ਸਿੰਗਾਪੁਰ (ਭਾਸ਼ਾ) : ਸਿੰਗਾਪੁਰ ਵਿਚ ਸਰਕਾਰੀ ਮੁਲਾਜ਼ਮਾਂ ਨੂੰ ਮਾੜੇ ਬੋਲ ਬੋਲਣ ਦੇ ਦੋਸ਼ ਵਿਚ ਸੋਮਵਾਰ ਨੂੰ ਅਦਾਲਤ ਨੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ 12 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਅਤੇ ਉਸ ’ਤੇ 2 ਹਜ਼ਾਰ ਸਿੰਗਾਪੁਰ ਡਾਲਰ ਦਾ ਜੁਰਮਾਨਾ ਵੀ ਲਗਾਇਆ।
ਇਹ ਵੀ ਪੜ੍ਹੋ: ਇੰਡੋਨੇਸ਼ੀਆ ’ਚ ਨਾਈਟ ਕਲੱਬ ’ਚ 2 ਸਮੂਹਾਂ ਵਿਚਾਲੇ ਝੜਪ, 19 ਮੌਤਾਂ
ਪਿਛਲੇ ਸਾਲ ਸਤੰਬਰ ਅਤੇ ਨਵੰਬਰ ਦਰਮਿਆਨ 3 ਵੱਖ-ਵੱਖ ਮੌਕਿਆਂ ’ਤੇ, 54 ਸਾਲਾ ਚੰਦਰਸ਼ੇਖਰਨ ਰਮਨ ਨੇ ਇਕ ਸਹਾਇਕ ਪੁਲਸ ਅਧਿਕਾਰੀ, ਸਿੰਗਾਪੁਰ ਸਿਵਲ ਡਿਫੈਂਸ ਫੋਰਸ (ਐਸ.ਸੀ.ਡੀ.ਐਫ.) ਦੇ ਕਾਂਸਟੇਬਲ ਅਤੇ ਇਕ ਐਸ.ਬੀ.ਐਸ. ਟ੍ਰਾਂਜ਼ਿਟ ਸਟੇਸ਼ਨ ਮਾਸਟਰ ਨੂੰ ਭੱਦੀਆਂ ਗਾਲ੍ਹਾਂ ਕੱਢੀਆਂ ਅਤੇ ਮਾੜੇ ਬੋਲ ਵੀ ਬੋਲੇ।
ਇਹ ਵੀ ਪੜ੍ਹੋ: ਕੈਮਰੂਨ ’ਚ ਸਟੇਡੀਅਮ ਦੇ ਬਾਹਰ ਮਚੀ ਭੱਜ-ਦੌੜ, 6 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਸਥਾਨਕ ਮੀਡੀਆ ਮੁਤਾਬਕ ਚੰਦਰਸ਼ੇਖਰਨ ਨੇ ਉਨ੍ਹਾਂ ’ਤੇ ਨਸਲੀ ਟਿੱਪਣੀਆਂ ਵੀ ਕੀਤੀਆਂ ਹਨ। ਚੰਦਰਸ਼ੇਖਰਨ ਨੂੰ ਪਿਛਲੇ ਸਾਲ ਅਪ੍ਰੈਲ ਵਿਚ ਵੀ ਇਕ ਸਰਕਾਰੀ ਸਰਕਾਰੀ ਮੁਲਾਜ਼ਮ ਨੂੰ ਮਾੜੇ ਬੋਲ ਬੋਲਣ ਅਤੇ ਪਰੇਸ਼ਾਨ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ 3 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਹੂਤੀ ਬਾਗੀਆਂ ਨੇ ਵਿਦੇਸ਼ੀ ਕੰਪਨੀਆਂ ਅਤੇ ਨਿਵੇਸ਼ਕਾਂ ਨੂੰ ਯੂਏਈ ਛੱਡਣ ਦੇ ਦਿੱਤੇ ਨਿਰਦੇਸ਼
NEXT STORY