ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਭਾਰਤੀ-ਗੁਜਰਾਤੀ ਅਤੇ ਟੈਨੇਸੀ ਦੇ ਇੱਕ ਗੈਸ ਸਟੇਸ਼ਨ 'ਤੇ ਕੰਮ ਕਰਨ ਵਾਲੇ ਪਰੇਸ਼ ਪਟੇਲ ਉਰਫ਼ ਪ੍ਰਿੰਸ ਨੂੰ ਲੁੱਟਣ ਆਏ ਇੱਕ ਗੈਰ ਗੋਰੇ ਮੂਲ ਦੇ ਵਿਅਕਤੀ ਨੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਪਰੇਸ਼ ਪਟੇਲ ਅਮਰੀਕਾ ਵਿੱਚ ਆਪਣੀ ਪਤਨੀ ਅਤੇ ਪੰਜ ਸਾਲ ਦੀ ਧੀ ਨਾਲ ਰਹਿ ਰਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਵਾਂਗ UK ਤੋਂ ਭਾਰਤੀਆਂ ਦਾ ਮੋਹਭੰਗ, ਹੈਰਾਨੀਜਨਕ ਅੰਕੜੇ ਆਏ ਸਾਹਮਣੇ
ਟੈਨੇਸੀ ਸੂਬੇ ਦੇ ਲੇਵਿਸਬਰਗ ਵਿੱਚ ਹੋਈ ਇਸ ਘਟਨਾ ਵਿੱਚ ਮਰਨ ਵਾਲੇ ਨੌਜਵਾਨ ਦਾ ਨਾਮ ਪਰੇਸ਼ ਪਟੇਲ ਉਰਫ਼ ਪ੍ਰਿੰਸ ਸੀ, ਜੋ ਕਿ ਗੁਜਰਾਤ ਦੇ ਕਲੋਲ ਨੇੜੇ ਡਿੰਗੂਚਾ ਪਿੰਡ ਦਾ ਰਹਿਣ ਵਾਲਾ ਸੀ। ਪਰੇਸ਼, ਜੋ ਕਿ ਸਿਰਫ਼ 30 ਸਾਲਾਂ ਦਾ ਸੀ, ਇੱਕ ਗੈਸ ਸਟੇਸ਼ਨ ਦੇ ਨਾਲ ਸਥਿਤ ਸਟੋਰ 'ਤੇ ਕੰਮ ਕਰ ਰਿਹਾ ਸੀ ਜਦੋਂ ਇੱਕ ਲੁਟੇਰੇ ਨੇ ਉਸ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਮੌਕੇ 'ਤੇ ਹੀ ਮਾਰਿਆ ਗਿਆ। ਉਸਦੀ ਅਚਾਨਕ ਮੌਤ ਨਾਲ ਉਸਦੇ ਪਰਿਵਾਰ ਨੇ ਆਪਣਾ ਇੱਕੋ-ਇੱਕ ਸਹਾਰਾ ਗੁਆ ਦਿੱਤਾ ਹੈ। ਟੈਨੇਸੀ ਪੁਲਸ ਨੇ ਪਰੇਸ਼ ਪਟੇਲ ਦੇ ਕਤਲ ਦੇ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਸਟੀਵ ਰਾਏ ਨੇ ਰਚਿਆ ਇਤਿਹਾਸ, ਬਣੇ ਵੈਨਕੂਵਰ ਪੁਲਸ ਦੇ ਪਹਿਲੇ ਪੰਜਾਬੀ ਮੁਖੀ
NEXT STORY