ਵਾਸ਼ਿੰਗਟਨ (ਭਾਸ਼ਾ)- ਭਾਰਤੀ-ਅਮਰੀਕੀ ਏਰੋਸਪੇਸ ਉਦਯੋਗ ਦੇ ਮਾਹਿਰ ਨੂੰ ਇੱਥੇ ਅਮਰੀਕੀ ਪੁਲਾੜ ਏਜੰਸੀ ਨਾਸਾ ਦਾ ਨਵਾਂ ਮੁੱਖ ਟੈਕਨਾਲੋਜਿਸਟ ਨਿਯੁਕਤ ਕੀਤਾ ਗਿਆ ਹੈ। ਏ.ਸੀ. ਚਰਾਨੀਆ ਨੈਸ਼ਨਲ ਏਰੋਨਾਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ (ਨਾਸਾ) ਹੈੱਡਕੁਆਰਟਰ ਵਿਖੇ ਪ੍ਰਸ਼ਾਸਕ ਬਿਲ ਨੇਲਸਨ ਦੇ ਪ੍ਰਮੁੱਖ ਸਲਾਹਕਾਰ ਵਜੋਂ ਕੰਮ ਕਰਨਗੇ ਅਤੇ ਤਕਨਾਲੋਜੀ ਨੀਤੀ ਅਤੇ ਪ੍ਰੋਗਰਾਮਾਂ ਬਾਰੇ ਸਲਾਹ ਦੇਣਗੇ।
ਨਾਸਾ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ, ਏ.ਸੀ. ਚਰਾਨੀਆ 6 ਮਿਸ਼ਨ ਡਾਇਰੈਕਟੋਰੇਟਾਂ ਵਿੱਚ ਮਿਸ਼ਨ ਦੀਆਂ ਜ਼ਰੂਰਤਾਂ ਨਾਲ ਨਾਸਾ ਦੇ ਏਜੰਸੀ ਪੱਧਰੀ ਤਕਨਾਲੋਜੀ ਨਿਵੇਸ਼ ਨੂੰ ਇਕਸਾਰ ਕਰਨਗੇ। ਇਸ ਤੋਂ ਇਲਾਵਾ, ਉਹ ਹੋਰ ਸੰਘੀ ਏਜੰਸੀਆਂ, ਨਿੱਜੀ ਖੇਤਰ ਅਤੇ ਬਾਹਰੀ ਹਿੱਸੇਦਾਰਾਂ ਨਾਲ ਤਕਨਾਲੋਜੀ ਸਹਿਯੋਗ ਦੀ ਨਿਗਰਾਨੀ ਕਰਨਗੇ। ਬਿਆਨ ਵਿੱਚ ਤਕਨਾਲੋਜੀ, ਨੀਤੀ ਅਤੇ ਰਣਨੀਤੀ ਲਈ ਨਾਸਾ ਦੀ ਐਸੋਸੀਏਟ ਐਡਮਿਨੀਸਟ੍ਰੇਟਰ ਭਵਿਆ ਲਾਲ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਚਰਾਨੀਆ ਤੇਜ਼ੀ ਨਾਲ ਬਦਲ ਰਹੇ ਤਕਨਾਲੋਜੀ ਪੋਰਟਫੋਲੀਓ ਦੇ ਪ੍ਰਬੰਧਨ ਵਿੱਚ ਇੱਕ ਅਨੁਭਵੀ ਵਿਅਕਤੀ ਹਨ। ਅਸੀਂ ਨਾਸਾ ਵਿਖੇ ਉਨ੍ਹਾਂ ਦੇ ਗਿਆਨ ਅਤੇ ਉਤਸ਼ਾਹ ਤੋਂ ਲਾਭ ਲੈਣ ਲਈ ਉਤਸੁਕ ਹਾਂ।"
ਇਟਲੀ ਦੇ ਦੌਰੇ 'ਤੇ ਜਾਣਗੇ ਜਾਪਾਨ ਦੇ ਪ੍ਰਧਾਨ ਮੰਤਰੀ
NEXT STORY