ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਵਿੱਚ 'ਪਾਰਸਲ ਸਕੈਂਡਲ' ਵਿੱਚ ਫਸੇ ਇਕ ਭਾਰਤੀ ਕੌਸ਼ਲ ਚੌਧਰੀ ਨੂੰ ਸਜ਼ਾ ਸੁਣਾਈ ਗਈ। ਅਮਰੀਕਾ ਦੇ ਮਿਸ਼ੀਗਨ ਵਿੱਚ ਇੱਕ ਪਾਰਸਲ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਗੁਜਰਾਤੀ ਕੌਸ਼ਲ ਚੌਧਰੀ ਨੂੰ ਇੱਕ ਅਦਾਲਤ ਨੇ ਪੰਜ ਸਾਲ ਅਤੇ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ। ਕੌਸ਼ਲ ਚੌਧਰੀ ਨੇ ਵੱਖ-ਵੱਖ ਪੀੜਤਾਂ ਤੋਂ ਕੁੱਲ 5,24,947 ਡਾਲਰ ਦਾ ਸਾਮਾਨ ਇਕੱਠਾ ਕੀਤਾ ਅਤੇ ਅਦਾਲਤ ਨੇ ਉਸਨੂੰ ਇਹ ਸਾਰੀ ਰਕਮ ਪੀੜਤਾਂ ਨੂੰ ਅਦਾ ਕਰਨ ਦਾ ਵੀ ਹੁਕਮ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਵਿਆਹ ਤੋਂ ਪਹਿਲਾਂ ਬਣਾਏ ਜਿਨਸੀ ਸੰਬੰਧ ਤਾਂ ਹੋਵੇਗੀ ਜੇਲ੍ਹ!
ਭਾਰਤ ਵਿੱਚ ਚੱਲ ਰਹੇ ਕਾਲ ਸੈਂਟਰਾਂ ਦੁਆਰਾ ਅਮਰੀਕਾ ਵਿੱਚ ਧੋਖਾਧੜੀ ਦੇ ਪੀੜਤਾਂ ਤੋਂ ਨਕਦੀ ਜਾਂ ਸੋਨੇ ਨਾਲ ਭਰੇ ਪਾਰਸਲ ਇਕੱਠੇ ਕਰਨ ਦੀ ਕੋਸ਼ਿਸ਼ ਕਰਦੇ ਫੜੇ ਗਏ ਗੁਜਰਾਤੀ ਨੌਜਵਾਨ ਕੌਸ਼ਲ ਚੌਧਰੀ ਨੂੰ ਮਿਸ਼ੀਗਨ ਰਾਜ ਦੀ ਇੱਕ ਅਦਾਲਤ ਨੇ ਵਾਇਰ ਧੋਖਾਧੜੀ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਸਜ਼ਾ ਸੁਣਾਈ। ਗੁਜਰਾਤੀ-ਭਾਰਤੀ ਨੌਜਵਾਨ ਕੌਸ਼ਲ ਚੌਧਰੀ ਦੇ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਅਨੁਸਾਰ ਕੌਸ਼ਲ ਚੌਧਰੀ ਨੇ 2023 ਅਤੇ 2024 ਵਿਚਕਾਰ ਵੱਖ-ਵੱਖ ਥਾਵਾਂ ਤੋਂ ਪੀੜਤਾਂ ਤੋਂ ਸੋਨੇ, ਚਾਂਦੀ ਅਤੇ ਨਕਦੀ ਨਾਲ ਭਰੇ ਪਾਰਸਲ ਇਕੱਠੇ ਕੀਤੇ ਸਨ। ਉਸ ਨੂੰ ਪੁਲਸ ਨੇ ਉਦੋਂ ਫੜ ਲਿਆ ਜਦੋਂ ਉਹ ਮਿਸ਼ੀਗਨ ਵਿੱਚ 70,000 ਹਜ਼ਾਰ ਡਾਲਰ ਦੀਆਂ ਸੋਨੇ ਦੀਆਂ ਛੜਾਂ ਇਕੱਠੀਆਂ ਕਰਨ ਆਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਭਾਰਤ ਨੂੰ ਗਲੋਬਲ ਮੈਨੂਫੈਕਚਰਿੰਗ ਹੱਬ ਬਣਾਉਣ ਦੇ ਹੰਭਲਿਆਂ ਨੂੰ ਲੱਗ ਸਕਦੈ ਝਟਕਾ, ਜਾਣੋ ਵਜ੍ਹਾ
NEXT STORY