ਆਬੂ ਧਾਬੀ (ਬਿਊਰੋ): ਸੰਯੁਕਤ ਅਰਬ ਅਮੀਰਾਤ ਵਿਚ ਇਕ ਹੋਰ ਭਾਰਤੀ ਕਰੋੜਪਤੀ ਬਣਿਆ ਹੈ। ਹਰ ਮਹੀਨੇ ਆਯੋਜਿਤ ਹੋਣ ਵਾਲੀ ਬਿਗ ਟਿਕਟ ਆਬੂ ਧਾਬੀ ਸੀਰੀਜ਼ ਦੇ 232ਵੇਂ ਡ੍ਰਾ ਵਿਚ ਭਾਰਤੀ ਨਾਗਰਿਕ ਨਹੀਲ ਨਿਜ਼ਾਮੁਦੀਨ ਨੇ 10 ਮਿਲੀਅਨ ਦਿਰਹਮ ਮਤਲਬ ਕਰੀਬ 20 ਕਰੋੜ ਰੁਪਏ ਤੋਂ ਵੀ ਵੱਧ ਦਾ ਬੰਪਰ ਇਨਾਮ ਜਿੱਤਿਆ ਹੈ। ਇਸ ਵਾਰ ਮਾਮਲਾ ਥੋੜ੍ਹਾ ਗੰਭੀਰ ਹੈ ਕਿਉਂਕਿ ਲਾਟਰੀ ਜਿੱਤਣ ਦੇ ਬਾਅਦ ਸ਼ਖਸ ਨਾ ਤਾਂ ਇਨਾਮ ਦੀ ਰਾਸ਼ੀ ਲੈਣ ਪਹੁੰਚਿਆ ਹੈ ਅਤੇ ਨਾ ਹੀ ਉਸ ਨਾਲ ਸੰਪਰਕ ਕਾਇਮ ਹੋ ਸਕਿਆ ਹੈ।ਇਸ ਡ੍ਰਾ ਦਾ ਆਯੋਜਨ ਐਤਵਾਰ ਨੂੰ ਹੋਇਆ ਸੀ ਜਿਸ ਵਿਚ ਨਹੀਲ ਨੇ 26 ਸਤੰਬਰ ਨੂੰ ਖਰੀਦੇ ਟਿਕਟ 'ਤੇ ਇਹ ਇਨਾਮ ਜਿੱਤਿਆ। ਇਸ ਟਿਕਟ ਦਾ ਨੰਬਰ 278109 ਸੀ।
ਨਹੀਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਜਾਰੀ
ਮੂਲ ਤੌਰ 'ਤੇ ਕੇਰਲ ਦੇ ਰਹਿਣ ਵਾਲੇ ਨਹੀਲ ਦੇ ਦੋਵੇਂ ਨੰਬਰਾਂ 'ਤੇ ਫਿਲਹਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ।ਫੋਨ ਕਰਨ 'ਤੇ ਅੰਗਰੇਜ਼ੀ ਅਤੇ ਮਲਯਾਲਮ ਵਿਚ ਦੱਸਿਆ ਜਾ ਰਿਹਾ ਹੈ ਕਿ ਇਨਕਮਿੰਗ ਕਾਲ ਦੀ ਸਹੂਲਤ ਉਪਲਬਧ ਨਹੀਂ ਹੈ। ਉਸ ਦਾ ਦੂਜਾ ਨੰਬਰ ਪਹੁੰਚ ਤੋਂ ਬਾਹਰ ਆ ਰਿਹਾ ਹੈ। ਆਯੋਜਕਾਂ ਦਾ ਕਹਿਣਾ ਹੈ ਕਿ ਉਹ ਨਹੀਲ ਤੱਕ ਪਹੁੰਚਣ ਅਤੇ ਉਸ ਨਾਲ ਸੰਪਰਕ ਕਰਨ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹਿਣਗੇ। ਦੂਜਾ ਪੁਰਸਕਰ ਸਾਊਦੀ ਅਰਬ ਵਿਚ ਰਹਿਣ ਵਾਲੇ ਭਾਰਤੀ ਪ੍ਰਵਾਸੀ ਐਂਜਲੋ ਫਰਨਾਂਡੀਜ਼ ਨੇ ਜਿੱਤਿਆ ਹੈ। ਉਸ ਨੂੰ 25 ਸਤੰਬਰ ਨੂੰ ਖਰੀਦੇ ਟਿਕਟ ਨੰਬਰ 000176 'ਤੇ ਜਿੱਤ ਹਾਸਲ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਜੌਰਜ ਫਲਾਇਡ ਦੀ ਯਾਦ 'ਚ ਬਣਾਏ ਗਏ 'ਬੁੱਤ' ਨੂੰ ਫਿਰ ਕੀਤਾ ਗਿਆ ਖਰਾਬ
ਦੁਬਈ ਵਿਚ ਭਾਰਤੀਆਂ ਨੇ ਜਿੱਤੇ ਕਰੋੜਾਂ
ਇਸ ਤੋਂ ਪਹਿਲਾਂ ਦੁਬਈ ਵਿਚ ਰਹਿਣ ਵਾਲੇ ਇਕ ਭਾਰਤੀ ਪ੍ਰਵਾਸੀ ਨੇ ਦੁਬਈ ਦੇ Mahzooz millionaire draw ਵਿਚ ਹਿੱਸਾ ਲਿਆ ਸੀ ਅਤੇ ਇਸ ਫ਼ੈਸਲੇ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਮੁਕਾਬਲੇ ਵਿਚ ਹਿੱਸਾ ਲੈਣ ਦਾ ਫ਼ੈਸਲਾ ਉਸ ਨੇ ਆਖਰੀ ਕੁਝ ਘੰਟਿਆਂ ਵਿਚ ਲਿਆ। ਦੁਬਈ ਦੇ ਰਹਿਣ ਵਾਲੇ ਮੀਰ ਨੇ ਜੇਤੂ ਦੇ ਨਾਮ ਦਾ ਐਲਾਨ ਹੋਣ ਤੋਂ ਸਿਰਫ ਪੰਜ ਘੰਟੇ ਪਹਿਲਾਂ ਇਸ ਵਿਚ ਹਿੱਸਾ ਲਿਆ ਸੀ। ਮੀਰ ਇਸ ਸਾਲ ਮਹਿਜ਼ੂਜ਼ ਡ੍ਰਾ ਦੇ 15ਵੇਂ ਕਰੋੜਪਤੀ ਬਣੇ ਹਨ।
ਅਮਰੀਕਾ : ਜੌਰਜ ਫਲਾਇਡ ਦੀ ਯਾਦ 'ਚ ਬਣਾਏ ਗਏ 'ਬੁੱਤ' ਨੂੰ ਫਿਰ ਕੀਤਾ ਗਿਆ ਖਰਾਬ
NEXT STORY