ਼ਿਕਾਰ ਨਾ ਹੋਣ ਦਿਓ।''
ਜਿੰਦਲ (53) 2008 ਤੋਂ 2016 ਤੱਕ ਲੁਈਸਿਆਨਾ ਦੇ ਗਵਰਨਰ ਸਨ। 2016 ਵਿੱਚ ਉਸਨੇ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਉਮੀਦਵਾਰ ਬਣਨ ਦੀ ਅਸਫਲ ਕੋਸ਼ਿਸ਼ ਕੀਤੀ। ਸ਼ੁਰੂ ਵਿੱਚ ਡੋਨਾਲਡ ਟਰੰਪ ਦੀ ਚੋਣ ਮੁਹਿੰਮ ਅਤੇ ਪ੍ਰਚਾਰ ਤੋਂ ਦੂਰ ਰਹਿਣ ਤੋਂ ਬਾਅਦ ਜਿੰਦਲ ਹੁਣ ਸਾਬਕਾ ਰਾਸ਼ਟਰਪਤੀ ਨੂੰ ਆਪਣੀਆਂ ਨੀਤੀਆਂ 'ਤੇ ਸਮਰਥਨ ਦੇਣ ਲਈ ਮੁੜ ਸਰਗਰਮ ਹੋ ਗਏ ਹਨ। ਜਿੰਦਲ ਤੋਂ ਇਲਾਵਾ ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਅਤੇ ਕਾਰੋਬਾਰੀ ਤੋਂ ਸਿਆਸਤਦਾਨ ਬਣੇ ਵਿਵੇਕ ਰਾਮਾਸਵਾਮੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਦੀ ਦੌੜ ਵਿੱਚ ਸ਼ਾਮਲ ਹਨ। ਜਿੰਦਲ 2016 ਵਿੱਚ ਰਾਸ਼ਟਰਪਤੀ ਅਤੇ ਹੋਰ ਦੋ 2024 ਦੀਆਂ ਚੋਣਾਂ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਦੀ ਦੌੜ ਵਿੱਚ ਸਨ।
ਪੜ੍ਹੋ ਇਹ ਅਹਿਮ ਖ਼ਬਰ-Trudeau ਦਾ ਜਾਣਾ ਤੈਅ, ਪਾਰਟੀ ਮੈਂਬਰਾਂ ਨੇ ਲੀਡਰਸ਼ਿਪ 'ਤੇ ਚੁੱਕੇ ਸਵਾਲ
ਹੁਣ ਤਿੰਨਾਂ ਨੇ ਰਾਸ਼ਟਰਪਤੀ ਅਹੁਦੇ ਲਈ ਟਰੰਪ ਦਾ ਸਮਰਥਨ ਕੀਤਾ ਹੈ। ਰਾਮਾਸਵਾਮੀ ਟਰੰਪ ਦੇ ਸਭ ਤੋਂ ਨੇੜਲੇ ਵਿਸ਼ਵਾਸਪਾਤਰ ਵਜੋਂ ਉਭਰੇ ਹਨ ਅਤੇ ਉਨ੍ਹਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹਨ। ਸੋਮਵਾਰ ਨੂੰ ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਹੇਲੀ ਨੇ ਕਿਹਾ"ਜਦੋਂ ਮੈਂ ਦੋ ਉਮੀਦਵਾਰਾਂ ਵਿਚਕਾਰ ਮੁੱਦਿਆਂ ਅਤੇ ਮਤਭੇਦਾਂ ਨੂੰ ਦੇਖਦੀ ਹਾਂ, ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੈਂ ਇਸ ਚੋਣ ਵਿੱਚ ਡੋਨਾਲਡ ਟਰੰਪ ਨੂੰ ਜਿੱਤਦਾ ਦੇਖਣਾ ਚਾਹੁੰਦੀ ਹਾਂ।" ਉਸਨੇ ਕਿਹਾ ਕਿ ਅਸੀਂ ਕਮਲਾ ਹੈਰਿਸ ਅਤੇ ਟਿਮ ਵਾਲਜ਼ ਨੂੰ ਕ੍ਰਮਵਾਰ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ, ਨਹੀਂ ਦੇਖ ਸਕਦੇ। ਤੁਹਾਨੂੰ ਦੇਖਣਾ ਹੋਵੇਗਾ ਕਿ ਕਮਲਾ ਹੈਰਿਸ ਨੇ ਕੀ ਕਿਹਾ ਹੈ। ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗੈਰ-ਕਾਨੂੰਨੀ ਨਹੀਂ ਸਮਝਦੀ। ਉਹ ਸੋਚਦੀ ਹੈ ਕਿ ਸਾਨੂੰ ਇਨ੍ਹਾਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਮੁਫਤ ਸਿੱਖਿਆ, ਰਹਿਣ ਲਈ ਮੁਫਤ ਥਾਵਾਂ, ਮੁਫਤ ਸਿਹਤ ਸੰਭਾਲ ਦੇਣੀ ਚਾਹੀਦੀ ਹੈ।'' ਹੇਲੀ ਨੇ ਦਾਅਵਾ ਕੀਤਾ ਕਿ ਹੈਰਿਸ ਅਤੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵਾਲਜ਼ ਕੋਲ ਵਿਦੇਸ਼ ਨੀਤੀ ਦਾ ਤਜਰਬਾ ਨਹੀਂ ਹੈ। ਇਨ੍ਹਾਂ ਤਿੰਨ ਭਾਰਤੀ-ਅਮਰੀਕੀ ਨੇਤਾਵਾਂ ਵਿੱਚੋਂ ਰਾਮਾਸਵਾਮੀ ਹੈਰਿਸ ਦੇ ਸਭ ਤੋਂ ਸਖ਼ਤ ਆਲੋਚਕ ਵਜੋਂ ਉੱਭਰੇ ਹਨ। ਉਹ ਟਰੰਪ ਦੇ ਹੱਕ ਵਿੱਚ ਦੇਸ਼ ਭਰ ਵਿੱਚ ਪ੍ਰਚਾਰ ਕਰ ਰਹੇ ਹਨ। ਪਿਛਲੇ ਹਫ਼ਤੇ ਉਸਨੇ ਪੈਨਸਿਲਵੇਨੀਆ ਵਿੱਚ ਆਪਣੀ ਚੋਣ ਪ੍ਰਚਾਰ ਰੈਲੀ ਵਿੱਚ ਸੈਂਕੜੇ ਲੋਕਾਂ ਨੂੰ ਸੰਬੋਧਨ ਕੀਤਾ। ਫੌਕਸ ਨਿਊਜ਼ ਨਾਲ ਇੱਕ ਤਾਜ਼ਾ ਇੰਟਰਵਿਊ ਵਿੱਚ, ਉਸਨੇ ਕਿਹਾ, “ਕਮਲਾ ਹੈਰਿਸ ਬਾਰੇ ਬਹੁਤ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੈ। ਉਹ ਇੱਕ ਕੱਟੜਪੰਥੀ ਉਦਾਰਵਾਦੀ ਹੈ ਜੋ ਨਤੀਜੇ ਨਹੀਂ ਦੇ ਸਕਦੀ ਅਤੇ ਪ੍ਰਚਾਰ ਦੌਰਾਨ ਝੂਠ ਬੋਲਣ ਤੋਂ ਸਿਵਾਏ ਕੁਝ ਨਹੀਂ ਕਰਦੀ।'' ਇਕ ਹੋਰ ਭਾਰਤੀ-ਅਮਰੀਕੀ ਨੇਤਾ ਕਸ਼ ਪਟੇਲ ਟਰੰਪ ਦੇ ਕਰੀਬੀ ਮੰਨੇ ਜਾਂਦੇ ਲੋਕਾਂ ਵਿਚ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪੇਰੂ ਦੇ ਸਾਬਕਾ ਰਾਸ਼ਟਰਪਤੀ ਨੂੰ 20 ਸਾਲ ਤੋਂ ਵੱਧ ਦੀ ਸਜ਼ਾ
NEXT STORY