ਲੰਡਨ (ਪ. ਸ.)- ਚਾਲਰਸ ਤੀਜੇ ਦੇ ਬ੍ਰਿਟੇਨ ਦੇ ਮਹਾਰਾਜਾ ਬਣਨ ਤੋਂ ਬਾਅਦ ਪਹਿਲੀ ਵਾਰ ਜਾਰੀ ਉਨ੍ਹਾਂ ਦੀ ਜਨਮਦਿਨ ਸਨਮਾਨ ਸੂਚੀ ’ਚ ਭਾਰਤੀ ਮੂਲ ਦੇ 40 ਤੋਂ ਵੱਧ ਡਾਕਟਰ, ਮਿਹਨਤੀ ਅਤੇ ਭਾਈਚਾਰੇ ਦਾ ਮਾਣ ਵਧਾਉਣ ਵਾਲੇ ਲੋਕ ਸ਼ਾਮਲ ਹਨ।ਆਕਸਫੋਰਡ ਯੂਨੀਵਰਸਟੀ ਦੇ ਆਕਸਫੋਰਡ ਵੈਕਸੀਨ ਗਰੁੱਪ ਵਿੱਚ ਗਲੋਬਲ ਆਪ੍ਰੇਸ਼ਨਜ਼ ਦੀ ਡਾਇਰੈਕਟਰ ਡਾ. ਪਰਵਿੰਦਰ ਕੌਰ ਏਲੀ ਨੂੰ ਕੋਵਿਡ-19 ਦੇ ਟੀਕਾਕਰਨ ’ਚ ਉਨ੍ਹਾਂ ਦੀਆਂ ਸੇਵਾਵਾਂ ਲਈ ‘ਆਫ਼ੀਸਰ ਆਫ਼ ਦਿ ਬ੍ਰਿਟਿਸ਼ ਅੰਪਾਇਰ’ (ਓ. ਬੀ. ਈ.) ਦੇ ਰੂਪ ’ਚ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਵੱਡੇ-ਵੱਡੇ ਦਾਅਵੇ ਕਰਨ ਵਾਲੇ ਰੇਲਵੇ ਵਿਭਾਗ ਦੀਆਂ ਗੱਡੀਆਂ ਦੀ ਹਾਲਤ ਤਰਸਯੋਗ, ਸੁਰੱਖਿਆ ਰੱਬ ਭਰੋਸੇ
‘ਕਿੰਗਜ਼ ਕਾਲਜ ਲੰਡਨ’ ’ਚ ਰੋਬੋਟਿਕ ਸਰਜਰੀ ਅਤੇ ਯੂਰੋਲਾਜੀਕਲ ਇਨੋਵੇਸ਼ਨ ਦੇ ਪ੍ਰਧਾਨ ਪ੍ਰੋਕਰ ਦਾਸ ਗੁਪਤਾ ਨੂੰ ਵੀ ਸਰਜਰੀ ਅਤੇ ਵਿਗਿਆਨ ’ਚ ਉਨ੍ਹਾਂ ਦੀਆਂ ਸੇਵਾਵਾਂ ਲਈ ਓ. ਬੀ. ਈ. ਨਾਲ ਸਨਮਾਨਿਤ ਕੀਤਾ ਗਿਆ। ਸਨਮਾਨਿਤ ਹੋਣ ਵਾਲੇ ਬ੍ਰਿਟਿਸ਼-ਭਾਰਤੀ ਕਾਰੋਬਾਰੀ ਨੇਤਾਵਾਂ ’ਚ ਗ੍ਰਾਂਟ ਥਾਰਨਟਨ ਯੂ. ਕੇ. ਐੱਲ. ਐੱਲ. ਪੀ. ’ਚ ਹਿੱਸੇਦਾਰ ਅਤੇ ਸਾਊਥ ਏਸ਼ੀਆ ਬਿਜ਼ਨੈੱਸ ਗਰੁੱਪ ’ਚ ਪ੍ਰਮੁੱਖ ਅਨੁਜ ਚੰਦੇ ਸ਼ਾਮਲ ਹਨ, ਜਿਨ੍ਹਾਂ ਨੂੰ ਉਨ੍ਹਾਂ ਦੀਆਂ ਸੇਵਾਵਾਂ ਲਈ ਓ. ਬੀ. ਈ. ਪ੍ਰਦਾਨ ਕੀਤਾ ਗਿਆ ਹੈ। ਵਪਾਰ ਅਤੇ ਦਾਨ ਦੇ ਖ਼ੇਤਰ ’ਚ ਉਨ੍ਹਾਂ ਦੀਆਂ ਸੇਵਾਵਾਂ ਲਈ ਸੋਲ ਕਾਸਮੈਡਿਕਸ ਦੀ ਸੰਸਥਾਪਕ ਹਿਨਾ ਸੋਲੰਕੀ ਨੂੰ ‘ਮੈਂਬਰ ਆਫ਼ ਦਿ ਆਰਡਰ ਆਫ਼ ਦਿ ਬ੍ਰਿਟਿਸ਼ ਅੰਪਾਇਰ’ (ਐੱਮ. ਬੀ. ਈ.) ਨਾਲ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਅਮਿਤ ਸ਼ਾਹ ਦੀ ਰੈਲੀ, ਮੋਦੀ ਸਰਕਾਰ ਦੇ 9 ਸਾਲਾਂ ਦੇ ਕੰਮਾਂ ਦਾ ਦਿੱਤਾ ਵੇਰਵਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਨਾਟੋ ਵਲੋਂ ਸਮੁੰਦਰ ਹੇਠਾਂ ਵਿਛਾਈਆਂ ਪਾਈਪਲਾਈਨਾਂ ਅਤੇ ਤਾਰਾਂ ਦੀ ਸੁਰੱਖਿਆ ਦੀ ਕਵਾਇਦ ਤੇਜ਼
NEXT STORY