ਲੰਡਨ (ਭਾਸ਼ਾ)- ਰੂਸੀ ਹਮਲੇ ਤੋਂ ਬਾਅਦ ਯੂਕ੍ਰੇਨ ਵਿੱਚ ਆਪਣੇ ਪਾਲਤੂ ਜੈਗੁਆਰ ਅਤੇ ਤੇਂਦੁਏ ਨੂੰ ਉੱਥੇ ਛੱਡ ਕੇ ਦੇਸ਼ ਛੱਡਣ ਲਈ ਮਜਬੂਰ ਹੋਏ ਇੱਕ ਭਾਰਤੀ ਡਾਕਟਰ ਨੇ ਭਾਰਤ ਸਰਕਾਰ ਨੂੰ ਉਸ ਦੇ ਪਾਲਤੂ ਜਾਨਵਰਾਂ ਨੂੰ ਬਚਾਉਣ ਦੀ ਅਪੀਲ ਕੀਤੀ ਹੈ। ਜੈਗੁਆਰ ਕੁਮਾਰ ਦੇ ਨਾਂ ਨਾਲ ਮਸ਼ਹੂਰ ਡਾ.ਗਿਦੀਕੁਮਾਰ ਪਾਟਿਲ ਨੇ ਕਿਹਾ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਆਪਣੇ ਜੈਗੁਆਰ ਯਸ਼ ਅਤੇ ਮਾਦਾ ਤੇਂਦੁਏ ਸਬਰੀਨਾ ਨੂੰ ਬਚਾਉਣਾ ਹੈ। ਮੂਲ ਰੂਪ ਵਿੱਚ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਪਾਟਿਲ (42) ਨੂੰ ਆਮਦਨ ਦੇ ਵਿਕਲਪਕ ਸਰੋਤ ਦੀ ਭਾਲ ਵਿੱਚ ਦੇਸ਼ ਤੋਂ ਬਾਹਰ ਜਾਣਾ ਪਿਆ ਸੀ। ਉਨ੍ਹਾਂ ਨੇ ਆਪਣੇ ਪਾਲਤੂ ਜਾਨਵਰਾਂ ਨੂੰ ਪੂਰਬੀ ਯੂਕ੍ਰੇਨ ਦੇ ਲੁਹਾਨਸਕ ਵਿੱਚ ਇੱਕ ਸਥਾਨਕ ਕਿਸਾਨ ਕੋਲ ਛੱਡਿਆ ਹੈ। ਕੀਵ ਸਥਿਤ ਭਾਰਤੀ ਦੂਤਘਰ ਪਾਟਿਲ ਦੀ ਮਦਦ ਨਹੀਂ ਕਰ ਸਕਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਭਾਰਤ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਪੰਜਾਬੀ ਪਰਿਵਾਰ ਨੂੰ ਅਗਵਾ ਕਰਨ ਵਾਲਾ ਸ਼ੱਕੀ ਹਿਰਾਸਤ 'ਚ, ਹਾਲਤ ਗੰਭੀਰ
ਪੋਲੈਂਡ ਦੇ ਵਾਰਸਾ 'ਚ ਰਹਿਣ ਵਾਲੇ ਪਾਟਿਲ ਨੇ ਪੀਟੀਆਈ ਨੂੰ ਦੱਸਿਆ, 'ਮੇਰਾ ਨਿਮਰਤਾਪੂਰਵਕ ਸੰਦੇਸ਼ ਹੈ ਕਿ ਇਨ੍ਹਾਂ ਜਾਨਵਰਾਂ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਅਤੇ ਉਨ੍ਹਾਂ ਨੂੰ ਤੁਰੰਤ ਸੁਰੱਖਿਆ ਪ੍ਰਦਾਨ ਕਰਨ ਲਈ ਸਭ ਤੋਂ ਵਧੀਆ ਹੱਲ ਲੱਭਣ 'ਤੇ ਵਿਚਾਰ ਕੀਤਾ ਜਾਵੇ ਅਤੇ ਇਸ ਦਿਸ਼ਾ 'ਚ ਤੇਜ਼ੀ ਨਾਲ ਕੰਮ ਕੀਤਾ ਜਾਵੇ।' ਪਾਟਿਲ ਨੇ ਕਿਹਾ ਕਿ ਉਹ ਆਪਣੇ ਪਾਲਤੂ ਜਾਨਵਰਾਂ ਦੇ ਵਿਛੜ ਜਾਣ ਤੋਂ ਬਹੁਤ ਦੁਖੀ ਹਨ, ਉਹ ਉਨ੍ਹਾਂ ਨੂੰ ਬਹੁਤ ਯਾਦ ਕਰਦੇ ਹਨ ਅਤੇ ਉਨ੍ਹਾਂ ਦੀ ਤੰਦਰੁਸਤੀ ਬਾਰੇ ਚਿੰਤਤ ਹਨ, ਜਿਸ ਕਾਰਨ ਉਹ ਕਈ ਵਾਰ ਉਦਾਸ ਹੋ ਜਾਂਦੇ ਹਨ। ਪਾਟਿਲ ਨੇ ਇਨ੍ਹਾਂ ਦੋਵਾਂ ਜਾਨਵਰਾਂ ਨੂੰ ਕਰੀਬ ਦੋ ਸਾਲ ਪਹਿਲਾਂ ਕੀਵ ਦੇ ਚਿੜੀਆਘਰ ਤੋਂ ਖ਼ਰੀਦਿਆ ਸੀ ਅਤੇ ਉਦੋਂ ਤੋਂ ਉਹ ਇਨ੍ਹਾਂ ਦੀ ਦੇਖ਼ਭਾਲ ਕਰ ਰਹੇ ਹਨ।
ਇਹ ਵੀ ਪੜ੍ਹੋ: ਦੁਬਈ 'ਚ ਵਿਸ਼ਾਲ ਹਿੰਦੂ ਮੰਦਰ ਦਾ ਉਦਘਾਟਨ, ਭਾਰਤੀਆਂ ਦਾ ਸੁਫ਼ਨਾ ਹੋਇਆ ਪੂਰਾ, ਵੇਖੋ ਤਸਵੀਰਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ 'ਚ ਸਰਕਾਰ ਵੱਲੋਂ ਮੰਗਾਂ ਮੰਨਣ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਵਾਪਸ ਲਿਆ
NEXT STORY