ਲੰਡਨ— ਬਿ੍ਰਟੇਨ ’ਚ ਇਕ ਸੜਕੀ ਹਾਦਸੇ ’ਚ ਇਕ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ ਦੀ ਖਬਰ ਮਿਲੀ ਹੈ। ਪੁਲਸ ਵਲੋਂ ਸ਼ੱਕ ਜ਼ਾਹਿਰ ਕੀਤਾ ਗਿਆ ਹੈ ਕਿ ਇਹ ਮਾਮਲਾ ਹਿੱਟ ਐਂਡ ਰਨ ਦਾ ਹੋ ਸਕਦਾ ਹੈ। ਪੁਲਸ ਨੇ ਇਕ ਸ਼ੱਕੀ ਵਿਅਕਤੀ ਨੂੰ ਵੀ ਗਿ੍ਰਫਤਾਰ ਕੀਤਾ ਹੈ।
ਬੀਬੀਸੀ ਦੀ ਖਬਰ ਮੁਤਾਬਕ ਰਾਜੇਸ਼ ਚੰਦ ਨੂੰ ਸ਼ਨੀਵਾਰ ਨੂੰ ਬਰਮਿੰਘਮ ’ਚ ਸੋਹੋ ਰੋਡ ’ਤੇ ਸਿਰ ’ਚ ਗੰਭੀਰ ਸੱਟ ਲੱਗਣ ਤੋਂ ਬਾਅਦ ਮਿ੍ਰਤ ਐਲਾਨ ਕਰ ਦਿੱਤਾ ਗਿਆ। ਪੱਛਮੀ ਮਿੱਡਲੈਂਡ ਦੀ ਪੁਲਸ ਨੇ ਐਤਵਾਰ ਨੂੰ ਕਿਹਾ ਕਿ ਰਾਜੇਸ਼ ਇਕ ਕਾਰ ਦੀ ਲਪੇਟ ’ਚ ਆ ਗਿਆ, ਜੋ ਕਿ ਬ੍ਰੇਕ ਲਾਉਣ ’ਚ ਅਸਫਲ ਰਹੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਮਾਮਲੇ ’ਚ ਇਕ 30 ਸਾਲਾ ਸ਼ੱਕੀ ਨੂੰ ਵੀ ਗਿ੍ਰਫਤਾਰ ਕੀਤਾ ਗਿਆ, ਜਿਸ ’ਤੇ ਖਤਰਨਾਕ ਡਰਾਈਵਿੰਗ ਦੇ ਚਾਰਜ ਲਾਏ ਗਏ ਹਨ।
ਆਸਟ੍ਰੇਲੀਆ : ਤਮਿਲ ਪਰਿਵਾਰ ਦੇ ਹੱਕ ’ਚ ਰੈਲੀਆਂ ਕੱਢ ਰਹੇ ਨੇ ਲੋਕ
NEXT STORY