ਲੰਡਨ (ਭਾਸ਼ਾ)– ਦੱਖਣ-ਪੱਛਮੀ ਇੰਗਲੈਂਡ ’ਚ ਬ੍ਰਿਸਟਲ ਯੂਨੀਵਰਸਿਟੀ ਦੇ ਇਕ ਭਾਰਤੀ ਵਿਦਿਆਰਥੀ ਤੇ ਪੁਰਸਕਾਰ ਜੇਤੂ ਵਾਤਾਵਰਨ ਪ੍ਰੇਮੀ ਨੇ ਬ੍ਰਿਟੇਨ ਦੇ ਵੱਖ-ਵੱਖ ਸ਼ਹਿਰਾਂ ’ਚ ਲੋਕਾਂ ਨੂੰ ‘ਪਲਾਗਿੰਗ’ ਦੇ ਰੁਝਾਨ ਲਈ ਪ੍ਰੇਰਿਤ ਕੀਤਾ ਹੈ, ਜਿਸ ਵਿਚ ‘ਜੌਗਿੰਗ’ ਦੇ ਨਾਲ-ਨਾਲ ਕੂੜਾ ਫਰੋਲਣ ਦਾ ਕੰਮ ਵੀ ਕੀਤਾ ਜਾਂਦਾ ਹੈ। ਮੂਲ ਤੌਰ ’ਤੇ ਪੁਣੇ ਦੇ ਰਹਿਣ ਵਾਲੇ ਵਿਵੇਕ ਗੁਰਵ ਸਵੀਡਿਸ਼ ਧਾਰਨਾ ‘ਪਲਾਗਿੰਗ’ ਤੋਂ ਪ੍ਰੇਰਿਤ ਹਨ, ਜੋ ‘ਜੋਗਾ’ (ਜੌਗਿੰਗ) ਨੂੰ ‘ਪਲੋਕਾ ਅਪ’ (ਇਕ ਚੀਜ਼ ਨੂੰ ਚੁੱਕਣਾ) ਦੇ ਨਾਲ ਜੋੜਦਾ ਹੈ। ਇਹ ਉਨ੍ਹਾਂ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਹੈ, ਜੋ ਆਪਣੀਆਂ ਸਥਾਨਕ ਸੜਕਾਂ ਨੂੰ ਸਾਫ ਰੱਖਣ ’ਚ ਮਾਣ ਮਹਿਸੂਸ ਕਰਦੇ ਹਨ।
ਇਹ ਵੀ ਪੜ੍ਹੋ: ਸਾਵਧਾਨ! ਜੰਮੀ ਹੋਈ ਝੀਲ 'ਤੇ ਖੇਡ ਰਹੇ ਬੱਚੇ ਪਾਣੀ 'ਚ ਡੁੱਬੇ, ਬਾਹਰ ਕੱਢੇ 4 ਬੱਚਿਆਂ ਨੂੰ ਪਿਆ ਦਿਲ ਦਾ ਦੌਰਾ
ਭਾਰਤ ’ਚ ਉਨ੍ਹਾਂ 2018 ਵਿਚ ‘ਪੁਣੇ ਪਲਾਗਰਜ਼’ ਦੇ ਰੂਪ ’ਚ ਜਾਣਿਆ ਜਾਂਦਾ ‘ਪਲਾਗਿੰਗ ਭਾਈਚਾਰਾ’ ਬਣਾਇਆ, ਜਿਸ ਵਿਚ 10 ਹਜ਼ਾਰ ਤੋਂ ਵੱਧ ਮੈਂਬਰ ਹਨ, ਜਿਨ੍ਹਾਂ 10 ਲੱਖ ਕਿੱਲੋ ਤੋਂ ਵੱਧ ਕਚਰਾ ਇਕੱਠਾ ਕੀਤਾ। ਉਹ ਪਿਛਲੇ ਸਾਲ ਸਤੰਬਰ ’ਚ ਬ੍ਰਿਸਟਲ ਯੂਨੀਵਰਸਿਟੀ ’ਚ ਆਪਣੀ ਸਕਾਲਰਸ਼ਿਪ ਦੌਰਾਨ ਵੀ ਇਸ ਨੂੰ ਜਾਰੀ ਰੱਖਣਾ ਚਾਹੁੰਦੇ ਸਨ। ਉਨ੍ਹਾਂ ਦੀ ਯੂਨੀਵਰਸਿਟੀ ਨੇ ਕਿਹਾ ਕਿ ਉਨ੍ਹਾਂ 180 ਦੇਸ਼ਾਂ ਦੇ ਸਵੈ-ਸੇਵਕਾਂ ਦੀ ਮਦਦ ਨਾਲ 120 ਪਲਾਗਿੰਗ ਮਿਸ਼ਨਾਂ ’ਤੇ 420 ਮੀਲ ਦੀ ਦੂਰੀ ਤੈਅ ਕੀਤੀ ਅਤੇ ਹੁਣ ਇਹ ਮੁਹਿੰਮ ਬ੍ਰਿਟੇਨ ਦੇ 30 ਸ਼ਹਿਰਾਂ ’ਚ ਅੱਗੇ ਵਧ ਰਹੀ ਹੈ।
ਇਹ ਵੀ ਪੜ੍ਹੋ: ਕੈਨੇਡਾ 'ਚ ਪੰਜਾਬਣ ਨਾਲ ਵਾਪਰਿਆ ਭਾਣਾ, 2 ਬੱਚਿਆਂ ਦੀ ਮਾਂ ਨੇ ਦੁਨੀਆ ਨੂੰ ਕਿਹਾ ਅਲਵਿਦਾ
ਗੁਰਵ ਨੇ ਕਿਹਾ,‘‘ਮੈਂ ਸਿਰਫ ਬ੍ਰਿਸਟਲ ’ਚ ਪਲਾਗਿੰਗ ਕਰ ਰਿਹਾ ਹਾਂ ਪਰ ਮੈਨਚੈਸਟਰ, ਲੀਡਸ ਤੇ ਡਰਬੀ ’ਚ ਵੀ ਲੋਕ ਮੈਨੂੰ ਪਲਾਗਿੰਗ ਕਰਨ ਲਈ ਕਹਿ ਰਹੇ ਸਨ। ਇਸ ਲਈ ਮੈਂ ਬ੍ਰਿਟੇਨ ਦੇ 30 ਸ਼ਹਿਰਾਂ ’ਚ ਪਲਾਗਿੰਗ ਕਰਨ ਦਾ ਫੈਸਲਾ ਕੀਤਾ। ਮੈਂ ਪੂਰੇ ਬ੍ਰਿਟੇਨ ’ਚ ਇਕ ਪਲਾਗਿੰਗ ਭਾਈਚਾਰਾ ਬਣਾਉਣਾ ਚਾਹੁੰਦਾ ਹਾਂ ਜਿਵੇਂ ਮੈਂ ਭਾਰਤ ’ਚ ਕੀਤਾ ਸੀ। ਇਸ ਲਈ ਜੇ ਮੈਂ ਪੂਰੇ ਬ੍ਰਿਟੇਨ ’ਚ ਪਲਾਗਿੰਗ ਕਰ ਸਕਦਾ ਹਾਂ, ਲੋਕਾਂ ਨੂੰ ਇਸ ਦੇ ਲਈ ਪ੍ਰੇਰਿਤ ਕਰ ਸਕਦਾ ਹਾਂ ਤਾਂ ਉਹ ਆਪਣੇ ਖੁਦ ਦੇ ਸਮੂਹ ਵੀ ਸ਼ੁਰੂ ਕਰ ਸਕਦੇ ਹਨ।’’
ਇਹ ਵੀ ਪੜ੍ਹੋ: ਰੋਜ਼ੀ-ਰੋਟੀ ਦੀ ਭਾਲ 'ਚ 3 ਮਹੀਨੇ ਪਹਿਲਾਂ ਫਰਾਂਸ ਗਏ ਬੇਗੋਵਾਲ ਦੇ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਾਵਧਾਨ! ਜੰਮੀ ਹੋਈ ਝੀਲ 'ਤੇ ਖੇਡ ਰਹੇ ਬੱਚੇ ਪਾਣੀ 'ਚ ਡੁੱਬੇ, ਬਾਹਰ ਕੱਢੇ 4 ਬੱਚਿਆਂ ਨੂੰ ਪਿਆ ਦਿਲ ਦਾ ਦੌਰਾ
NEXT STORY