ਲੰਡਨ— ਲੀਸੇਸਟਰ ਸ਼ਹਿਰ 'ਚ ਐਤਵਾਰ ਸ਼ਾਮ ਲੱਗੀ ਭਿਆਨਕ ਅੱਗ 'ਚ ਲਾਪਤਾ ਪੰਜ ਲੋਕਾਂ 'ਚ ਮਾਰੀਸ਼ਸ ਤੋਂ ਬ੍ਰਿਟੇਨ ਆਇਆ ਭਾਰਤੀ ਮੂਲ ਦਾ ਇਕ ਪਰਿਵਾਰ ਵੀ ਸ਼ਾਮਲ ਹੈ। ਲੀਸੇਸਟਰ ਪੁਲਸ ਨੇ ਅੱਗ ਦਾ ਸ਼ਿਕਾਰ ਹੋਈ ਬਿਲਡਿੰਗ ਦੇ ਇਕ ਫਲੈਟ 'ਚ ਰਹਿਣ ਵਾਲੇ ਮੈਰੀ ਰਘੂਬੀਰ ਸਿੰਘ (46) ਤੇ ਉਨ੍ਹਾਂ ਦੇ ਦੋ ਬੇਟੇ ਸ਼ੇਨ (18) ਤੇ ਸ਼ੀਨ (17) ਨੂੰ ਲਾਪਤਾ ਲੋਕਾਂ 'ਚ ਸ਼ੂਮਾਰ ਕੀਤਾ ਹੈ।
ਪ੍ਰਭਾਵਿਤ ਇਮਾਰਤ 'ਚ ਭਾਰਤੀ ਮੂਲ ਦੇ ਮਾਲਿਕ ਹਰਦੀਪ ਸਿੰਘ ਨੇ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਇਹ ਪਰਿਵਾਰ ਪੋਲਿਸ਼ ਸੁਪਰਮਾਰਕੀਟ ਦੇ ਉਪਰ ਬਣੇ ਫਲੈਟ 'ਚ ਰਹਿਣ ਆਇਆ ਸੀ। ਉਨ੍ਹਾਂ ਨੇ ਮਿਰਰ ਨੂੰ ਦੱਸਿਆ ਕਿ ਧਮਾਕੇ ਦੀ ਆਵਾਜ਼ ਸੁਣਨ ਤੋਂ ਬਾਅਦ ਮੈਂ ਜੋਸ ਨੂੰ ਫੋਨ ਕੀਤਾ। ਉਹ ਆਪਣੇ ਕੰਮ 'ਤੇ ਸੀ ਤੇ ਸੁਰੱਖਿਅਤ ਸੀ ਪਰ ਉਸ ਦੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਬਾਰੇ 'ਚ ਮੈਨੂੰ ਨਹੀਂ ਪਤਾ ਸੀ।
ਕੈਨੇਡਾ ਦੇ ਇਸ ਸੂਬੇ 'ਚ ਲੋਕ ਰੇਲਵੇ ਸਟੇਸ਼ਨ ਤੋਂ ਲੈ ਸਕਣਗੇ ਗ੍ਰੋਸਰੀ
NEXT STORY