ਦੁਬਈ (ਭਾਸ਼ਾ)— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 'ਚ ਵਰਕਰ ਇਕ ਭਾਰਤੀ ਵਿਅਕਤੀ ਦੀ ਲਾਸ਼ ਆਬੂ ਧਾਬੀ ਪੁਲਸ ਨੂੰ ਸਮੁੰਦਰ 'ਚੋਂ ਮਿਲੀ ਹੈ। ਭਾਰਤੀ ਵਿਅਕਤੀ ਦੋ ਮਹੀਨੇ ਪਹਿਲਾਂ ਲਾਪਤਾ ਹੋ ਗਿਆ ਸੀ। 'ਖਲੀਜ਼ ਟਾਈਮਜ਼' ਦੀ ਖਬਰ ਮੁਤਾਬਕ ਮੋਈਦੀਨ ਐੱਮ. ਵੀ. ਨਾਂ ਦਾ ਭਾਰਤੀ ਕੇਰਲ ਦਾ ਰਹਿਣ ਵਾਲਾ ਸੀ ਅਤੇ ਉਹ 5 ਸਾਲਾਂ ਤੋਂ ਯੂ. ਏ. ਈ. ਵਿਚ ਵਰਕਰ ਸੀ।
ਅਖਬਾਰ ਨੇ ਮੋਈਦੀਨ ਦੇ ਇਕ ਰਿਸ਼ਤੇਦਾਰ ਦੇ ਹਵਾਲੇ ਨਾਲ ਕਿਹਾ, ''ਮੋਈਦੀਨ ਦੀ ਮਾਰਚ 'ਚ ਨੌਕਰੀ ਚੱਲੀ ਗਈ ਸੀ। ਉਹ ਇਕ ਵਰਕਸ਼ਾਪ 'ਚ ਵਰਕਰ ਸਨ। ਇਹ ਕਾਰਜਸ਼ਾਲਾ ਮਾਰਚ ਵਿਚ ਬੰਦ ਹੋ ਗਈ ਸੀ। ਉਸ ਦਾ ਵਰਕ ਵੀਜ਼ਾ ਖਤਮ ਹੋ ਗਿਆ ਸੀ ਅਤੇ ਉਹ ਛੋਟੇ-ਮੋਟੇ ਕੰਮ ਕਰ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ।'' ਮੋਈਦੀਨ ਦੇ ਰਿਸ਼ਤੇਦਾਰ ਦੀ ਬੀਤੇ ਕੁਝ ਹਫਤੇ ਤੋਂ ਗੱਲ ਨਹੀਂ ਹੋਈ ਸੀ ਪਰ ਉਨ੍ਹਾਂ ਨੂੰ ਇਹ ਗੱਲ ਆਸਾਧਰਨ ਨਹੀਂ ਲੱਗੀ। ਇਕ ਰਿਸ਼ਤੇਦਾਰ ਨੇ ਕਿਹਾ, ''ਮੇਰੀ ਉਸ ਨਾਲ ਆਖਰੀ ਗੱਲਬਾਤ ਰਮਜ਼ਾਨ ਦੇ ਦੌਰਾਨ ਹੋਈ ਸੀ। ਐਤਵਾਰ ਨੂੰ ਮੈਨੂੰ ਇਕ ਫੋਨ ਕਾਲ ਆਈ, ਜਿਸ 'ਚ ਮੈਨੂੰ ਲਾਸ਼ ਦੀ ਪਛਾਣ ਕਰਨ ਨੂੰ ਕਿਹਾ ਗਿਆ। ਉਸ ਨੂੰ ਲਾਸ਼ ਬਾਰੇ ਇਕ ਸਮਾਜਿਕ ਵਰਕਰ ਜ਼ਰੀਏ ਪਤਾ ਲੱਗਾ ਸੀ। ਉਸ ਨੇ ਕਿਹਾ ਕਿ ਮੈਂ ਮੁਰਦਾਘਰ ਗਿਆ ਅਤੇ ਲਾਸ਼ ਦੀ ਪਛਾਣ ਕੀਤੀ।'' ਰਿਸ਼ਤੇਦਾਰਾਂ ਨੂੰ ਮੋਈਦੀਨ ਦਾ ਪਾਸਪੋਰਟ ਨਹੀਂ ਮਿਲ ਸਕਿਆ ਹੈ, ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਕਿੱਥੇ ਰਹਿ ਰਿਹਾ ਸੀ।
ਇਮਰਾਨ ਦੇ ਸਹੁੰ ਚੁੱਕ ਸਮਾਗਮ 'ਚ ਵਿਦੇਸ਼ੀ ਨੇਤਾਵਾਂ ਨੂੰ ਸੱਦੇ ਨੂੰ ਪਾਰਟੀ ਨੇ ਕੀਤਾ ਰੱਦ
NEXT STORY