ਸਿੰਗਾਪੁਰ- ਸਿੰਗਾਪੁਰ ਵਿਚ ਦਿਲ ਦੀ ਬੀਮਾਰੀ ਨਾਲ 44 ਸਾਲਾ ਇਕ ਭਾਰਤੀ ਵਿਅਕਤੀ ਦੀ ਮੌਤ 8 ਜੂਨ ਨੂੰ ਹੋਈ ਸੀ। ਮੌਤ ਦੇ ਬਾਅਦ ਆਈ ਰਿਪੋਰਟ ਵਿਚ ਪਤਾ ਲੱਗਾ ਹੈ ਕਿ ਇਹ ਵਿਅਕਤੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਸੀ। ਸਿਹਤ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਸਿਹਤ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਦੱਸਿਆ ਕਿ ਮਰਨ ਵਾਲੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ । ਉਸ ਵਿਅਕਤੀ ਨੂੰ 28 ਮਈ ਨੂੰ ਛਾਤੀ ਵਿਚ ਦਰਦ ਹੋਇਆ ਸੀ ਤੇ ਇਸ ਦੇ ਬਾਅਦ ਉਸ ਦਾ ਟੈਸਟ ਕਰਵਾਇਆ ਗਿਆ ਸੀ। ਮੀਡੀਆ ਮੁਤਾਬਕ ਆਪਣੇ ਘਰ ਵਿਚ ਉਹ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਸੀ, ਜਿਸ ਦੇ ਬਾਅਦ ਉਸ ਨੂੰ ਸਿੰਗਾਪੁਰ ਜਨਰਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਸੇ ਦਿਨ ਉਸ ਦੀ ਮੌਤ ਹੋ ਗਈ। ਬਿਆਨ ਵਿਚ ਇਹ ਕਿਹਾ ਗਿਆ ਹੈ ਕਿ ਮੌਤ ਦੇ ਬਾਅਦ 10 ਜੂਨ ਨੂੰ ਉਸ ਵਿਅਕਤੀ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹ ਦੇਸ਼ ਵਿਚ 8ਵਾਂ ਅਜਿਹਾ ਵਿਅਕਤੀ ਹੈ, ਜਿਸ ਨੂੰ ਕੋਰੋਨਾ ਵਾਇਰਸ ਸੀ ਪਰ ਵਾਇਰਸ ਕਾਰਨ ਉਸ ਦੀ ਮੌਤ ਨਹੀਂ ਹੋਈ ਜਦਕਿ ਕਿਸੇ ਹੋਰ ਬੀਮਾਰੀ ਨੇ ਇਸ ਦੀ ਜਾਨ ਲਈ ਹੈ। ਇਸੇ ਕਾਰਨ ਕੋਰੋਨਾ ਕਾਰਨ ਮਾਰੇ ਗਏ ਲੋਕਾਂ ਦੀ ਗਿਣਤੀ ਵਿਚ ਇਸ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਸਿੰਗਾਪੁਰ ਵਿਚ ਮੌਤ ਦੇ ਸਾਰੇ ਮਾਮਲਿਆਂ ਵਿਚੋਂ 7 ਦੀ ਮੌਤ ਦਿਲ ਅਤੇ ਖੂਨ ਸਬੰਧੀ ਬੀਮਾਰੀ ਕਾਰਨ ਹੋਈ ਹੈ। 8ਵਾਂ ਵਿਅਕਤੀ ਭਾਰਤ ਦਾ ਰਹਿਣ ਵਾਲਾ ਸੀ, ਜੋ ਮਜ਼ਦੂਰ ਦੇ ਤੌਰ 'ਤੇ ਕੰਮ ਕਰਦਾ ਸੀ। ਉਸ ਨੂੰ ਕੋਵਿਡ-19 ਸੀ ਅਤੇ ਪਰ ਉਸ ਦੀ ਮੌਤ ਕਈ ਸੱਟਾਂ ਕਾਰਨ ਹੋਈ ਕਿਉਂਕਿ ਉਹ ਪੌੜੀਆਂ ਉੱਤੇ ਡਿੱਗਿਆ ਮਿਲਿਆ ਸੀ।
ਦੱਖਣੀ ਕੋਰੀਆ 'ਚ ਕੋਰੋਨਾ ਵਾਇਰਸ ਦੇ 56 ਨਵੇਂ ਮਾਮਲੇ
NEXT STORY