ਸਿਡਨੀ(ਏਜੰਸੀ)— ਬਹੁਤ ਸਾਰੇ ਭਾਰਤੀ ਵਿਦੇਸ਼ 'ਚ ਭਾਰਤ ਦਾ ਨਾਂ ਚਮਕਾ ਰਹੇ ਹਨ ਪਰ ਕਈ ਵਾਰ ਕੁੱਝ ਲੋਕ ਅਜਿਹੇ ਕਾਰਨਾਮੇ ਕਰ ਦਿੰਦੇ ਹਨ ਕਿ ਜਿਸ ਕਾਰਨ ਸਾਰੇ ਭਾਈਚਾਰੇ ਦਾ ਸਿਰ ਝੁਕ ਜਾਂਦਾ ਹੈ। ਅਜਿਹਾ ਹੀ ਕੁੱਝ ਦੇਖਣ ਨੂੰ ਮਿਲਿਆ ਆਸਟਰੇਲੀਆ 'ਚ ਜਿੱਥੇ ਇਕ ਪੰਜਾਬੀ ਨੌਜਵਾਨ ਦੀ ਆਸਟਰੇਲੀਆ ਦੀ ਨਾਗਰਿਕਤਾ ਨਹੀਂ ਦਿੱਤੀ ਗਈ ਕਿਉਂਕਿ ਉਸ ਨੇ 2010 'ਚ ਇਕ ਜੋੜੀ ਬੂਟ ਚੋਰੀ ਕੀਤੇ ਸਨ ਅਤੇ ਉਸ ਕੋਲੋਂ ਇਕ ਚੋਰੀ ਦਾ ਕ੍ਰੈਡਿਟ ਕਾਰਡ ਵੀ ਫੜਿਆ ਗਿਆ ਸੀ।
ਜਾਣਕਾਰੀ ਮੁਤਾਬਕ ਗ੍ਰਹਿ ਮਾਮਲੇ ਵਿਭਾਗ ਵਲੋਂ 2010 'ਚ 35 ਸਾਲਾ ਪਟੇਲ ਨੂੰ ਨਾਗਰਿਕਤਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਜਿਸ ਉਪਰੰਤ ਪਟੇਲ ਨੇ ਆਪਣੇ ਕੇਸ ਨੂੰ ਟ੍ਰਿਬਿਊਨਲ ਕੋਰਟ 'ਚ ਪਾਇਆ ਸੀ। ਇਸ ਕੇਸ ਮੁਤਾਬਕ 2007 'ਚ ਪਟੇਲ ਨਾਂ ਦਾ ਵਿਅਕਤੀ ਵਿਦਿਆਰਥੀ ਵੀਜ਼ੇ 'ਤੇ ਆਇਆ ਸੀ।
ਜਾਣਕਾਰੀ ਮੁਤਾਬਕ 2010 'ਚ ਉਹ ਇਕ ਦੁਕਾਨ 'ਤੇ ਬੂਟ ਲੈਣ ਗਿਆ ਸੀ। ਇੱਥੇ ਉਹ ਬੂਟ ਚੋਰੀ ਕਰਕੇ ਤੇਜ਼ੀ ਨਾਲ ਦੁਕਾਨ ਤੋਂ ਬਾਹਰ ਆ ਗਿਆ। ਕੈਮਰਿਆਂ ਦੀ ਰਿਕਾਰਡਿੰਗ ਦੀ ਮਦਦ ਨਾਲ ਪਤਾ ਲੱਗਾ ਕਿ ਉਸ ਨੇ ਦੁਕਾਨ 'ਚੋਂ ਬੂਟ ਚੋਰੀ ਕੀਤੇ ਹਨ ਅਤੇ ਉਸ ਕੋਲੋਂ ਇਕ ਚੋਰੀ ਦਾ ਕ੍ਰੈਡਿਟ ਕਾਰਡ ਵੀ ਫੜਿਆ ਗਿਆ। ਫੜੇ ਜਾਣ 'ਤੇ ਉਸ ਨੇ ਕਿਹਾ ਕਿ ਉਹ ਬੂਟਾਂ ਦੇ ਪੈਸੇ ਤਾਂ ਦੇਣਾ ਚਾਹੁੰਦਾ ਸੀ ਪਰ ਪੜ੍ਹਾਈ ਦੇ ਬੋਝ ਕਾਰਨ ਉਹ ਭੁੱਲ ਗਿਆ। ਉਸ ਨੇ ਕਿਹਾ ਕਿ ਭਾਰਤ ਜਾਣ ਲਈ ਉਸ ਨੇ ਆਪਣੇ ਦੋਸਤ ਕੋਲੋਂ ਕ੍ਰੈਡਿਟ ਕਾਰਡ ਉਧਾਰ ਲਿਆ ਸੀ। ਉਸ ਦੀ ਇਸ ਕਹਾਣੀ 'ਤੇ ਅਧਿਕਾਰੀਆਂ ਨੇ ਵਿਸ਼ਵਾਸ ਨਾ ਕੀਤਾ। ਇਸੇ ਕਾਰਨ ਉਸ ਦੀ ਨਾਗਰਿਕਤਾ ਖਾਰਜ ਕਰ ਦਿੱਤੀ ਗਈ।
ਇਟਲੀ ਦੇ ਸ਼ਹਿਰ ਕਤਾਨੀਆ 'ਚ ਲੱਗੇ ਭੂਚਾਲ ਦੇ ਝਟਕੇ, 40 ਲੋਕ ਜ਼ਖਮੀ
NEXT STORY