ਜਕਾਰਤਾ— ਦੇਸ਼ ਦੀ ਸੰਸਕ੍ਰਿਤੀ ਰਾਜਧਾਨੀ ਯੋਗਕਾਰਤਾ 'ਚ ਭਾਰਤੀ ਸੰਸਕ੍ਰਿਤੀ, ਫਿਲਮਾਂ ਤੇ ਭਾਰਤ ਤੇ ਇੰਡੋਨੇਸ਼ੀਆ ਦੇ ਵਿਚਾਲੇ ਟੂਰਿਜ਼ਮ ਵਧਾਉਣ ਲਈ ਇਕ ਹਫਤੇ ਦਾ ਫੈਸਟੀਵਲ ਸੋਮਵਾਰ ਨੂੰ ਸ਼ੁਰੂ ਹੋਇਆ। ਇਸ ਦਾ ਟੀਚਾ ਦੋਵਾਂ ਦੇਸ਼ਾਂ ਦੇ ਵਿਚਾਲੇ ਡਿਪਲੋਮੈਟਿਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਭਾਰਤੀ ਦੂਤਘਰ ਯੋਗਕਾਰਤਾ ਵਿਸ਼ੇਸ਼ ਖੇਤਰ ਦੀ ਸੂਬਾਈ ਸਰਕਾਰ ਤੇ ਸੂਬਾ ਇਸਲਾਮੀ ਯੂਨੀਵਰਸਿਟੀ ਸੂਨਾਨ ਕਾਲਿਜਾਗਾ ਦੇ ਸਹਿਯੋਗ ਨਾਲ 17 ਤੋਂ 23 ਦਸੰਬਰ ਤੱਕ ਭਾਰਤੀ ਸੰਸਕ੍ਰਿਤੀ ਹਫਤੇ ਦਾ ਆਯੋਜਨ ਕਰ ਰਿਹਾ ਹੈ।
ਸੰਸਕ੍ਰਿਤੀ ਫੈਸਟੀਵਲ ਦੌਰਾਨ ਭਾਰਤੀ ਟੂਰਿਜ਼ਮ, ਕਲਾ, ਸੰਸਕ੍ਰਿਤੀ, ਸੰਗੀਤ, ਨਾਚ, ਪਕਵਾਨ, ਯੋਗ ਤੇ ਹਿੰਦੀ ਫਿਲਮਾਂ ਦਾ ਪ੍ਰਦਰਸ਼ਨ ਕੀਤਾ। ਦੂਤਘਰ ਨੇ ਇਕ ਬਿਆਨ 'ਚ ਕਿਹਾ ਕਿ ਇਹ ਯੋਗਕਾਰਤਾ ਨੂੰ ਟੁਰਿਸਟ ਪਲੇਸ ਦੇ ਰੂਪ 'ਚ ਮਦਦ ਕਰਨ 'ਚ ਵੀ ਸਹਾਇਕ ਹੋਵੇਗਾ। ਭਾਰਤ-ਇੰਡੋਨੇਸ਼ੀਆ ਟੂਰਿਜ਼ਮ ਸੰਮੇਲਨ ਨਾਂ ਦਾ ਪ੍ਰੋਗਰਾਮ ਮੰਗਲਵਾਰ ਨੂੰ ਆਯੋਜਿਤ ਹੋਵੇਗਾ, ਜਿਸ 'ਚ ਦੋਵਾਂ ਦੇਸ਼ਾਂ ਵਿਚਾਲੇ ਟੂਰਿਜ਼ਮ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਆਈ.ਸੀ.ਡਬਲਿਊ. 'ਚ ਭਾਰਤ 'ਚ ਇਸਲਾਮੀ ਸਮਾਰਤ ਤੇ ਭਾਰਤ-ਇੰਡੋਨੇਸ਼ੀਆ ਡਿਪਲੋਮੈਟਿਕ ਸਬੰਧਾਂ ਦੇ 70 ਸਾਲਾਂ 'ਤੇ ਵਿਸ਼ੇਸ਼ ਫੋਟੋ ਪ੍ਰਦਰਸ਼ਨੀ ਆਯੋਜਿਤ ਕੀਤੀ ਜਾ ਰਹੀ ਹੈ।
ਅਸੰਤੁਸ਼ਟ ਪਾਕਿਸਤਾਨੀਆਂ ਨੇ ਅੱਤਵਾਦੀ ਸਮੂਹਾਂ ਦੇ ਵਿੱਤਪੋਸ਼ਣ ਨੂੰ ਰੋਕਣ ਦੀ ਕੀਤੀ ਅਪੀਲ
NEXT STORY