ਨਿਊਯਾਰਕ/ਸਿਏਟਲ (ਭਾਸ਼ਾ) - ਅਮਰੀਕਾ ਦੇ ਸਿਏਟਲ ’ਚ ਲੋਕਾਂ ਨੂੰ ਇਕ ਵਿਸ਼ੇਸ਼ ਪ੍ਰੋਗਰਾਮ ’ਚ ਭਾਰਤੀ ਅੰਬਾਂ ਦਾ ਸਵਾਦ ਚੱਖਣ ਦਾ ਮੌਕਾ ਮਿਲਿਆ। ਸਿਏਟਲ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਖੇਤੀਬਾੜੀ ਅਤੇ ਪ੍ਰੋਸੈੱਸਡ ਖੁਰਾਕੀ ਉਤਪਾਦ ਬਰਾਮਦ ਵਿਕਾਸ ਅਥਾਰਿਟੀ (ਏਪੀਡਾ) ਦੇ ਨਾਲ ਭਾਈਵਾਲੀ ’ਚ ‘ਭਾਰਤੀ ਅੰਬਾਂ’ ਨੂੰ ਪ੍ਰਦਰਸ਼ਿਤ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ।
ਇਹ ਵੀ ਪੜ੍ਹੋ : 45 ਸਾਲਾਂ ’ਚ ਡਾਲਰ ਦਾ ਹੋਇਆ ਸਭ ਤੋਂ ਮਾੜਾ ਹਾਲ
ਇਸ ਪ੍ਰੋਗਰਾਮ ਦਾ ਆਯੋਜਨ ਅੰਬਾਂ ਦੀਆਂ ਵੱਖ-ਵੱਖ ਕਿਸਮਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਖੇਤਰੀ ਬਾਜ਼ਾਰ ’ਚ ਭਾਰਤ ਦੇ ‘ਪ੍ਰੀਮੀਅਮ’ ਅੰਬਾਂ ਲਈ ਮੌਜੂਦ ਮੌਕਿਆਂ ਦਾ ਪਤਾ ਲਾਉਣ ਲਈ ਕੀਤਾ ਗਿਆ। ਇਹ ਆਯੋਜਨ ਕੌਂਸਲੇਟ ਦੀ ਵਪਾਰ ਪ੍ਰਮੋਸ਼ਨ ਅਤੇ ਬਾਜ਼ਾਰ ਪਹੁੰਚ ਵਧਾਉਣ ਦੀ ਪਹਿਲ ਦਾ ਹਿੱਸਾ ਸੀ। ਵਾਸ਼ਿੰਗਟਨ ਦੇ ਅਟਾਰਨੀ ਜਨਰਲ ਨਿਕ ਬ੍ਰਾਊਨ, ਸੰਸਦ ਮੈਂਬਰ ਮਨਕਾ ਢੀਂਗਰਾ ਅਤੇ ਸਿਏਟਲ ਬੰਦਰਗਾਹ ਦੇ ਕਮਿਸ਼ਨਰ ਸੈਮ ਚੋ ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਸਨ।
ਇਹ ਵੀ ਪੜ੍ਹੋ : 12 ਤੋਂ 20 ਜੁਲਾਈ ਦਰਮਿਆਨ 7 ਦਿਨ ਰਹਿਣਗੀਆਂ ਛੁੱਟੀਆਂ!
ਕੌਂਸਲੇਟ ਅਨੁਸਾਰ, ‘‘ਪ੍ਰੋਗਰਾਮ ’ਚ ਸ਼ਾਮਲ ਪਤਵੰਤਿਆਂ ਨੇ ਅੰਬਾਂ ਦੀਆਂ 5 ਕਿਸਮਾਂ ਦਾ ਸਵਾਦ ਚੱਖਿਆ ਅਤੇ ਉਨ੍ਹਾਂ ਦੀ ਵਿਸ਼ੇਸ਼ ਸੁਗੰਧ, ਕਿਸਮ ਅਤੇ ਮਿਠਾਸ ਦੀ ਸ਼ਲਾਘਾ ਕੀਤੀ।’’ ਭਾਰਤ ਤੋਂ ਅਮਰੀਕਾ ਨੂੰ ਅੰਬਾਂ ਦੀ ਬਰਾਮਦ ’ਚ 2024 ’ਚ 19 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਹ ਪ੍ਰਮੁੱਖ ਬਰਾਮਦ ਬਾਜ਼ਾਰਾਂ ’ਚੋਂ ਇਕ ਬਣ ਗਿਆ ਹੈ।
ਇਹ ਵੀ ਪੜ੍ਹੋ : ਯੂਜ਼ਰਸ ਦੀਆਂ ਲੱਗ ਗਈਆਂ ਮੌਜਾਂ, ਲਾਂਚ ਹੋ ਗਿਆ 200 ਰੁਪਏ ਤੋਂ ਸਸਤਾ ਰੀਚਾਰਜ ਪਲਾਨ
ਇਹ ਵੀ ਪੜ੍ਹੋ : Pan Card ਧਾਰਕਾਂ ਲਈ ਕੇਂਦਰ ਸਰਕਾਰ ਦੀ ਸਖ਼ਤੀ, ਜਾਰੀ ਹੋਏ ਨਵੇਂ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਹੀਂ ਰੁਕੇਗਾ Iphone ਉਤਪਾਦਨ, ਸਮੱਸਿਆ ਨਾਲ ਨਜਿੱਠਣ ਲਈ ਫਾਕਸਕਾਨ ਕੋਲ ਹਨ ਬਦਲ
NEXT STORY