ਵਾਸ਼ਿੰਗਟਨ- ਭਾਰਤ ਦੀ ਡ੍ਰੋਨ ਬਣਾਉਣ ਵਾਲੀ ਕੰਪਨੀ ਆਇਡੀਆਫੋਰਜ ਨੇ ਅਮਰੀਕੀ ਬਾਜ਼ਾਰ ’ਚ ਐਂਟਰੀ ਕੀਤੀ ਹੈ। ਅਮਰੀਕਾ ਅਤੇ ਚੀਨ ਦੇ ਸਬੰਧਾਂ ’ਚ ਪਿਛਲੇ ਕੁਝ ਸਮੇਂ ਤੋਂ ਤਣਾਅ ਚੱਲ ਰਿਹਾ ਹੈ। ਇਸ ਕਾਰਨ ਅਮਰੀਕਾ ਚੀਨ ’ਚ ਬਣੇ ਡ੍ਰੋਨ ਨੂੰ ਖਰੀਦਣ ਤੋਂ ਪਰਹੇਜ਼ ਕਰ ਰਿਹਾ ਹੈ। ਅਜਿਹੇ ’ਚ ਭਾਰਤੀ ਕੰਪਨੀਆਂ ਲਈ ਚੰਗਾ ਮੌਕਾ ਹੈ।
ਭਾਰਤ ਦੀ ਡ੍ਰੋਨ ਨਿਰਮਾਤਾ ਕੰਪਨੀ ਇਡੀਆਫੋਰਜ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅੰਕਿਤ ਮਹਿਤਾ ਦਾ ਕਹਿਣਾ ਹੈ ਕਿ ਭਾਰਤ ਦੇ ਡ੍ਰੋਨ ਉਦਯੋਗ ਨੇ ਪਿਛਲੇ 10 ਸਾਲਾਂ ’ਚ ਵੱਡੀ ਛਾਲ ਮਾਰੀ ਹੈ ਅਤੇ ਕੋਵਿਡ-19 ਗਲੋਬਲ ਮਹਾਮਾਰੀ ਪਿੱਛੋਂ ਇਸ ’ਚ ਤੇਜ਼ੀ ਆਈ ਹੈ।
ਮਹਿਤਾ ਨੇ ਕਿਹਾ ਕਿ ਭਾਰਤੀ ਡ੍ਰੋਨ ਉਦਯੋਗ ਨੇ ਭਾਰਤ ਸਰਕਾਰ ਦੇ ਅਨੁਕੂਲ ਪਰਿਵੇਸ਼ ਨਾਲ ਪਿਛਲੇ 10 ਸਾਲਾਂ ’ਚ ਵੱਡੀ ਛਾਲ ਮਾਰੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਗਲੋਬਲ ਮਹਾਮਾਰੀ ਪਿੱਛੋਂ ਇਸ ਖੇਤਰ ’ਚ ਤੇਜ਼ੀ ਆਈ ਹੈ। ਮਹਿਤਾ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਗਲੋਬਲ ਮਹਾਮਾਰੀ ਤੋਂ ਪਹਿਲਾਂ ਡ੍ਰੋਨ ਦੇ ਸਬੰਧ ’ਚ ਨਿਯਮ ਅਤੇ ਕਾਨੂੰਨ ਕਾਫੀ ਸਖਤ ਸਨ। ਇਸ ਤੋਂ ਪਹਿਲਾਂ ਉਹ ਵਰਤੋਂ ਅਤੇ ਤਾਇਨਾਤੀ ਦੇ ਮਾਮਲੇ ’ਚ ਬਹੁਤ ਵੱਧ ਲਚਕੀਲੇਪਨ ਦੀ ਇਜਾਜ਼ਤ ਨਹੀਂ ਦਿੰਦੇ ਸੀ। ਗਲੋਬਲ ਮਹਾਮਾਰੀ ਪਿੱਛੋਂ ਤਕਨਾਲੋਜੀ ਨੂੰ ਅਪਣਾਉਣ ਦਾ ਰਾਹ ਖੁੱਲ੍ਹਿਆ। ਹੁਣ ਲੋਕ ਜਿੰਨੀ ਸੰਭਵ ਹੋਵੇ ਵੱਧ ਤੋਂ ਵੱਧ ਡ੍ਰੋਨ ਦੀ ਵਰਤੋਂ ਕਰਨਾ ਚਾਹੁੰਦੇ ਹਨ।’’
Jaahnavi Kandula Death Case: ਦੋਸ਼ੀ ਪੁਲਸ ਮੁਲਾਜ਼ਮ 'ਤੇ ਨਹੀਂ ਚੱਲੇਗਾ ਮੁਕੱਦਮਾ, ਭਾਰਤ ਨੇ ਜਤਾਈ ਨਾਰਾਜ਼ਗੀ
NEXT STORY