ਲੰਡਨ - ਬ੍ਰਿਟੇਨ ਵਿਚ ਡਾਕਟਰਾਂ ਦੇ ਸੰਗਠਨ ਦੇ ਭਾਰਤੀ ਮੂਲ ਦੇ ਪ੍ਰਧਾਨ ਨੇ ਸਰਕਾਰ ਤੋਂ ਕੁਝ ਲੋੜੀਂਦੇ ਸੁਰੱਖਿਆ ਉਪਾਵਾਂ ਨੂੰ ਲਾਗੂ ਰਹਿਣ ਦੇਣ ਦਾ ਸੱਦਾ ਦਿੱਤਾ ਹੈ ਤਾਂ ਜੋ ਇਸ ਮਹੀਨੇ ਦੇ ਅਖੀਰ ਵਿਚ ਜਦੋਂ ਲਾਕਡਾਊਨ ਦੀਆਂ ਪਾਬੰਦੀਆਂ ਵਿਚ ਛੋਟ ਦਿੱਤੀ ਜਾਵੇ ਤਾਂ ਕੋਵਿਡ-19 ਖਿਲਾਫ ਜੰਗ ਵਿਚ ਕੀਤੀ ਗਈ ਤਰੱਕੀ ‘ਬਰਬਾਦ’ ਨਾ ਹੋਵੇ। ਮੈਡੀਕਲ ਅਫਸਰਾਂ ਦੇ ਮੁੱਖ ਸੰਗਠਨ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ (ਬੀ. ਐੱਮ. ਏ.) ਦੇ ਪ੍ਰਮੁੱਖ ਡਾ. ਚਾਂਦ ਨਾਗਪਾਲ ਨੇ ਆਗਾਹ ਕੀਤਾ ਹੈ ਕਿ ਕੋਵਿਡ-19 ਦੇ ਡੇਲਟਾ ਸਵਰੂਪ ਨਾਲ ਕੋਰੋਨਾ ਵਾਇਰਸ ਇਨਫੈਕਸ਼ਨ ‘ਚਿੰਤਾਜਨਕ ਦਰ’ ਦੇ ਨਾਲ ਲਗਾਤਾਰ ਵਧ ਰਿਹਾ ਹੈ। ਇਸ ਸਵਰੂਪ ਦਾ ਪਤਾ ਸਭ ਤੋਂ ਪਹਿਲਾਂ ਭਾਰਤ ਵਿਚ ਲੱਗਾ ਸੀ। ਸੰਗਠਨ ਦਾ ਮੰਨਣਾ ਹੈ ਕਿ ਜਨਤਕ ਟਰਾਂਸਪੋਰਟ, ਦੁਕਾਨਾਂ ਅਤੇ ਸਿਹਤ ਕੇਂਦਰਾਂ ਸਮੇਤ ਬੰਦ ਜਨਤਕ ਸਥਾਨਾਂ ਵਿਚ ਮਾਸਕ ਲਗਾਉਣ ਅਤੇ ਚੰਗੇ ਹਵਾਦਾਰ ਸਥਾਨਾਂ ’ਚ ਇਕੱਤਰ ਹੋਣ ਵਾਲੇ ਲੋਕਾਂ ਲਈ ਸਰੀਰਕ ਦੂਰੀ ਬਣਾਏ ਰੱਖਣ ਦੇ ਨਿਯਮ 19 ਜੁਲਾਈ ਤੋਂ ਬਾਅਦ ਲਾਗੂ ਰਹਿਣ। ਇਹ ਉਹ ਤਰੀਕ ਹੈ ਜਿਸ ਦਿਨ ਮੰਨਿਆ ਜਾ ਰਿਹਾ ਹੈ ਕਿ ਇੰਗਲੈਂਡ ਵਿਚ ਸਾਰੀਆਂ ਵੈਧ ਲਾਕਡਾਊਨ ਪਾਬੰਦੀਆਂ ਖਤਮ ਕਰ ਦਿੱਤੀਆਂ ਜਾਣਗੀਆਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਇਦਲਿਬ ’ਚ ਸੀਰੀਆਈ ਸਰਕਾਰ ਨੇ ਕੀਤੀ ਗੋਲਾਬਾਰੀ, ਹੋਈਆਂ 8 ਮੌਤਾਂ
NEXT STORY