ਵੈਨਕੂਵਰ: ਕੈਨੇਡਾ ਦੀ ਧਰਤੀ ਨੇ ਭਾਰਤ ਦਾ ਇਕ ਹੋਰ ਹੋਣਹਾਰ ਨੌਜਵਾਨ ਖੋਹ ਲਿਆ ਹੈ। ਕੈਨੇਡਾ ਦੇ ਵੈਨਕੂਵਰ ਵਿਖੇ ਪੜ੍ਹ ਰਹੇ ਭਾਰਤੀ ਵਿਦਿਆਰਥੀ ਦੀ ਸਮੁੰਦਰ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਵਿਦਿਆਰਥੀ ਦੀ ਸ਼ਨਾਖਤ 26 ਸਾਲ ਦੇ ਰਾਹੁਲ ਰਣਵਾ ਵਜੋਂ ਕੀਤੀ ਗਈ ਹੈ ਜੋ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਨਾਲ ਸਬੰਧਤ ਸੀ ਅਤੇ ਪਿਛਲੇ ਸਾਲ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ।

ਮਾਪਿਆਂ ਦਾ ਇਕਲੌਤਾ ਪੁੱਤ ਰਾਹੁਲ ਰਣਵਾ 17 ਅਪ੍ਰੈਲ, 2025 ਨੂੰ ਵੈਨਕੂਵਰ ਦੇ ਰੈਕ ਬੀਚ ’ਤੇ ਤੈਰਾਕੀ ਕਰ ਰਿਹਾ ਸੀ ਜਦੋਂ ਉਚੀਆਂ ਛੱਲਾਂ ਉਸ ਨੂੰ ਡੂੰਘੇ ਪਾਣੀ ਵੱਲ ਖਿੱਚ ਕੇ ਲੈ ਗਈਆਂ। ਮੌਕੇ ’ਤੇ ਮੌਜੂਦ ਇਕ ਸ਼ਖਸ ਨੇ ਰਾਹੁਲ ਨੂੰ ਬਚਾਉਣ ਦਾ ਯਤਨ ਕੀਤਾ ਪਰ ਕਾਮਯਾਬ ਨਾ ਹੋ ਸਕਿਆ। ਨੌਜਵਾਨ ਦੇ ਪਾਣੀ ਵਿਚ ਰੁੜ੍ਹਨ ਦੀ ਇਤਲਾਹ ਮਿਲਦਿਆਂ ਹੀ ਯੂਨੀਵਰਸਿਟੀ ਆਰ.ਸੀ.ਐਮ.ਪੀ. ਵੱਲੋਂ ਹੈਲੀਕਪਾਟਰਜ਼ ਅਤੇ ਡਰੋਨਜ਼ ਰਾਹੀਂ ਉਸ ਦੀ ਭਾਲ ਆਰੰਭੀ ਗਈ।
ਪੜ੍ਹੋ ਇਹ ਅਹਿਮ ਖ਼ਬਰ-ਸਾਊਦੀ ਪ੍ਰਿੰਸ, ਯੂ.ਏ.ਈ. ਨੇ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ, ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ
ਵੈਨਕੂਵਰ ਨੇੜੇ ਰੈੱਕ ਬੀਚ ’ਤੇ ਵਾਪਰੀ ਘਟਨਾ
ਕੈਨੇਡੀਅਨ ਕੋਸਟ ਗਾਰਡ, ਵੈਨਕੂਵਰ ਫਾਇਰ ਰੈਸਕਿਊ ਅਤੇ ਮੈਟਰੋ ਵੈਨਕੂਵਰ ਪਾਰਕ ਵਰਗੀਆਂ ਕਈ ਏਜੰਸੀਆਂ ਨੇ ਨੌਜਵਾਨ ਦੀ ਭਾਲ ਕਰਨ ਵਿਚ ਸਹਿਯੋਗ ਦੇ ਰਹੀਆਂ ਸਨ। ਇਸੇ ਦੌਰਾਨ ਸਟੈਨਲੀ ਪਾਰਕ ਦੇ ਪੱਛਮੀ ਇਲਾਕੇ ਵਿਚ ਥਰਡ ਬੀਚ ’ਤੇ ਇਕ ਦੇਹ ਬਰਾਮਦ ਕੀਤੀ ਗਈ, ਜਿਸ ਦੀ ਸ਼ਨਾਖਤ ਰਾਹੁਲ ਰਣਵਾ ਵਜੋਂ ਹੋਈ। ਲਾਸ਼ ਦੀ ਬਰਾਮਦਗੀ ਵਾਲਾ ਇਲਾਕਾ ਰੈਕ ਬੀਚ ਤੋਂ 18 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ। ਰਾਹੁਲ ਦੇ ਕਜ਼ਨ ਯੁਵਰਾਜ ਸਿੰਘ ਵੱਲੋਂ ਸਥਾਪਤ ਗੋਫੰਡਮੀ ਪੇਜ ਮੁਤਾਬਕ ਉਹ ਵੈਨਕੂਵਰ ਕਮਿਊਨਿਟੀ ਕਾਲਜ ਵਿਚ ਐਮ.ਬੀ.ਏ. ਦੀ ਪੜ੍ਹਾਈ ਕਰ ਰਿਹਾ ਸੀ ਅਤੇ ਕਾਲਜ ਦੀ ਵਿਦਿਆਰਥੀ ਕੌਂਸਲ ਦਾ ਮੈਂਬਰ ਵੀ ਸੀ। ਉਹ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ ਅਤੇ ਇੱਕ ਅਜਿਹਾ ਨੌਜਵਾਨ ਜਿਸਨੇ ਪਰਿਵਾਰ ਦਾ ਸਮਰਥਨ ਕਰਨ ਲਈ ਪਾਰਟ-ਟਾਈਮ ਨੌਕਰੀ 'ਤੇ ਅਣਥੱਕ ਮਿਹਨਤ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਗੁਰੂ ਘਰ ਅਤੇ ਮੰਦਰ ਦੇ ਬਾਹਰ ਗਲਤ ਸ਼ਬਦਾਵਲੀ ਲਿਖੇ ਜਾਣ ਦਾ ਮਾਮਲਾ, ਸਖ਼ਤ ਕਾਰਵਾਈ ਦੀ ਮੰਗ
NEXT STORY