ਟੋਰਾਂਟੋ (ਬਿਊਰੋ): ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਨੇ ਵੀਰਵਾਰ ਨੂੰ ਕੈਨੇਡਾ ਦੀ ਸੰਸਦ ਵਿੱਚ ਆਪਣੀ ਮਾਂ ਬੋਲੀ 'ਕੰਨੜ' ਵਿੱਚ ਆਪਣੀ ਗੱਲ ਕਹੀ। ਹਾਊਸ ਆਫ ਕਾਮਨਜ਼ ਵਿੱਚ ਨੇਪੀਅਨ ਜ਼ਿਲ੍ਹੇ ਦੀ ਨੁਮਾਇੰਦਗੀ ਕਰਨ ਵਾਲੇ ਆਰੀਆ ਨੇ ਆਪਣੀ ਵੀਡੀਓ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਚੰਦਰ ਆਰੀਆ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਭਾਰਤ ਤੋਂ ਬਾਹਰ ਦੁਨੀਆ ਦੀ ਕਿਸੇ ਸੰਸਦ ਵਿੱਚ ਕੰਨੜ ਭਾਸ਼ਾ ਬੋਲੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਭਾਸ਼ਾ ਦਾ ਇਤਿਹਾਸ ਬਹੁਤ ਪੁਰਾਣਾ ਹੈ।ਆਰੀਆ ਦੇ ਭਾਸ਼ਣ ਮਗਰੋਂ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਉਹਨਾਂ ਲਈ ਤਾੜੀਆਂ ਵਜਾਈਆਂ।
ਟਵੀਟ ਵਿਚ ਚੰਦਰ ਆਰੀਆ ਨੇ ਕਹੀ ਇਹ ਗੱਲ
ਆਪਣੇ ਟਵੀਟ ਵਿਚ ਚੰਦਰ ਆਰੀਆ ਨੇ ਲਿਖਿਆ ਕਿ ਕੈਨੇਡਾ ਦੀ ਸੰਸਦ 'ਚ ਮੈਂ ਆਪਣੀ ਮਾਂ ਬੋਲੀ ਕੰਨੜ 'ਚ ਗੱਲ ਕੀਤੀ। ਇਸ ਖੂਬਸੂਰਤ ਭਾਸ਼ਾ ਦਾ ਬਹੁਤ ਪੁਰਾਣਾ ਇਤਿਹਾਸ ਹੈ ਅਤੇ ਲਗਭਗ 5 ਕਰੋੜ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਦੁਨੀਆ ਵਿੱਚ ਕਿਸੇ ਸੰਸਦ ਵਿੱਚ ਭਾਰਤ ਤੋਂ ਬਾਹਰ ਕੰਨੜ ਬੋਲੀ ਗਈ ਹੈ। ਕਰਨਾਟਕ ਦੇ ਤੁਮਾਕੁਰੂ ਜ਼ਿਲ੍ਹੇ ਦਾ ਰਹਿਣ ਵਾਲਾ ਆਰੀਆ ਕੈਨੇਡਾ ਦੀ ਲਿਬਰੇਸ਼ਨ ਪਾਰਟੀ ਦਾ ਮੈਂਬਰ ਹੈ। ਉਹ 2019 ਦੀਆਂ ਸੰਘੀ ਚੋਣਾਂ ਵਿੱਚ ਸੰਸਦ ਲਈ ਦੁਬਾਰਾ ਚੁਣਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ : ਮੌਰੀਸਨ ਹਾਲ ਹੀ ਦੇ ਸਾਲਾਂ 'ਚ ਕਾਰਜਕਾਲ ਪੂਰਾ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣੇ
ਕਰਨਾਟਕ 'ਚ ਹੀ ਕੀਤੀ ਪੜ੍ਹਾਈ
ਤੁਹਾਨੂੰ ਦੱਸ ਦੇਈਏ ਕਿ ਚੰਦਰ ਆਰੀਆ ਭਾਰਤ ਦੇ ਵਪਾਰਕ ਟੈਕਸ ਦੇ ਸਾਬਕਾ ਸਹਾਇਕ ਕਮਿਸ਼ਨਰ ਗੋਵਿੰਦਾ ਅਈਅਰ ਦੇ ਪੁੱਤਰ ਹਨ। ਚੰਦਰ ਆਰੀਆ ਨੇ ਕਰਨਾਟਕ ਵਿੱਚ ਹੀ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਉੱਚ-ਤਕਨਾਲੋਜੀ ਖੇਤਰ ਵਿੱਚ ਕੰਮ ਕਰ ਰਹੇ ਸਨ। ਉਹ ਆਪਣੀ ਪਤਨੀ ਸੰਗੀਤ ਨਾਲ ਨੇਪੀਅਨ ਵਿੱਚ ਰਹਿੰਦੇ ਹਨ, ਜੋ ਓਟਾਵਾ ਕੈਥੋਲਿਕ ਸਕੂਲ ਬੋਰਡ ਲਈ ਕੰਮ ਕਰਦੀ ਹੈ। ਉਹਨਾਂ ਦਾ ਪੁੱਤਰ ਸਿਡ ਇੱਕ CPA, CA (ਚਾਰਟਰਡ ਪ੍ਰੋਫੈਸ਼ਨਲ ਅਕਾਊਂਟੈਂਟ, ਚਾਰਟਰਡ ਅਕਾਊਂਟੈਂਟ) ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ ਦੇ ਪਬਲਿਕ ਸਕੂਲਾਂ 'ਚ ਹਿੰਸਾ ਦੀਆਂ ਘਟਨਾਵਾਂ 'ਚ ਹੋਇਆ 25 ਫ਼ੀਸਦੀ ਵਾਧਾ
NEXT STORY