ਮੈਲਬੋਰਨ (ਵੈਬ ਡੈਸਕ)- ਅਸਟ੍ਰੇਲਿਆਂ ਵਿਚ ਇਕ ਪ੍ਰਵਾਸੀ ਭਾਰਤੀ ਨੂੰ 11 ਸਾਲਾ ਨਾਬਲਿਗ ਲੜਕੀ ਨਾਲ ਜਿਨਸੀ ਸੰਬੰਧ ਬਣਾਉਣ, ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ੀ ਪਾਏ ਜਾਣ ਮਗਰੋਂ ਉਸਦੀ ਦੀ ਪੀ. ਆਰ. ਅਤੇ ਸੀਟੀਜ਼ਨਸ਼ਿਪ ਵੀਜਾ ਅਰਜੀ ਨਾਮਨਜੂਰ ਕਰ ਦਿੱਤੀ ਗਈ ਹੈ।
ਦਰਅਸਲ ਅਸਟ੍ਰੇਲਿਆਂ ਵਿਚ ਰਹਿੰਦੇ ਭਾਰਤੀ ਮੂਲ ਦੇ ਗਲਜਿੰਦਰ ਸਿੰਘ ਨੂੰ 2014 ਵਿਚ ਇਕ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ, ਜਿਨਸੀ ਸੰਬੰਧ ਬਣਾਉਣ ਲਈ ਕੈਰੇਜ਼ ਸੇਵਾ ਦੀ ਵਰਤੋਂ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਇਹ ਅਪਰਾਧ ਉਸਨੇ ਉਸ ਵੇਲੇ ਕੀਤਾ ਸੀ ਜਦ ਉਹ 25 ਸਾਲ ਦਾ ਅਤੇ ਲੜਕੀ 11 ਸਾਲ ਦੀ ਸੀ।
ਗਲਜਿੰਦਰ ਨੇ ਲੜਕੀ ਨਾਲ ਜਦ ਚੈਟਿੰਗ ਸ਼ੁਰੂ ਕੀਤੀ ਸੀ ਤਾਂ ਉਹ ਉਸਨੂੰ 26 ਸਾਲਾ ਕੋਰੀਆਈ ਔਰਤ ਮੰਨਦਾ ਸੀ ਪਰ ਬਾਅਦ ਵਿਚ ਉਸਨੂੰ ਲੜਕੀ ਬਾਰੇ ਸਹੀ ਜਾਣਕਾਰੀ ਮਿਲ ਗਈ ਕਿ ਉਸਦੀ ਉਮਰ 11 ਸਾਲ ਹੈ। ਇਸ ਬਾਰੇ ਗਲਜਿੰਦਰ ਨੇ ਆਪਣੇ ਦੋਸਤਾਂ ਨੂੰ ਵੀ ਦੱਸਿਆ ਸੀ ਪਰ ਦੋਸਤਾਂ ਦੀ ਚੇਤਾਵਨੀ ਦੇ ਬਾਵਜੂਦ ਗਲਜਿੰਦਰ ਨੇ ਲੜਕੀ ਨਾਲ ਗੱਲ ਕਰਨੀ ਜਾਰੀ ਰੱਖੀ। ਉਹ ਉਸਨੂੰ ਮਿਲ ਕੇ ਅਸ਼ਲੀਲ ਹਰਕਤਾਂ ਵੀ ਕਰਨ ਲੱਗਾ। ਅਦਾਲਤ ਨੇ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਗਲਜਿੰਦਰ ਨੂੰ 150 ਮਹੀਨਿਆਂ ਦੀ ਕਮਿਊਨਿਟੀ ਸਜਾ ਸੁਣਾਈ, ਜਿਸ ਵਿਚ ਉਸਨੂੰ ਮੁੜ ਵਸੇਬੇ, ਮਾਨਸਿਕ ਸਿਹਤ ਲਈ ਇਲਾਜ ਦੀ ਜ਼ਰੂਰਤ ਦੱਸੀ ਗਈ।
ਅਕਤੂਬਰ 2015 ਵਿਚ ਗਲਜਿੰਦਰ ਨੇ ਅਸਟ੍ਰੇਲਿਆਈ ਨਾਗਰੀਕਤਾ ਲਈ ਅਰਜੀ ਦਿੱਤੀ ਅਤੇ ਇਸ ਅਰਜੀ ਵਿਚ ਉਸਨੇ ਆਪਣੇ ਕੇਸ ਬਾਰੇ ਜਾਣਕਾਰੀ ਵੀ ਦਿੱਤੀ। ਜਿਸ ਪਿੱਛੋਂ ਗ੍ਰਹਿ ਮੰਤਰਾਲੇ ਨੇ ਪਿਛਲੇ ਸਾਲ ਅਕਤੂਬਰ ਵੀ ਉਸਦਾ ਸਥਾਈ ਵੀਜਾ ਰੱਦ ਕਰ ਦਿੱਤਾ ਅਤੇ ਕੁਝ ਦੇਰ ਬਾਅਦ ਨਾਗਰੀਕਤਾ ਦੀ ਅਰਜੀ ਵੀ ਰੱਦ ਕਰ ਦਿੱਤੀ। ਇਸ ਤੋਂ ਬਾਅਦ ਗਲਜਿੰਦਰ ਵਲੋਂ ਮਾਮਲੇ ਸੰਬੰਧੀ ਟ੍ਰਿਬਿਊਨਲ ਕੋਲ ਪਟੀਸ਼ਨ ਪਾਈ ਗਈ। ਜਿਸ ਦੀ ਸੁਣਵਾਈ ਕਰਦੇ ਹੋਏ ਪ੍ਰਸ਼ਾਸਨਿਕ ਅਪੀਲਜ਼ ਟ੍ਰਿਬਿਊਨਲ ਨੇ ਕਿਹਾ ਕਿ ਗਲਜਿੰਦਰ ਸਿੰਘ ਵਲੋਂ ਕੀਤਾ ਗਿਆ ਅਪਰਾਧ ਕਾਨੂੰਨ ਦੀ ਉਲੰਘਣਾ ਅਤੇ ਤਕਨੀਕੀ ਤੌਰ ਉਤੇ ਗੰਭੀਰ ਹੈ। ਅਦਾਲਤ ਨੇ ਕਿਹਾ ਕਿ ਅਜਿਹਾ ਅਪਰਾਧ ਮੁੜ ਹੋਣ ਦਾ ਅਸਲ ਖਤਰਾ ਭਾਵੇਂ ਘੱਟ ਹੈ ਪਰ ਭਵਿੱਖ ਵਿਚ ਹੋਣ ਵਾਲੇ ਸੰਭਾਵੀ ਨੁਕਸਾਨ ਦਾ ਜੋਖਮ ਅਸਵੀਕਾਰਨਯੋਗ ਹੈ।
ਨੇਪਾਲ 'ਚ ਕੰਮ ਕਰਨ ਵਾਲੇ ਭਾਰਤੀਆਂ ਨੂੰ ਵੀ ਲੈਣਾ ਪਵੇਗਾ ਵਰਕ-ਪਰਮਿਟ
NEXT STORY