ਲੰਡਨ (ਭਾਸ਼ਾ)- ਕੁਵੈਤ ਵਿੱਚ ਭਾਰਤੀ ਮੂਲ ਦੇ ਪਰਿਵਾਰ ਵਿੱਚ ਜਨਮੀ ਅਤੇ ਵੱਡੇ ਹੋਈ ਲੰਡਨ ਦੀ ਇੱਕ ਕਲਾਕਾਰ ਨੇ ਸੱਭਿਆਚਾਰਕ ਵਿਭਿੰਨਤਾ ’ਤੇ ਆਧਾਰਿਤ ਪ੍ਰਦਰਸ਼ਨੀ ਦਾ ਆਯੋਜਨ ਕੀਤਾ। ਇਸ ਮਹੀਨੇ ਦੇ ਅੰਤ ਵਿੱਚ ਯੂਰਪ ਵਿੱਚ 'ਵੇਨਿਸ ਬਿਏਨੇਲ' ਵਿਖੇ ਇੱਕ ਹੋਰ ਪ੍ਰਦਰਸ਼ਨੀ ਦੀ ਯੋਜਨਾ ਹੈ। ਨੰਦਾ ਖਹਿਰਾ ਖ਼ੁਦ ਨੂੰ ਬਹੁ-ਪੱਖੀ ਕਲਾਕਾਰ ਦੱਸਦੀ ਹੈ ਅਤੇ ਆਪਣੇ ਸੰਗ੍ਰਹਿ 'ਲੇਗੇਸੀ, ਪਰਸੈਪਸ਼ਨ ਅਤੇ ਚੈਰੀ ਬਲੌਸਮ ਕ੍ਰੋਨਿਕਲਜ਼' ਨਾਲ ਉਹ ਦੂਜਿਆਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਅਤੇ ਉਹਨਾਂ ਨੂੰ ਆਕਾਰ ਦੇਣ ਵਾਲੇ ਭਾਸ਼ਣਾਂ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ: ਸੇਨੇਗਲ 'ਚ ਰਾਸ਼ਟਰਪਤੀ ਅਹੁਦਾ ਸੰਭਾਲਣ ਵਾਲੇ ਅਫਰੀਕਾ ਦੇ ਸਭ ਤੋਂ ਨੌਜਵਾਨ ਆਗੂ ਬਣੇ ਬਾਸੀਰੋ ਡਿਓਮੇਏ ਫੇ
ਹਾਲ ਹੀ ਵਿੱਚ ਉਨ੍ਹਾਂ ਦੇ ਕਲਾ ਸੰਗ੍ਰਹਿ ਨੂੰ ਇੱਥੋਂ ਦੇ ਨਹਿਰੂ ਸੈਂਟਰ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ। ਖਹਿਰਾ ਦੇ ਕਲਾ ਸੰਗ੍ਰਹਿ ਨੂੰ ਮੁੰਬਈ, ਦਿੱਲੀ, ਫਲੋਰੈਂਸ, ਐਮਸਟਰਡਮ ਅਤੇ ਨਿਊਯਾਰਕ ਵਿੱਚ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਕਲਾ ਖੇਤਰ ਵਿੱਚ ਮੇਰੀ ਯਾਤਰਾ ਮੇਰੀ ਪਿੱਠਭੂਮੀ ਤੋਂ ਬਹੁਤ ਪ੍ਰਭਾਵਿਤ ਹੈ, ਜੋ ਕਿ ਸਭਿਆਚਾਰਾਂ ਦਾ ਇੱਕ ਵਿਲੱਖਣ ਮਿਸ਼ਰਣ ਹੈ।” ਉਨ੍ਹਾਂ ਕਿਹਾ, “ਕੁਵੈਤ ਵਿੱਚ ਇੱਕ ਭਾਰਤੀ ਮੂਲ ਦੇ ਇਕ ਪਰਿਵਾਰ ਵਿੱਚ ਜੰਮੀ ਅਤੇ ਵੱਡੀ ਹੋਈ, ਮੈਂ ਹਮੇਸ਼ਾ ਵਿਭਿੰਨਤਾ ਨਾਲ ਭਰਪੂਰ ਦੁਨੀਆ ਦੀ ਯਾਤਰਾ ਕੀਤੀ ਹੈ। ਵੰਡ ਤੋਂ ਬਾਅਦ ਮੇਰੇ ਦਾਦਾ-ਦਾਦੀ ਮੱਧ ਪੂਰਬ ਵਿੱਚ ਵਸ ਗਏ, ਜਿਸ ਨਾਲ ਮੇਰੀ ਵਿਰਾਸਤ ਦਾ ਹੋਰ ਵਿਸਤਾਰ ਹੋਇਆ।' ਖਹਿਰਾ ਨੇ ਕਿਹਾ, 'ਮੇਰੀਆਂ ਯਾਤਰਾਵਾਂ ਨੇ ਮੇਰੇ ਵਿੱਚ ਤਬਦੀਲੀ ਦੀ ਨਿਰੰਤਰ ਜਾਗਰੂਕਤਾ ਪੈਦਾ ਕੀਤੀ ਹੈ। ਮੈਂ ਕਲਾ ਰਾਹੀਂ ਆਪਣੀ ਕਹਾਣੀ ਨੂੰ ਕੈਨਵਸ 'ਤੇ ਉਕੇਰਦੀ ਹਾਂ।'
ਇਹ ਵੀ ਪੜ੍ਵੋ: ਅਮਰੀਕਾ ਨੇ ਰੂਸ ਨੂੰ ਅੱਤਵਾਦੀ ਹਮਲੇ ਦੀ ਪਹਿਲਾਂ ਹੀ ਦੇ ਦਿੱਤੀ ਸੀ ਚਿਤਾਵਨੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਪੋਪ ਨੇ ਮਾਰੇ ਗਏ ਯੂਕ੍ਰੇਨੀ ਸਿਪਾਹੀ ਦੀ ਦਿਖਾਈ ਮਾਲਾ, 'ਜੰਗਬਾਜੀ' ਦੀ ਕੀਤੀ ਨਿੰਦਾ
NEXT STORY