ਲੰਡਨ : ਉੱਤਰੀ-ਪੱਛਮੀ ਬ੍ਰਿਟੇਨ ਦੇ ਗ੍ਰੇਟਰ ਮੈਨਚੈਸਟਰ ਵਿਚ ਰਾਇਲ ਓਲਡਹੈਮ ਹਸਪਤਾਲ ਦੀ ਐਮਰਜੈਂਸੀ ਮੈਡੀਕਲ ਯੂਨਿਟ ਵਿਚ ਭਾਰਤੀ ਮੂਲ ਦੀ ਨਰਸ 'ਤੇ ਕੈਂਚੀ ਨਾਲ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਹਮਲਾ ਰਾਤ ਦੀ ਸ਼ਿਫਟ ਦੌਰਾਨ ਕੀਤਾ ਗਿਆ। ਇਸ ਕਾਰਨ ਨਰਸ ਗੰਭੀਰ ਜ਼ਖ਼ਮੀ ਹੋ ਗਈ। ਨਰਸ, ਜਿਸ 'ਤੇ ਸ਼ਨੀਵਾਰ ਰਾਤ ਨੂੰ ਹਮਲਾ ਕੀਤਾ ਗਿਆ ਸੀ, ਮੈਨਚੈਸਟਰ ਮੈਜਿਸਟ੍ਰੇਟ ਕੋਰਟ 'ਚ ਉਸ ਦਾ ਨਾਂ ਅਚੰਮਾ ਚੈਰੀਅਨ ਦੱਸਿਆ ਗਿਆ ਹੈ। ਹਮਲੇ ਦੀ ਇਸ ਘਟਨਾ ਤੋਂ ਬਾਅਦ 37 ਸਾਲਾ ਰੂਮਨ ਹੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਗ੍ਰੇਟਰ ਮੈਨਚੈਸਟਰ ਪੁਲਸ ਨੇ ਕਿਹਾ ਕਿ ਹੱਕ 'ਤੇ ਮੰਗਲਵਾਰ ਨੂੰ ਕਤਲ ਦੀ ਕੋਸ਼ਿਸ਼ ਅਤੇ ਕੋਈ ਬਲੇਡ ਵਾਲੀ ਚੀਜ਼ ਰੱਖਣ ਦਾ ਦੋਸ਼ ਲਗਾਇਆ ਗਿਆ ਸੀ ਅਤੇ ਅਗਲੇ ਮਹੀਨੇ ਮੈਨਚੈਸਟਰ ਕਰਾਊਨ ਕੋਰਟ ਵਿਚ ਪੇਸ਼ ਹੋਣ ਲਈ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਸੀ।
ਇਹ ਵੀ ਪੜ੍ਹੋ : ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗਬੰਦੀ 'ਤੇ ਬਣੀ ਸਹਿਮਤੀ, ਛੇਤੀ ਰਿਹਾਅ ਹੋਣਗੇ ਬੰਧਕ
ਪੁਲਸ ਬਿਆਨ ਵਿਚ ਕਿਹਾ ਗਿਆ ਹੈ, “ਪੀੜਤ ਇਕ 50 ਸਾਲਾ ਔਰਤ ਹੈ ਅਤੇ (ਇਸ ਹਮਲੇ ਵਿਚ) ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।" ਗ੍ਰੇਟਰ ਮੈਨਚੈਸਟਰ ਪੁਲਸ ਦੇ ਓਲਡਹੈਮ ਜ਼ਿਲ੍ਹੇ ਦੇ ਡਿਟੈਕਟਿਵ ਸੁਪਰਡੈਂਟ ਮੈਟ ਵਾਕਰ ਨੇ ਕਿਹਾ ਕਿ ਅਸੀਂ ਹਸਪਤਾਲ ਵਿਚ ਇਲਾਜ ਕਰ ਰਹੀ ਨਰਸ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦੇ ਹਾਂ। ਸਾਡੀ ਪਹਿਲ ਇਸ ਔਖੀ ਘੜੀ ਵਿਚ ਉਸਦਾ, ਉਸਦੇ ਪਰਿਵਾਰ ਅਤੇ ਉਸਦੇ ਸਾਥੀਆਂ ਦਾ ਸਮਰਥਨ ਕਰਨਾ ਹੈ। “ਅਸੀਂ ਇਸ ਘਟਨਾ ਤੋਂ ਪ੍ਰਭਾਵਿਤ ਕਿਸੇ ਵੀ ਵਿਅਕਤੀ ਦੀ ਸਹਾਇਤਾ ਲਈ NHS (ਨੈਸ਼ਨਲ ਹੈਲਥ ਸਰਵਿਸ) ਦੇ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।”
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਫ਼ਗਾਨਿਸਤਾਨ 'ਚ ਲੱਗੇ ਭੂਚਾਲ ਦੇ ਝਟਕੇ, 3.9 ਮਾਪੀ ਗਈ ਤੀਬਰਤਾ
NEXT STORY