ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੇ ਮਰੀਨਾ ਬੇ ਸੈਂਡਜ਼ ਵਿਖੇ 'ਦਿ ਸ਼ੌਪਜ਼' ਮਾਲ ਦੇ ਪ੍ਰਵੇਸ਼ ਦੁਆਰ 'ਤੇ ਸ਼ੌਚ ਕਰਨ ਵਾਲੇ ਇਕ ਭਾਰਤੀ ਨਿਰਮਾਣ ਕਰਮਚਾਰੀ 'ਤੇ ਵੀਰਵਾਰ ਨੂੰ 400 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ। ਇਹ ਘਟਨਾ ਪਿਛਲੇ ਸਾਲ 30 ਅਕਤੂਬਰ ਨੂੰ ਵਾਪਰੀ ਸੀ। ਅਖ਼ਬਾਰ ‘ਟੂਡੇ’ ਵਿੱਚ ਛਪੀ ਰਿਪੋਰਟ ਮੁਤਾਬਕ ਉਸਾਰੀ ਮਜ਼ਦੂਰ ਰਾਮੂ ਚਿਨਾਰਸਾ (37) ਨੇ ਵਾਤਾਵਰਨ ਜਨ ਸਿਹਤ (ਜਨਤਕ ਸਫਾਈ) ਨਿਯਮਾਂ ਤਹਿਤ ਅਪਰਾਧ ਕਬੂਲ ਕਰ ਲਿਆ ਹੈ। ਦਰਅਸਲ ਪਿਛਲੇ ਸਾਲ ਅਕਤੂਬਰ 'ਚ ਇਸ ਘਟਨਾ ਦੀ ਇਕ ਫੋਟੋ ਫੇਸਬੁੱਕ 'ਤੇ ਜਨਤਕ ਕੀਤੀ ਗਈ ਸੀ, ਜਿਸ ਨੂੰ ਕਰੀਬ ਦੋ ਦਿਨਾਂ 'ਚ 1500 ਤੋਂ ਜ਼ਿਆਦਾ 'ਲਾਈਕਸ', 1700 ਕੁਮੈਂਟਸ ਅਤੇ 4700 ਵਾਰ ਸ਼ੇਅਰ ਕੀਤਾ ਗਿਆ ਸੀ।
ਅਖ਼ਬਾਰ 'ਚ ਛਪੀ ਖ਼ਬਰ ਮੁਤਾਬਕ ਇਸ ਤੋਂ ਪਹਿਲਾਂ ਰਾਮੂ ਨੇ 'ਮਰੀਨਾ ਬੇ ਸੈਂਡਜ਼ ਕੈਸੀਨੋ' 'ਚ ਤਿੰਨ ਬੋਤਲਾਂ ਸ਼ਰਾਬ ਪੀ ਕੇ ਜੂਆ ਖੇਡਿਆ ਸੀ। ਉਹ ਸਵੇਰੇ ਪੰਜ ਵਜੇ ਦੇ ਕਰੀਬ ਕੈਸੀਨੋ ਤੋਂ ਬਾਹਰ ਆਇਆ। ਉਹ ਟਾਇਲਟ ਜਾਣਾ ਚਾਹੁੰਦਾ ਸੀ ਪਰ ਬਹੁਤ ਜ਼ਿਆਦਾ ਨਸ਼ੇ ਵਿਚ ਹੋਣ ਕਾਰਨ ਉਹ ਟਾਇਲਟ ਨਹੀਂ ਜਾ ਸਕਿਆ ਅਤੇ ਉਸ ਨੇ ਮਾਲ ਦੇ ਪ੍ਰਵੇਸ਼ ਦੁਆਰ 'ਤੇ ਸ਼ੌਚ ਕਰ ਦਿੱਤਾ। ਖ਼ਬਰਾਂ ਮੁਤਾਬਕ ਇਸ ਤੋਂ ਬਾਅਦ ਉਹ 'ਮਰੀਨਾ ਬੇ ਸੈਂਡਜ਼' ਦੇ ਬਾਹਰ ਪੱਥਰ ਦੇ ਬੈਂਚ 'ਤੇ ਸੌਂ ਗਿਆ, ਫਿਰ ਸਵੇਰੇ ਕਰੀਬ 11 ਵਜੇ ਉਹ ਕ੍ਰਾਂਜੀ ਸਥਿਤ ਆਪਣੇ 'ਡੌਰਮੇਟਰੀ' 'ਚ ਵਾਪਸ ਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਦਿੱਲੀ-ਮੁੰਬਈ ਨਹੀਂ ਸਗੋਂ ਹੁਣ ਇਸ ਦੇਸ਼ 'ਚ ਘਰ ਖਰੀਦਣ ਲਈ ਦੌੜ ਰਹੇ ਭਾਰਤੀ
ਡਿਪਟੀ ਪਬਲਿਕ ਪ੍ਰੌਸੀਕਿਊਟਰ (ਡੀ.ਪੀ.ਪੀ) ਅਡੇਲੇ ਤਾਈ ਨੇ ਕਿਹਾ ਕਿ ਮਰੀਨਾ ਬੇ ਸੈਂਡਜ਼ ਦੇ ਇੱਕ ਸੁਰੱਖਿਆ ਅਧਿਕਾਰੀ ਨੇ ਉਸੇ ਦਿਨ ਸੋਸ਼ਲ ਮੀਡੀਆ 'ਤੇ ਰਾਮੂ ਦਾ ਇੱਕ ਵੀਡੀਓ ਦੇਖਿਆ ਅਤੇ ਪੁਲਸ ਰਿਪੋਰਟ ਦਰਜ ਕਰਵਾਈ। 'ਟੂਡੇ' ਮੁਤਾਬਕ ਕੇਸ ਦੀ ਸੁਣਵਾਈ ਦੌਰਾਨ ਜ਼ਿਲ੍ਹਾ ਜੱਜ ਕ੍ਰਿਸਟੋਫਰ ਗੋ ਇੰਗ ਚਿਆਂਗ ਨੇ ਰਾਮੂ ਨੂੰ ਕਿਹਾ, "ਆਪਣੇ ਆਪ ਨੂੰ ਨਸ਼ੇ ਇੰਨਾ ਟੱਲੀ ਨਾ ਕਰੋ ਕਿ ਅਜਿਹੀਆਂ ਘਟਨਾਵਾਂ ਵਾਪਰਨ।" ਜੇਕਰ ਅਜਿਹੀ ਘਟਨਾ ਦੁਬਾਰਾ ਵਾਪਰਦੀ ਹੈ ਤਾਂ ਇਸ ਤੋਂ ਵੀ ਵੱਧ ਜੁਰਮਾਨਾ ਲਗਾਇਆ ਜਾਵੇਗਾ। ਮੈਨੂੰ ਉਮੀਦ ਹੈ ਕਿ ਭਵਿੱਖ ਵਿੱਚ ਅਜਿਹਾ ਨਹੀਂ ਹੋਵੇਗਾ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭੀੜ ਨੇ ਕੁਫ਼ਰ ਦੇ ਦੋਸ਼ੀ ਦੀ ਲਾਸ਼ ਨੂੰ ਸਾੜ ਦਿੱਤਾ, ਪਰਿਵਾਰ ਨੂੰ ਦਫ਼ਨਾਉਣ ਤੋਂ ਰੋਕਿਆ
NEXT STORY