ਦੁਬਈ— ਸੰਯੁਕਤ ਅਰਬ ਅਮੀਰਾਤ ਦੇ ਦੁਬਈ 'ਚ ਇਕ ਵਿਦਿਅਕ ਸੰਸਥਾ 'ਚ ਕੰਮ ਕਰਨ ਵਾਲੇ 32 ਸਾਲਾ ਭਾਰਤੀ ਨਾਗਰਿਕ ਨੇ ਕਥਿਤ ਰੂਪ 'ਚ ਖੁਦਕੁਸ਼ੀ ਕਰ ਲਈ। ਖਲੀਜ਼ ਟਾਈਮ ਦੀ ਰਿਪੋਰਟ ਮੁਤਾਬਕ ਸ਼ਹਿਰ ਦੇ ਜੁਮੇਰਾਹ ਕਾਲਜ ਦੇ ਪ੍ਰਸ਼ਾਸਨ ਵਿਭਾਗ ਨਾਲ ਸਬੰਧਤ ਸੀਬਿਨ ਥਾਮਸ ਸੋਮਵਾਰ ਸਵੇਰੇ ਸਟੇਸ਼ਨਰੀ ਰੂਮ 'ਚ ਮ੍ਰਿਤ ਮਿਲੇ।
ਥਾਮਸ ਨੂੰ ਜਾਨਣ ਵਾਲੇ ਤੇ ਇਸੇ ਸੰਸਥਾਨ 'ਚ ਕੰਮ ਕਰਨ ਵਾਲੇ ਇਕ ਚਸ਼ਮਦੀਦ ਨੇ ਦੱਸਿਆ ਕਿ ਸੋਮਵਾਰ ਸਵੇਰੇ ਉਹ ਜਦੋਂ ਸਟੇਸ਼ਨਰੀ ਰੂਮ ਦੇ ਕੋਲੋਂ ਲੰਘ ਰਿਹਾ ਸੀ ਤਾਂ ਉਸ ਨੇ ਥਾਮਸ ਦੀ ਲਾਸ਼ ਫਾਹੇ ਲਟਕੀ ਦੇਖੀ। ਖਬਰ ਮੁਤਾਬਕ ਉਨ੍ਹਾਂ ਦੀ ਮੌਤ ਬਾਰੇ ਪਤਾ ਲੱਗਣ ਤੋਂ ਬਾਅਦ ਵਿਦਿਆਰਥੀਆਂ ਨੂੰ ਤੁਰੰਤ ਘਰ ਭੇਜ ਦਿੱਤਾ ਗਿਆ ਤੇ ਦੁਬਈ ਪੁਲਸ ਨੂੰ ਮੌਕੇ 'ਤੇ ਬੁਲਾਇਆ ਗਿਆ। ਪੁਲਸ ਨੇ ਖੁਦਕੁਸ਼ੀ ਦੇ ਕਾਰਨ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਰਿਸ਼ਤੇ ਦੇ ਭਰਾ ਸੀਜੋ ਨੇ ਦੱਸਿਆ ਕਿ ਜਦੋਂ ਉਹ ਉਸ ਨਾਲ ਆਖਰੀ ਵਾਰ ਮਿਲਿਆ ਸੀ ਤਾਂ ਥਾਮਸ ਡਿਪ੍ਰੈਸ਼ਨ 'ਚ ਨਹੀਂ ਲੱਗ ਰਹੇ ਸਨ।
'ਡੇਅ ਆਫ ਸਾਈਲੇਂਸ' ਮੌਕੇ ਖਾਮੋਸ਼ ਰਹੇਗਾ ਇੰਡੋਨੇਸ਼ੀਆ
NEXT STORY