ਏਥਨਜ਼- ਦੁਨੀਆ ਦੇ ਹਰ ਕੋਨੇ 'ਚ ਭਾਰਤੀ ਵਸੇ ਹੋਏ ਹਨ ਪਰ ਪਿਛਲੇ ਦੋ ਮਹੀਨਿਆਂ 'ਚ ਭਾਰਤੀਆਂ ਨੇ ਦੁਨੀਆ ਦੇ ਸਭ ਤੋਂ ਖੂਬਸੂਰਤ ਦੇਸ਼ਾਂ 'ਚੋਂ ਇਕ ਗ੍ਰੀਸ ਦਾ ਰੁਖ਼ ਕੀਤਾ ਹੈ। ਇੱਕ ਰਿਪੋਰਟ ਅਨੁਸਾਰ ਗ੍ਰੀਸ ਵਿੱਚ ਭਾਰਤੀਆਂ ਦੁਆਰਾ ਸੰਪਤੀ ਦੀ ਖਰੀਦਦਾਰੀ ਜੁਲਾਈ ਅਤੇ ਅਗਸਤ ਦੇ ਪਿਛਲੇ ਦੋ ਮਹੀਨਿਆਂ ਵਿੱਚ 37% ਤੱਕ ਵਧੀ ਹੈ। ਦਰਅਸਲ ਗ੍ਰੀਸ ਨੇ ਦੇਸ਼ ਵਿੱਚ ਰੀਅਲ ਅਸਟੇਟ ਮਾਰਕੀਟ ਨੂੰ ਵਧਾਉਣ ਲਈ 'ਗੋਲਡਨ ਵੀਜ਼ਾ ਪ੍ਰੋਗਰਾਮ' ਸ਼ੁਰੂ ਕੀਤਾ ਸੀ। ਇਸ ਪ੍ਰੋਗਰਾਮ ਦੇ ਤਹਿਤ ਗ੍ਰੀਕ ਸਰਕਾਰ ਕਿਸੇ ਵੀ ਦੇਸ਼ ਦੇ ਕਿਸੇ ਵੀ ਵਿਅਕਤੀ ਨੂੰ ਰਿਹਾਇਸ਼ੀ ਪਰਮਿਟ ਪ੍ਰਦਾਨ ਕਰਦੀ ਹੈ ਜੋ ਲਗਭਗ 2 ਕਰੋੜ ਰੁਪਏ ਦੀ ਜ਼ਮੀਨ ਖਰੀਦਦਾ ਹੈ।
ਸਰਕਾਰ ਨੇ ਬਦਲੇ ਨਿਯਮ
ਦੱਸਿਆ ਜਾ ਰਿਹਾ ਹੈ ਕਿ ਗ੍ਰੀਕ ਸਰਕਾਰ ਦੀ ਇਸ ਯੋਜਨਾ ਦਾ ਲਾਭ ਭਾਰਤੀ ਲੈ ਰਹੇ ਹਨ। ਇਹੀ ਕਾਰਨ ਹੈ ਕਿ ਦੇਸ਼ ਦੇ ਪੌਸ਼ ਖੇਤਰਾਂ ਜਿਵੇਂ ਥੇਸਾਲੋਨੀਕੀ, ਸੈਂਟੋਰਿਨ, ਐਥਨਜ਼ ਅਤੇ ਮਾਈਕੋਨੋਸ ਆਦਿ ਵਿੱਚ ਜਾਇਦਾਦ ਦੀਆਂ ਦਰਾਂ ਕਈ ਗੁਣਾ ਵਧ ਗਈਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰ ਨੇ ਇਨ੍ਹਾ ਖੇਤਰਾਂ ਵਿਚ ਨਿਵੇਸ਼ ਸੀਮਾ ਨੂੰ ਵਧਾ ਦਿੱਤਾ ਹੈ।ਇਨ੍ਹਾਂ ਖੇਤਰਾਂ ਵਿੱਚ ਜੋ ਜ਼ਮੀਨ ਪਹਿਲਾਂ ਲਗਭਗ 2 ਕਰੋੜ ਰੁਪਏ ਵਿੱਚ ਖਰੀਦੀ ਜਾ ਸਕਦੀ ਸੀ, ਉਹ ਹੁਣ ਲਗਭਗ 7 ਕਰੋੜ ਰੁਪਏ ਵਿੱਚ ਉਪਲਬਧ ਹੈ। ਸਰਕਾਰ ਦੀ ਇਹ ਯੋਜਨਾ 1 ਸਤੰਬਰ 2024 ਤੋਂ ਪ੍ਰਭਾਵੀ ਹੈ। ਇਸ ਯੋਜਨਾ ਦਾ ਉਦੇਸ਼ ਕੀਮਤਾਂ ਵਿਚ ਆ ਰਹੀ ਤੇਜ਼ੀ ਨੂੰ ਰੋਕਣਾ ਅਤੇ ਘੱਟ ਵਿਕਸਿਤ ਖੇਤਰਾਂ ਵਿਚ ਨਿਵੇਸ਼ ਨੂੰ ਵਧਾਵਾ ਦੇਣਾ ਹੈ।
ਪੜ੍ਹੋ ਇਹ ਅਹਿਮ ਖ਼ਬਰ- Visa rejection ਤੋਂ ਬਾਅਦ ਵੀ ਅਮਰੀਕਾ 'ਚ ਕਿਵੇਂ ਸੈਟਲ ਹੋ ਸਕਦੇ ਹਨ ਭਾਰਤੀ?
ਨਾਗਰਿਕਤਾ ਦੇ ਨਾਲ ਸਿਹਤ ਸੇਵਾ ਅਤੇ ਸਿੱਖਿਆ
ਮੀਡੀਆ ਰਿਪੋਰਟਾਂ ਮੁਤਾਬਕ ਗ੍ਰੀਸ 'ਚ ਜ਼ਮੀਨ ਖਰੀਦਣ ਤੋਂ ਬਾਅਦ ਲੋਕਾਂ ਨੂੰ ਬਿਹਤਰ ਸਿਹਤ ਦੇਖਭਾਲ, ਸਿੱਖਿਆ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਕ ਰਿਪੋਰਟ ਮੁਤਾਬਕ ਜੋ ਭਾਰਤੀ ਪਹਿਲਾਂ ਯੂਰਪੀ ਸੰਘ 'ਚ ਪੈਰੋਸ ਅਤੇ ਕ੍ਰੀਟ ਵਰਗੇ ਟਾਪੂਆਂ 'ਤੇ ਜਾਂਦੇ ਸਨ, ਹੁਣ ਗ੍ਰੀਸ ਉਨ੍ਹਾਂ ਦੀ ਪਹਿਲੀ ਪਸੰਦ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤੀਆਂ, ਪਾਕਿਸਤਾਨੀਆਂ ਸਮੇਤ ਦੁਨੀਆ ਦੇ ਹੋਰ ਦੇਸ਼ਾਂ ਦੇ ਲੋਕ ਵੀ ਗ੍ਰੀਕ ਸਰਕਾਰ ਦੀ ਗੋਲਡਨ ਵੀਜ਼ਾ ਸਕੀਮ ਦਾ ਫ਼ਾਇਦਾ ਉਠਾ ਰਹੇ ਹਨ। ਇੱਕ ਰਿਪੋਰਟ ਅਨੁਸਾਰ ਗ੍ਰੀਸ ਵਿੱਚ ਜਾਇਦਾਦ ਦੀਆਂ ਦਰਾਂ ਸਾਲ-ਦਰ-ਸਾਲ 10 ਪ੍ਰਤੀਸ਼ਤ ਦੀ ਪ੍ਰਭਾਵਸ਼ਾਲੀ ਦਰ ਨਾਲ ਵਧ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ’ਚ ਭਾਰੀ ਮੀਂਹ ਦਾ ਕਹਿਰ, ਇਕ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ
NEXT STORY