ਸਿੰਗਾਪੁਰ (ਆਈ.ਏ.ਐਨ.ਐਸ.): ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਇੱਕ ਬਜ਼ੁਰਗ ਨੂੰ ਛੇ ਮਹੀਨਿਆਂ ਲਈ ਜੇਲ ਦੀ ਸਜ਼ਾ ਸੁਣਾਈ ਗਈ ਹੈ। ਅਸਲ ਵਿਚ ਉਸ ਨੇ ਆਪਣੇ ਸਾਥੀ ਦੇ ਵੀਜ਼ੇ ਦੀ ਤਾਰੀਖ਼ ਨੂੰ ਵਧਾਉਣ ਲਈ ਧੋਖਾਧੜੀ ਦਾ ਤਰੀਕਾ ਅਪਣਾਇਆ ਸੀ। ਉਸ ਨੇ ਇਮੀਗ੍ਰੇਸ਼ਨ ਲਾਭ ਦਿਵਾਉਣ ਲਈ ਆਪਣੇ ਸਹਿਕਰਮੀ ਅਤੇ ਆਪਣੀ ਭਤੀਜੀ ਵਿਚਕਾਰ ਫਰਜ਼ੀ ਵਿਆਹ ਕਰਵਾਇਆ ਸੀ।
ਸਾਥੀ ਦੇ ਵੀਜ਼ੇ ਦੀ ਤਾਰੀਖ਼ ਵਧਾਉਣ ਲਈ ਖੇਡੀ ਖੇਡ
ਇੱਕ ਮੀਡੀਆ ਰਿਪੋਰਟ ਦੇ ਅਨੁਸਾਰ 73 ਸਾਲ ਦੇ ਮੀਰਾਂ ਗਨੀ ਨਾਗੋਰ ਪਿਚਾਈ ਨੇ ਆਪਣੇ ਸਾਥੀ ਅਬਦੁਲ ਕਾਦਰ ਕਾਸਿਮ, ਜੋ ਕਿ 2016 ਵਿੱਚ ਆਪਣੇ ਥੋੜ੍ਹੇ ਸਮੇਂ ਦੇ ਵਿਜ਼ਿਟ ਵੀਜ਼ੇ ਦੀ ਤਾਰੀਖ਼ ਵਧਾਉਣਾ ਚਾਹੁੰਦਾ ਸੀ, ਨੂੰ 25,000 ਡਾਲਰ ਦੇ ਭੁਗਤਾਨ ਦੇ ਬਦਲੇ ਆਪਣੀ ਭਤੀਜੀ ਨਾਲ ਵਿਆਹ ਕਰਨ ਲਈ ਕਿਹਾ।ਸਿੰਗਾਪੁਰ ਵਿੱਚ ਦਾਖਲੇ ਦੀ ਤਾਰੀਖ਼ ਤੋਂ 89 ਦਿਨਾਂ ਦੀ ਮਿਆਦ ਵਧਾਉਣ ਦੀ ਮੰਗ ਕਰਨ ਵਾਲੇ ਥੋੜ੍ਹੇ ਸਮੇਂ ਦੇ ਯਾਤਰਾ ਪਾਸ ਬਿਨੈਕਾਰਾਂ ਨੂੰ ਇੱਕ ਸਥਾਨਕ ਸਪਾਂਸਰ ਦੀ ਲੋੜ ਹੁੰਦੀ ਹੈ। ਪ੍ਰਬੰਧ ਦੇ ਹਿੱਸੇ ਵਜੋਂ ਪਿਚਾਈ ਨੇ ਆਪਣੀ ਭਤੀਜੀ ਨੂਰਜਾਨ ਅਬਦੁਲ ਨੂੰ ਕਾਸਿਮ ਦਾ ਸਪਾਂਸਰ ਬਣਾਉਣ ਦਾ ਪ੍ਰਬੰਧ ਕੀਤਾ। ਕਾਸਿਮ ਅਤੇ ਨੂਰਜਾਨ ਵਿਆਹ ਲਈ ਰਾਜ਼ੀ ਹੋ ਗਏ। ਇਸ ਲਈ ਪਿਚਾਈ ਨੇ 1,000 ਡਾਲਰ ਦੇਣ ਦੀ ਗੱਲ ਕਹੀ।
ਪਿਚਾਈ ਨੂੰ ਸੁਣਾਈ ਗਈ ਛੇ ਮਹੀਨੇ ਦੀ ਸਜ਼ਾ
ਇਹ ਵਿਆਹ ਸਤੰਬਰ 2016 ਵਿੱਚ ਹੋਇਆ ਸੀ ਅਤੇ ਪਿਚਾਈ ਨੂੰ ਇਮੀਗ੍ਰੇਸ਼ਨ ਅਤੇ ਚੈੱਕਪੁਆਇੰਟ ਅਥਾਰਟੀ (ICA) ਦੇ ਅਧਿਕਾਰੀਆਂ ਨੇ ਇਮੀਗ੍ਰੇਸ਼ਨ ਲਾਭ ਲੈਣ ਲਈ ਫਰਜ਼ੀ ਵਿਆਹ ਦਾ ਪ੍ਰਬੰਧ ਕਰਨ ਲਈ ਗ੍ਰਿਫ਼ਤਾਰ ਕੀਤਾ ਸੀ। ਆਈਸੀਏ ਦੇ ਸਹਾਇਕ ਸੁਪਰਡੈਂਟ (ਏਐਸਪੀ) ਗਣੇਸ਼ਵਰਨ ਧਨਸ਼ੇਖਰਨ ਨੇ ਅਦਾਲਤ ਨੂੰ ਦੱਸਿਆ ਕਿ ਫਰਜ਼ੀ ਵਿਆਹ ਇੱਕ ਅਪਰਾਧ ਹੈ ਅਤੇ ਸ਼ਖ਼ਸ ਸਖ਼ਤ ਸਜ਼ਾ ਦਾ ਹੱਕਦਾਰ ਹੈ। ਅਦਾਲਤ ਨੇ ਕਿਹਾ ਕਿ ਆਈਸੀਏ ਫਰਜ਼ੀ ਵਿਆਹਾਂ ਨੂੰ ਗੰਭੀਰਤਾ ਨਾਲ ਲੈਂਦਾ ਹੈ ਅਤੇ ਇਸ ਤੋਂ ਬਾਅਦ ਅਦਾਲਤ ਨੇ ਪਿਚਾਈ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਆਈ ਦੁੱਖਦਾਇਕ ਖ਼ਬਰ, ਕਾਰ ਦੀ ਟੱਕਰ ਕਾਰਨ 29 ਸਾਲਾ ਭਾਰਤੀ ਵਿਅਕਤੀ ਦੀ ਮੌਤ
ਕਾਸਿਮ ਅਤੇ ਨੂਰਜਾਨ ਵੀ ਹੋਈ ਜੇਲ੍ਹ
ਕਾਸਿਮ ਨੂੰ ਪਿਛਲੇ ਸਾਲ ਅਗਸਤ ਵਿੱਚ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਸੀ, ਜਦੋਂ ਕਿ ਨੂਰਜਾਨ ਨੂੰ ਇਸ ਸਾਲ ਫਰਵਰੀ ਵਿੱਚ ਸੱਤ ਮਹੀਨੇ ਦੀ ਸਜ਼ਾ ਸੁਣਾਈ ਗਈ। ਸਿੰਗਾਪੁਰ ਵਿੱਚ ਇਮੀਗ੍ਰੇਸ਼ਨ ਲਾਭ ਪ੍ਰਾਪਤ ਕਰਨ ਲਈ ਕੀਤੇ ਗਏ ਫਰਜ਼ੀ ਵਿਆਹਾਂ ਲਈ 10 ਸਾਲ ਤੱਕ ਦੀ ਕੈਦ ਜਾਂ 10,000 ਸਿੰਗਾਪੁਰੀ ਡਾਲਰ ਤੱਕ ਦਾ ਜੁਰਮਾਨਾ, ਜਾਂ ਦੋਵੇਂ ਹੋ ਸਕਦੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੁਣ 7000 ਡਾਲਰ ਕਾਲਜ ਫੀਸ ਭਰ ਕੇ ਜਾਓ ਕੈਨੇਡਾ ਤੇ ਪਾਓ ਵਰਕ ਵੀਜ਼ਾ ਸਟੱਡੀ ਤੋਂ ਬਾਅਦ
NEXT STORY