ਵਾਸ਼ਿੰਗਟਨ- ਚੋਣਾਂ ਵਿਚ ਜਿੱਤ ਤੋਂ ਬਾਅਦ ਡੋਨਾਲਡ ਟਰੰਪ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਵਾਲੇ ਹਨ। ਇਸ ਦੌਰਾਨ ਬਹੁਤ ਸਾਰੇ ਭਾਰਤੀ ਐਚ-1ਬੀ ਵੀਜ਼ਾ ਧਾਰਕਾਂ ਦੀ ਚਿੰਤਾ ਵਧ ਗਈ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਟਰੰਪ ਦੀ ਵਾਪਸੀ ਨਾਲ ਹੀ ਇਮੀਗ੍ਰੇਸ਼ਨ ਨੀਤੀਆਂ ਹੋਰ ਸਖ਼ਤ ਹੋ ਸਕਦੀਆਂ ਹਨ। ਇਸ ਲਈ ਅਮਰੀਕੀ ਕੰਪਨੀਆਂ ਅਤੇ ਇਮੀਗ੍ਰੇਸ਼ਨ ਵਕੀਲ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਡੋਨਾਲਡ ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਅਮਰੀਕਾ ਵਾਪਸ ਜਾਣ ਦੀ ਸਲਾਹ ਦੇ ਰਹੇ ਹਨ। ਉਨ੍ਹਾਂ ਨੂੰ ਡਰ ਹੈ ਕਿ ਟਰੰਪ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਹੀ ਕੋਈ ਵੱਡਾ ਫ਼ੈਸਲਾ ਲੈ ਸਕਦੇ ਹਨ।
ਹਾਲ ਹੀ ਵਿੱਚ ਅਮਰੀਕੀ ਦੂਤਘਰ ਨੇ ਕਿਹਾ ਹੈ ਕਿ ਜਿਨ੍ਹਾਂ ਭਾਰਤੀਆਂ ਨੂੰ ਆਪਣਾ H-1B ਵੀਜ਼ਾ ਰੀਨਿਊ ਕਰਵਾਉਣਾ ਹੈ, ਉਨ੍ਹਾਂ ਨੂੰ ਹੁਣ ਅਮਰੀਕਾ ਛੱਡਣ ਦੀ ਲੋੜ ਨਹੀਂ ਪਵੇਗੀ। ਪਹਿਲਾਂ ਭਾਰਤੀ ਕਾਮਿਆਂ ਨੂੰ ਵੀਜ਼ਾ ਨਵੀਨੀਕਰਨ ਲਈ ਅਮਰੀਕਾ ਤੋਂ ਭਾਰਤ ਆਉਣਾ ਪੈਂਦਾ ਸੀ। ਇੱਥੇ ਉਨ੍ਹਾਂ ਨੂੰ ਦੂਤਘਰ ਜਾਣਾ ਪੈਂਦਾ ਸੀ ਅਤੇ ਆਪਣਾ ਵੀਜ਼ਾ ਰੀਨਿਊ ਕਰਵਾਉਣਾ ਪੈਂਦਾ ਸੀ, ਜਿਸ ਤੋਂ ਬਾਅਦ ਹੀ ਉਹ ਅਮਰੀਕਾ ਜਾ ਸਕਦੇ ਸਨ। ਐੱਚ-1ਬੀ ਵੀਜ਼ਾ ਲਈ ਨਵੀਨੀਕਰਨ ਪ੍ਰਕਿਰਿਆ ਪ੍ਰੋਗਰਾਮ ਇਸ ਸਾਲ ਅਮਰੀਕਾ ਵਿੱਚ ਹੀ ਸ਼ੁਰੂ ਹੋ ਸਕਦਾ ਹੈ, ਜਿਸ ਨਾਲ ਲੱਖਾਂ ਭਾਰਤੀਆਂ ਨੂੰ ਰਾਹਤ ਮਿਲੇਗੀ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀਆਂ ਨੂੰ Donald Trump 'ਤੇ ਭਰੋਸਾ, 84 ਫੀਸਦੀ ਲੋਕਾਂ ਨੇ ਦੂਜੇ ਕਾਰਜਕਾਲ ਨੂੰ ਦੱਸਿਆ ਲਾਭਕਾਰੀ
ਰਿਮੋਟ ਹਾਇਰਿੰਗ ਕਰ ਰਹੀਆਂ ਕੰਪਨੀਆਂ
ਦ ਸਟ੍ਰੇਟਸ ਟਾਈਮਜ਼ ਦੀਆਂ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕੰਪਨੀਆਂ ਅਤੇ ਕਾਨੂੰਨੀ ਪ੍ਰਤੀਨਿਧੀਆਂ ਨੇ ਬਹੁਤ ਸਾਰੇ ਭਾਰਤੀ H-1B ਵੀਜ਼ਾ ਧਾਰਕਾਂ ਨੂੰ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਦੌਰਾਨ ਅੰਤਰਰਾਸ਼ਟਰੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਮੈਕਸੀਕਨਾਂ ਤੋਂ ਬਾਅਦ ਭਾਰਤੀ ਅਮਰੀਕਾ ਵਿੱਚ ਦੂਜਾ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਹੈ। ਐੱਚ-1ਬੀ ਵੀਜ਼ਾ ਵਿਵਾਦ ਵਿਚਕਾਰ ਬਹੁਤ ਸਾਰੀਆਂ ਅਮਰੀਕੀ ਕੰਪਨੀਆਂ ਨੇ ਰਿਮੋਟ ਹਾਇਰਿੰਗ ਸ਼ੁਰੂ ਕਰ ਦਿੱਤੀ ਹੈ। ਇਹ ਵੀਜ਼ਾ ਸੰਬੰਧੀ ਪੈਦਾ ਹੋਣ ਵਾਲੀਆਂ ਅਨਿਸ਼ਚਿਤਤਾਵਾਂ ਤੋਂ ਬਚਣ ਲਈ ਕੀਤਾ ਜਾ ਰਿਹਾ ਹੈ।
ਐੱਚ-1ਬੀ ਵੀਜ਼ਾ ਪ੍ਰਾਪਤ ਕਰਨ ਵਿੱਚ ਭਾਰਤੀ ਸਭ ਤੋਂ ਅੱਗੇ
ਐੱਚ-1ਬੀ ਵੀਜ਼ਾ ਪ੍ਰੋਗਰਾਮ ਅਮਰੀਕਾ ਵਿੱਚ 1990 ਵਿੱਚ ਸ਼ੁਰੂ ਹੋਇਆ ਸੀ। ਇਸਦਾ ਉਦੇਸ਼ 'ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ' (STEM) ਖੇਤਰਾਂ ਵਿੱਚ ਲੋਕਾਂ ਦੀ ਘਾਟ ਨੂੰ ਪੂਰਾ ਕਰਨਾ ਹੈ। 2023 ਵਿੱਚ ਭਾਰਤ ਦੇ 2,78,148 ਲੋਕਾਂ ਨੂੰ H-1B ਵੀਜ਼ਾ ਮਿਲਿਆ ਜਾਂ ਉਨ੍ਹਾਂ ਦਾ ਵੀਜ਼ਾ ਨਵਿਆਇਆ ਗਿਆ। ਇਹ ਕੁੱਲ ਵੀਜ਼ਿਆਂ ਦਾ 72% ਹੈ। ਐੱਚ-1ਬੀ ਵੀਜ਼ਾ ਰਾਹੀਂ ਹੀ ਭਾਰਤੀ ਗੂਗਲ, ਮਾਈਕ੍ਰੋਸਾਫਟ, ਐਪਲ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਵਿੱਚ ਕੰਮ ਕਰਦੇ ਹਨ। ਇਸ ਵੇਲੇ ਵੀਜ਼ਾ ਸਬੰਧੀ ਵਧੀ ਹੋਈ ਅਨਿਸ਼ਚਿਤਤਾ ਨੇ ਉਨ੍ਹਾਂ ਵਿੱਚ ਤਣਾਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਮਰੂਨ 'ਚ ਸਰਕਾਰੀ ਬਲਾਂ ਤੇ ਵੱਖਵਾਦੀਆਂ ਵਿਚਕਾਰ ਝੜਪ 'ਚ ਇੱਕ ਵਿਅਕਤੀ ਦੀ ਮੌਤ
NEXT STORY