ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੇ ਉਪਨਗਰ ਵਰਜੀਨੀਆ ਵਿਚ ਭਾਰਤੀ ਮੂਲ ਦੀ ਇਕ ਔਰਤ ਅਤੇ ਉਸ ਦੇ ਪੁੱਤਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਮੁਤਾਬਕ ਮਾਲਾ ਮਨਵਾਨੀ (65) ਅਤੇ ਉਸ ਦਾ ਪੁੱਤਰ ਰਿਸ਼ੀ ਮਨਵਾਨੀ (32) ਦੀਆਂ ਲਾਸ਼ਾਂ ਉਨ੍ਹਾਂ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈਆਂ ਹਨ। ਪੁਲਸ ਕਾਤਲਾਂ ਦੀ ਭਾਲ ਵਿਚ ਲੱਗ ਗਈ ਹੈ। ਇਕ ਸੂਚਨਾ ਮਿਲਣ ਤੋਂ ਬਾਅਦ ਪੁਲਸ ਟਾਮੀ ਕੋਰਟ ਇਲਾਕੇ ਵਿਚ ਪਹੁੰਚੇ ਤਾਂ ਉਥੇ ਤਾਲਾ ਲੱਗਾ ਹੋਇਆ ਸੀ, ਜਿਸ ਤੋਂ ਬਾਅਦ ਕਿਸੇ ਰਿਸ਼ਤੇਦਾਰ ਵਲੋਂ ਚਾਬੀ ਮੁਹੱਈਆ ਕਰਵਾਈ ਗਈ ਅਤੇ ਤਾਲਾ ਖੋਲ੍ਹਿਆ ਗਿਆ। ਅੰਦਰ ਜਾ ਕੇ ਦੇਖਿਆ ਤਾਂ ਉਨ੍ਹਾਂ ਨੂੰ ਮਾਂ-ਪੁੱਤਰ ਦੀਆਂ ਲਾਸ਼ਾਂ ਖੂਨ ਨਾਲ ਲੱਥ-ਪੱਥ ਜ਼ਮੀਨ ਉੱਤੇ ਪਈਆਂ ਸਨ, ਜਿਨ੍ਹਾਂ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਦੋਹਾਂ ਨੂੰ ਕਤਲ ਕਰਨ ਪਿੱਛੇ ਕੀ ਕਾਰਨ ਹੋ ਸਕਦਾ ਹੈ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਿਸ਼ੀ ਮਨਵਾਨੀ ਕਈ ਡਰੱਗ ਡੀਲਰਾਂ ਨੂੰ ਜਾਣਦਾ ਸੀ। ਉਨ੍ਹਾਂ ਦੱਸਿਆ ਕਿ ਰਿਸ਼ੀ ਮਨਵਾਨੀ ਐਮਾਜ਼ੋਨ ਵਿਚ ਆਈ.ਟੀ. ਡਿਪਾਰਟਮੈਂਟ ਵਿਚ ਕੰਮ ਕਰਦਾ ਸੀ, ਜਦੋਂ ਕਿ ਉਸ ਦੀ ਮਾਂ ਸੀ.ਐਸ.ਆਰ.ਏ. ਵਿਚ ਅਕਾਉਂਟੈਂਟ ਦਾ ਕੰਮ ਕਰਦੀ ਸੀ। ਸੀ.ਐਸ.ਆਰ.ਏ. ਨੇ ਦੱਸਿਆ ਕਿ ਮਾਲਾ ਮਨਵਾਨੀ ਬਹੁਤ ਈਮਾਨਦਾਰ ਸੀ, ਜੋ ਆਪਣਾ ਕੰਮ ਪੂਰੀ ਤਨਦੇਹੀ ਨਾਲ ਕਰਦੀ ਸੀ। ਪੁਲਸ ਅਧਿਕਾਰੀਆਂ ਮੁਤਾਬਕ ਪਰਿਵਾਰ ਨਾਲ ਇਸ ਤੋਂ ਪਹਿਲਾਂ ਵੀ ਇਕ ਘਟਨਾ ਵਾਪਰ ਚੁੱਕੀ ਹੈ, ਜਿਸ ਵਿਚ ਰਾਜ ਮਨਵਾਨੀ ਜੋ ਕਿ ਪਰਿਵਾਰਕ ਮੈਂਬਰ ਸੀ, ਦੀ ਵਧੇਰੇ ਨਸ਼ਾ ਕਰ ਲੈਣ ਕਾਰਨ 2015 ਵਿਚ ਮੌਤ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਪਿਛਲੇ ਕੁਝ ਸਮੇਂ ਤੋਂ ਭਾਰਤੀਆਂ ਉੱਤੇ ਹਮਲੇ ਵਧ ਗਏ ਹਨ। ਪਿਛਲੇ ਸਾਲ ਨਵੰਬਰ ਵਿਚ ਕੈਲੀਫੋਰਨੀਆ ਵਿਚ ਲੁਟੇਰਿਆਂ ਨੇ ਭਾਰਤੀ ਵਿਦਿਆਰਥੀ ਧਰਮਪ੍ਰੀਤ ਸਿੰਘ ਜੱਸੜ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਕੁਝ ਦਿਨ ਬਾਅਦ ਹੀ ਮਿਸੀਸਿੱਪੀ ਵਿਚ ਇਕ ਭਾਰਤੀ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ ਸੀ।
ਕਿਊਬਿਆਈ ਆਗੂ ਫੀਡਲ ਕਾਸਤਰੋ ਦੇ ਬੇਟੇ ਨੇ ਕੀਤੀ ਖੁਦਕੁਸ਼ੀ
NEXT STORY