ਦੁਬਈ— ਸੰਯੁਕਤ ਅਰਬ ਅਮੀਰਾਤ 'ਚ ਇਕ ਭਾਰਤੀ ਵਿਅਕਤੀ ਨੇ ਮਹੀਨਾਵਾਰ ਲਾਟਰੀ 'ਚ 1.2 ਕਰੋੜ ਦਿਰਹਮ (23 ਕਰੋੜ 24 ਲੱਖ ਰੁਪਏ) ਦੀ ਰਕਮ ਜਿੱਤੀ ਹੈ। ਖਲੀਜ਼ ਟਾਈਮਜ਼ ਦੀ ਮੀਡੀਆ ਰਿਪੋਰਟ ਨੇ ਇਹ ਜਾਣਕਾਰੀ ਦਿੱਤੀ ਹੈ। ਖਲੀਜ਼ ਟਾਈਮਜ਼ ਦੀ ਰਿਪੋਰਟ ਮੁਤਾਬਕ ਜਾਰਜ ਮੈਥਿਊ ਨੇ ਬਿੱਗ ਟਿਕਟ ਆਬੂਧਾਬੀ 'ਚ 175342 ਨੰਬਰ ਦੀ ਟਿਕਟ ਖਰੀਦੀ ਸੀ। ਸੋਮਵਾਰ ਨੂੰ ਇਸ ਟਿਕਟ ਨੰਬਰ ਨੂੰ ਬੰਪਰ ਇਨਾਮ ਵਿਜੇਤਾ ਐਲਾਨ ਕੀਤਾ ਗਿਆ। ਇਸੇ ਲਾਟਰੀ 'ਚ 6 ਹੋਰ ਭਾਰਤੀਆਂ ਨੇ ਵੀ ਇਨਾਮ ਜਿੱਤਿਆ ਹੈ।
ਹਾਲ ਦੇ ਸਮੇਂ 'ਚ ਯੂ.ਏ.ਈ. 'ਚ ਰਹਿ ਰਹੇ ਕੁਝ ਭਾਰਤੀਆਂ ਨੇ ਲਾਟਰੀ 'ਚ ਇਨਾਮ ਜਿੱਤੇ ਹਨ। ਕੇਰਲ ਦੇ ਰਹਿਣ ਵਾਲੇ ਤਾਜੋ ਮੈਥਿਊ (30) ਨੇ ਇਸੇ ਸਾਲ ਜੁਲਾਈ 'ਚ ਮਹੀਨਾਵਾਰ ਲਾਟਰੀ 'ਚ 19 ਲੱਖ ਅਮਰੀਕੀ ਡਾਲਰ ਦੀ ਇਨਾਮੀ ਰਕਮ ਜਿੱਤੀ ਸੀ। ਇਸ ਤੋਂ ਪਹਿਲਾਂ ਦੁਬਈ 'ਚ ਇਕ ਭਾਰਤੀ ਡਰਾਈਵਰ ਨੇ ਇਸ ਸਾਲ ਅਪ੍ਰੈਲ 'ਚ ਆਬੂਧਾਬੀ 'ਚ ਇਕ ਲਾਟਰੀ ਡ੍ਰਾਅ ਦੌਰਾਨ 1.2 ਕਰੋੜ ਦਿਰਹਮ ਦਾ ਇਨਾਮ ਜਿੱਤਿਆ ਸੀ।
ਫਰਾਂਸ : ਸਕੂਲਾਂ 'ਚ ਬੱਚਿਆਂ ਦੇ ਫੋਨ ਲਿਆਉਣ 'ਤੇ ਲੱਗੀ ਪਾਬੰਦੀ
NEXT STORY