ਇੰਟਰਨੈਸ਼ਨਲ ਡੈਸਕ — ਦੱਖਣੀ ਸੁਡਾਨ(UNMISS) 'ਚ ਭਾਰਤੀ ਫੌਜ ਦੇ ਇਨਫੈਂਟ੍ਰੀ ਸਕੂਲ ਦੇ ਕਮਾਂਡੇਂਟ ਲੈਫਟਿਨੇਂਟ ਜਨਰਲ ਸ਼ੈਲੇਸ਼ ਤਿਨੇਕਰ ਨੂੰ ਸੰਯੁਕਤ ਰਾਸ਼ਤਰ ਮਿਸ਼ਨ ਦਾ ਕਮਾਂਡਰ ਨਿਯੁਕਤ ਕੀਤਾ ਗਿਆ ਹੈ। ਇਹ ਦੂਜੀ ਸਭ ਤੋਂ ਵੱਡੀ ਸ਼ਾਂਤੀ ਮੁਹਿੰਮ ਹੈ।
ਸੰਯੁਕਤ ਰਾਸ਼ਟਰ ਜਨਰਲ ਸਕੱਤਰ ਏਟੋਨਿਓ ਗੁਟੇਰੇਸ ਨੇ ਸ਼ੁੱਕਰਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਤਿਨੇਕਰ ਰਵਾਂਡਾ ਦੇ ਲੈਫਟਿਨੇਂਟ ਜਨਰਲ ਫਰੈਂਕ ਕਾਮਾਂਜੀ ਦੇ ਕਾਰਜਕਾਲ ਨੂੰ ਅੱਗੇ ਵਧਾਉਣਗੇ। ਕਾਮਾਂਜੀ ਦਾ ਕਾਰਜਕਾਲ ਐਤਵਾਰ ਨੂੰ ਪੂਰਾ ਹੋ ਰਿਹਾ ਹੈ। ਤਿਨੇਕਰ ਸੰਯੁਕਤ ਰਾਸ਼ਟਰ ਮਿਸ਼ਨ ਦੇ 16,000 ਸ਼ਾਂਤੀ ਰੱਖਿਅਕ ਫੌਜੀਆਂ ਦੀ ਕਮਾਨ ਸੰਭਾਲਣਗੇ ਜਿਨ੍ਹਾਂ ਵਿਚੋਂ 2,400 ਦੇ ਕਰੀਬ ਫੌਜੀ ਭਾਰਤੀ ਹਨ।
ਮਿਸ਼ਨ 2011 ਵਿਚ ਸ਼ੁਰੂ ਕੀਤਾ ਗਿਆ ਸੀ ਜਦੋਂਕਿ ਦੱਖਣੀ ਸੁਡਾਨ ਨੇ ਸੁਡਾਨ ਤੋਂ ਸੁਤੰਤਰਤਾ ਪ੍ਰਾਪਤ ਕੀਤੀ ਸੀ। ਮਿਸ਼ਨ 'ਚ ਕੰਮ ਕਰਦੇ ਹੋਏ 67 ਸ਼ਾਂਤੀ ਫੌਜੀਆਂ ਦੀ ਮੌਤ ਹੋ ਚੁੱਕੀ ਹੈ। ਦੱਖਣੀ ਸੁਡਾਨ ਦੀ ਆਜ਼ਾਦੀ ਤੋਂ ਪਹਿਲਾਂ ਸੁਡਾਨ ਵਿਚ ਸ਼ਾਂਤੀ ਮਿਸ਼ਨ 'ਚ ਕੰਮ ਕਰਨ ਦੇ ਸਮੇਂ ਤੋਂ ਹੀ ਤਿਨੇਕਰ ਨੂੰ ਇਸ ਖੇਤਰ ਦਾ ਪਿਛਲਾ ਤਜਰਬਾ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਅੰਗੋਲਾ ਸੱਤਿਆਪਨ ਮਿਸ਼ਨ 3 'ਚ ਵੀ ਕੰਮ ਕੀਤਾ ਹੈ। ਤਿਨੇਕਰ ਨੂੰ ਉਸਦੀਆਂ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਟਰੰਪ ਪਹੁੰਚੇ ਜਾਪਾਨ
NEXT STORY