ਪੁਣੇ (ਏਜੰਸੀ) – ਭਾਰਤ ਦੀ ਸਭ ਤੋਂ ਆਈਕਾਨਿਕ ਵਾਰ ਫਿਲਮਾਂ ਵਿੱਚੋਂ ਇੱਕ 'ਬਾਰਡਰ' ਦਾ ਸੀਕਵਲ 'ਬਾਰਡਰ 2' ਫਿਲਮਾਂ ਦੀ ਦੁਨੀਆ 'ਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਫਿਲਮ ਦੀ ਸ਼ੂਟਿੰਗ ਇਨ੍ਹਾਂ ਦਿਨੀਂ ਪੁਣੇ 'ਚ ਜਾਰੀ ਹੈ ਅਤੇ ਕਾਸਟ ਵਿੱਚ ਸ਼ਾਮਲ ਨਵੇਂ ਅਤੇ ਪੁਰਾਣੇ ਚਿਹਰੇ ਫੈਨਜ਼ ਨੂੰ ਉਤਸ਼ਾਹਿਤ ਕਰ ਰਹੇ ਹਨ।

ਅਹਾਨ ਸ਼ੈੱਟੀ ਬਣੇ ਫੌਜੀ – ਸੈੱਟ ਤੋਂ ਤਸਵੀਰ ਕੀਤੀ ਸਾਂਝੀ
ਅਹਾਨ ਸ਼ੈੱਟੀ, ਜੋ ਕਿ ਇਸ ਫਿਲਮ ਵਿਚ ਫੌਜੀ ਦੇ ਕਿਰਦਾਰ 'ਚ ਨਜ਼ਰ ਆਉਣਗੇ, ਨੇ ਫੌਜੀ ਵਰਦੀ ਵਿੱਚ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਦੇ ਲੁੱਕ ਨੇ ਦਰਸ਼ਕਾਂ 'ਚ ਰੋਮਾਂਚ ਪੈਦਾ ਕਰ ਦਿੱਤਾ ਹੈ।
ਅਨੁਰਾਗ ਸਿੰਘ ਦੁਆਰਾ ਨਿਰਦੇਸ਼ਿਤ 'ਬਾਰਡਰ 2' ਵਿੱਚ ਸਨੀ ਦਿਓਲ ਅਤੇ ਦਿਲਜੀਤ ਦੋਸਾਂਝ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਦੀ ਇੱਕ ਸ਼ਾਨਦਾਰ ਪ੍ਰੋਡਕਸ਼ਨ ਟੀਮ ਦੇ ਸਮਰਥਨ ਨਾਲ ਬਣੀ ਇਹ ਫਿਲਮ ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਦੁਆਰਾ ਜੇਪੀ ਦੱਤਾ ਦੀ ਜੇ.ਪੀ. ਫਿਲਮਜ਼ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਹੈ।
ਕਦੋਂ ਆ ਰਹੀ ਹੈ ਫਿਲਮ?
'ਬਾਰਡਰ 2' 23 ਜਨਵਰੀ 2026 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ ਭਾਰਤੀ ਫੌਜੀ ਜਵਾਨਾਂ ਦੀ ਸ਼ਹਾਦਤ, ਹਿੰਮਤ ਅਤੇ ਦਲੇਰੀ ਨੂੰ ਸਮਰਪਿਤ ਹੋਵੇਗੀ।
ਸਲਮਾਨ ਖਾਨ ਦੀ ਫਿਲਮ 'ਬੈਟਲ ਆਫ ਗਲਵਾਨ' ਦਾ ਮੋਸ਼ਨ ਪੋਸਟਰ ਰਿਲੀਜ਼
NEXT STORY