ਮਿਲਾਨ (ਇਟਲੀ)(ਟੇਕਚੰਦ ਜਗਤਪੁਰ )- ਉੱਤਰੀ ਇਟਲੀ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੀ ਸਹੂਲਤ ਲਈ ਮਿਲਾਨ ਸਥਿੱਤ ਭਾਰਤੀ ਕੌਂਸਲੇਟ ਨੇ ਕਈ ਵੱਡੇ ਅਤੇ ਅਹਿਮ ਸੁਧਾਰਾਂ ਦਾ ਐਲਾਨ ਕੀਤਾ ਹੈ।ਕੌਂਸਲੇਟ ਅਧਿਕਾਰੀਆਂ ਨੇ ਕਿਹਾ ਕਿ ਉਹ ਕੌਂਸਲੇਟ ਨੂੰ ਇਕ "ਸੇਵਾ ਸਥਲ" ਵੱਜੋਂ ਦੇਖਦੇ ਹਨ, ਜਿਸਦਾ ਮਕਸਦ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਜਲਦ ਤੋਂ ਜਲਦ ਹੱਲ ਕਰਨਾ ਹੈ। ਇਸ ਸਬੰਧ ਵਿੱਚ ਬੀਤੇ ਦਿਨ ਕੌਂਸਲੇਟ ਦਫਤਰ ਵਿਖੇ ਕੌਂਸਲੇਟ ਜਨਰਲ ਸ਼੍ਰੀ ਲਵੱਨਿਆ ਕੁਮਾਰ ਦੁਆਰਾ ਪ੍ਰੈੱਸ ਕਾਨਫਰੰਸ ਕਰਕੇ ਅਹਿਮ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਕੌਂਸਲੇਟ ਦੁਆਰਾ ਤੁਰੰਤ ਪਾਸਪੋਰਟ ਰਿਨਿਉ ਕਰਨ ਲਈ ਫਾਸਟ ਟ੍ਰੈਕ ਸੇਵਾ ਸ਼ੁਰੂ ਕਰਕੇ ਐਮਰਜੈਂਸੀ ਸੂਰਤ ਵਿੱਚ ਤੁਰੰਤ ਅਪੋਆਇਟਮੈਂਟ ਸਰਵਿਸ ਸ਼ੁਰੂ ਕੀਤੀ ਗਈ ਹੈ।
ਇਸੇ ਪ੍ਰਕਾਰ ਪਾਸਪੋਰਟ ਸਰੰਡਰ,ਪਾਵਰ ਆਫ ਅਟਰਾਨੀ ਅਤੇ ਅਟੈਸਟੇਸ਼ਨ ਵਰਗੇ ਕੰਮਾਂ ਲਈ "ਸੇਮ ਡੇਅ ਪ੍ਰੋਸੈੱਸ" ਪ੍ਰਕ੍ਰਿਆ ਸ਼ੁਰੂ ਕੀਤੀ ਗਈ ਹੈ।ਸ਼੍ਰੀ ਲਵੱਨਿਆ ਕੁਮਾਰ ਨੇ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਜਲਦੀ ਹੀ ਇਕ ਨਵੀਂ ਵੈੱਬਸਾਇਟ ਵੀ ਲਾਂਚ ਕੀਤੀ ਜਾਵੇਗੀ ਜਿਸ ਵਿੱਚ ਵੱਖ ਵੱਖ ਸਰਟੀਫਿਕੇਟ ਮਿਲਣਗੇ। ਉਨਾਂ ਦੱਸਿਆ ਕਿ ਪਾਸਪੋਰਟ ਨਾਲ਼ ਸਬੰਧਿਤ ਕਾਰਜਾਂ ਵਿੱਚ ਤੇਜੀ ਲਈ ਹੁਣ ਕੌਂਸਲੇਟ ਦਫਤਰ ਵਿਖੇ ਹਰੇਕ ਮਹੀਨੇ ਪਾਸਪੋਰਟ ਕੈਂਪ ਲਗਾਇਆ ਜਾਂਦਾ ਹੈ।ਜਿਸ ਤਹਿਤ ਪਾਸਪੋਰਟ ਅਰਜੀਆਂ ਲਈ ਹੁਣ ਅਗਲਾ ਕੈਂਪ ਮਿਲਾਨ ਵਿਖੇ 9 ਮਈ ਨੂੰ ਲਗਾਇਆ ਜਾਵੇਗਾ।
ਇਟਲੀ ਵਿੱਚ ਪੜਾਈ ਕਰਨ ਲਈ ਆ ਰਹੇ ਵਿਦਿਆਰਥੀਆਂ ਦੀ ਸਹੂਲਤ ਲਈ ਵਿਸ਼ੇਸ਼ ਕਰੀਅਰ ਕੌਂਸਲਿੰਗ ਪ੍ਰੋਗਰਾਮ ਚਲਾਏ ਜਾ ਰਹੇ ਹਨ, ਜਿੱਥੇ ਵੱਡੀਆਂ ਕੰਪਨੀਆਂ ਨਾਲ਼ ਮਿਲ ਕੇ ਉਨਾਂ ਨੂੰ ਨੌਕਰੀਆਂ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਲਵੱਨਿਆ ਕੁਮਾਰ ਨੇ ਅੱਗੇ ਦੱਸਿਆ ਕਿ ਲੋਕਾਂ ਨਾਲ਼ ਰਾਬਤਾ ਬਣਾਉਣ ਲਈ ਕੌਂਸਲੇਟ ਅਧਿਕਾਰੀਆਂ ਦੁਆਰਾ ਇਟਲੀ 'ਚ ਭਾਰਤੀ ਧਾਰਮਿਕ ਸਥਾਨਾਂ ਮੰਦਿਰਾਂ ਗੁਰਦਆਰਿਆਂ ਵਿੱਚ ਜਾ ਕੇ ਭਾਈਚਾਰੇ ਨਾਲ਼ ਵਿਸ਼ੇਸ਼ ਮੁਲਾਕਾਤਾਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਸਕਣ।ਕੌਸਲੇਟ ਜਨਰਲ ਲਵੱਨਿਆ ਕੁਮਾਰ ਨੇ ਲੋਕਾਂ ਤੋਂ ਵਿਸ਼ੇਸ਼ ਸਹਿਯੋਗ ਦੀ ਵੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਨਾਂ /ਸਰਨੇਮ ਸਬੰਧੀ ਬਹੁਤ ਸਾਰੇ ਕੇਸ ਕੌਂਸਲੇਟ ਦਫਤਰ ਆ ਰਹੇ ਹਨ ਇਸ ਲਈ ਭਾਰਤ ਸਰਕਾਰ ਦੀ ਨਵੀਂ ਅਡਵਾਈਜਰੀ ਮੁਤਾਬਿਕ ਵਿਦੇਸ਼ ਆਉਣ ਵਾਲੇ ਨਾਗਰਿਕ ਆਪਣੇ ਪਾਸਪੋਰਟ ਤੇ ਨੇਮ ਸਰਨੇਮ ਭਾਰਤ ਵਿਖੇ ਕਰਵਾ ਕੇ ਆਉਣ। ਲਵੱਨਿਆ ਕੁਮਾਰ ਨੇ ਇਹ ਵੀ ਦੱਸਿਆ ਕਿ ਬੇਲੋੜੀ ਪ੍ਰੇਸ਼ਾਨੀ ਤੋਂ ਬਚਣ ਲਈ ਇਹ ਜਰੂਰੀ ਹੈ ਕਿ ਕੌਂਸਲੇਟ ਵਿਖੇ ਆਉਣ ਵਾਲੇ ਸਾਰੇ ਭਾਰਤੀ ਨਾਗਿਰਕ ਅਪੋਆਇਟਮੈਂਟ ਲੈ ਕੇ ਹੀ ਆਉਣ ਅਤੇ ਘੱਟੋ ਘੱਟ ਤਿੰਨ ਦਿਨ ਪਹਿਲਾ ਬੈਂਕ ਦੀ ਫੀਸ ਦੇ ਦਿੱਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੁਲਵਰਹੈਪਟਨ 'ਚ ਖਾਲਸਾ ਸਾਜਨਾ ਦਿਵਸ ਮੌਕੇ ਵਿਸ਼ਾਲ ਨਗਰ ਕੀਰਤਨ, ਹਜ਼ਾਰਾਂ ਸੰਗਤਾਂ ਹੋਈਆਂ ਨਤਮਸਤਕ
NEXT STORY