ਆਬੂਧਾਬੀ (ਬਿਊਰੋ): ਸੰਯੁਕਤ ਅਰਬ ਅਮੀਰਾਤ ਵਿਚ ਰਹਿਣ ਵਾਲੀ ਇਕ ਭਾਰਤੀ ਮਹਿਲਾ ਲਈ ਫਰਵਰੀ ਦੀ 3 ਤਾਰੀਖ਼ ਯਾਦਗਾਰ ਸਾਬਤ ਹੋਈ। ਲੀਨਾ ਜੇਲਾਲ ਦੀ ਕਿਸਮਤ ਨੇ ਸਾਥ ਦਿੱਤਾ ਅਤੇ ਉਸ ਦੀ ਕਰੋੜਾਂ ਰੁਪਏ ਦੀ ਲਾਟਰੀ ਲੱਗ ਗਈ। ਲੀਨਾ ਨੇ ਆਪਣੇ 14 ਦੋਸਤਾਂ ਨਾਲ ਪਹਿਲੀ ਵਾਰ ਆਪਣੇ ਨਾਮ 'ਤੇ ਟਿਕਟ ਖਰੀਦੀ ਸੀ। ਹਰ ਮਹੀਨੇ ਦੀ 3 ਤਾਰੀਖ਼ ਨੂੰ ਘੋਸ਼ਿਤ ਹੋਣ ਵਾਲੇ ਆਬੂਧਾਬੀ ਬਿਗ ਟਿਕਟ ਇਨਾਮ ਵਿਚ ਲੀਨਾ ਨੇ 22 ਮਿਲੀਅਨ ਦਿਰਹਮ ਮਤਲਬ ਕਰੀਬ 45 ਕਰੋੜ ਰੁਪਏ ਦਾ ਗ੍ਰੈਂਡ ਇਨਾਮ ਜਿੱਤਿਆ।
ਲੀਨਾ ਕੇਰਲ ਦੇ ਤ੍ਰਿਚੂਰ ਦੀ ਰਹਿਣ ਵਾਲੀ ਹੈ ਅਤੇ ਯੂਏਈ ਵਿਚ ਬਤੌਰ ਐੱਚ.ਆਰ. ਪ੍ਰੋਫੈਸ਼ਨਲ ਕੰਮ ਕਰਦੀ ਹੈ। ਜਦੋਂ ਬਿਗ ਟਿਕਟ ਹੋਸਟ ਰਿਚਰਡ ਨੇ ਉਹਨਾਂ ਨੂੰ ਫੋਨ ਕੀਤਾ ਤਾਂ ਲੀਨਾ ਨੂੰ ਆਪਣੀ ਜਿੱਤ 'ਤੇ ਵਿਸ਼ਵਾਸ ਨਹੀਂ ਹੋਇਆ। 27 ਜਨਵਰੀ ਨੂੰ ਜੇਤੂ ਟਿਕਟ ਖਰੀਦਣ ਵਾਲੀ ਲੀਨਾ ਨੇ ਕਿਹਾ ਕਿ ਪਹਿਲਾਂ ਮੈਨੂੰ ਲੱਗਾ ਕਿ ਮੇਰੇ ਦੋਸਤ ਫੋਨ 'ਤੇ ਮੇਰੇ ਨਾਲ ਮਜ਼ਾਕ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਜਿੱਤੀ ਹੋਈ ਰਾਸ਼ੀ ਸਾਡੇ ਸਾਰਿਆਂ ਵਿਚ ਸ਼ੇਅਰ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਅਨੋਖਾ ਮਾਮਲਾ : ਘਰ 'ਚ ਦਾਖਲ ਹੋਇਆ ਬੰਦੂਕਧਾਰੀ, ਨਹਾਇਆ-ਖਾਧਾ ਅਤੇ ਸੁੱਤਾ, ਫਿਰ ਮਾਲਕ ਨੂੰ ਚੁਕਾਏ 15 ਹਜ਼ਾਰ ਰੁਪਏ
ਬਣਾਈ ਰਾਸ਼ੀ ਦਾਨ ਕਰਨ ਦੀ ਯੋਜਨਾ
ਆਬੂਧਾਬੀ ਵਿਚ ਇਕ ਉਸਾਰੀ ਫਰਮ ਲਈ ਕੰਮ ਕਰਨ ਵਾਲੀ ਲੀਨਾ ਨੇ ਦੱਸਿਆ ਕਿ ਮੇਰੇ ਦੋਸਤ ਮੇਰੇ ਨਾਲੋਂ ਜ਼ਿਆਦਾ ਉਤਸ਼ਾਹਿਤ ਅਤੇ ਖੁਸ਼ ਹਨ। ਇਹ ਪਹਿਲੀ ਵਾਰ ਹੈ ਜਦੋਂ ਮੇਰੇ ਨਾਮ 'ਤੇ ਟਿਕਟ ਖਰੀਦੀ ਗਈ ਸੀ। ਮੈਨੂੰ ਲੱਗਦਾ ਹੈ ਕਿ ਮੈਂ ਆਪਣੇ ਗਰੁੱਪ ਵਿਚ ਸਭ ਤੋਂ ਵੱਧ ਖੁਸ਼ਕਿਸਮਤ ਹਾਂ। ਲੀਨਾ ਅਤੇ ਉਹਨਾਂ ਦੇ ਦੋਸਤਾਂ ਨੇ ਹਾਲੇ ਤੱਕ ਇਹ ਯੋਜਨਾ ਨਹੀਂ ਬਣਾਈ ਹੈ ਕਿ ਜਿੱਤਣ ਵਾਲੀ ਰਾਸ਼ੀ ਦਾ ਕੀ ਕੀਤਾ ਜਾਵੇਗਾ ਪਰ ਉਹ ਇਸ ਦਾ ਇਕ ਹਿੱਸਾ ਦਾਨ ਵਿਚ ਦੇਣਾ ਚਾਹੁੰਦੇ ਹਨ।
ਦਸੰਬਰ ਵਿਚ ਵੀ ਭਾਰਤੀ ਨੇ ਜਿੱਤਿਆ ਸੀ ਇਨਾਮ
ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿਚ ਓਮਾਨ ਦੇ ਰਹਿਣ ਵਾਲੇ ਭਾਰਤੀ ਪ੍ਰਵਾਸੀ ਰੰਜੀਤ ਵੇਣੁਗੋਪਾਲਨ ਉਨੀਥਨ ਰੈਫਲ ਡ੍ਰਾ ਵਿਚ 10 ਮਿਲੀਅਨ ਦਿਰਹਮ ਮਤਲਬ ਕਰੀਬ 20 ਕਰੋੜ ਰੁਪਏ ਜਿੱਤਣ ਦੇ ਬਾਅਦ ਉਸ ਸਾਲ ਦੇ ਅਖੀਰੀ ਬਿਗ ਟਿਕਟ ਆਬੂਧਾਬੀ ਕਰੋੜਪਤੀ ਬਣੇ ਸਨ। ਇਹ ਉਹਨਾਂ ਦੀ ਦੂਜੀ ਕੋਸ਼ਿਸ਼ ਸੀ, ਜਿਸ ਵਿਚ ਉਹਨਾਂ ਨੇ ਟਿਕਟ ਨੰਬਰ 052706 ਜੈਕਪਾਟ ਜਿੱਤਿਆ ਸੀ। 42 ਸਾਲ ਦੇ ਰੰਜੀਤ ਕੇਰਲ ਦੇ ਕੋਲੱਮ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਪਿਛਲੇ ਸਾਲ ਬਿਗ ਟਿਕਟ ਆਬੂਧਾਬੀ ਵਿਚ ਕਈ ਭਾਰਤੀਆਂ ਦੀ ਕਿਸਮਤ ਚਮਕੀ ਸੀ।
ਬੀਜਿੰਗ ਸੀਤਕਾਲੀਨ ਓਲੰਪਿਕ ਦਾ ਵਿਰੋਧ ਕਰਨ ਤੋਂ ਪਹਿਲਾਂ ਹਾਂਗਕਾਂਗ ਦਾ ਕਾਰਕੁਨ ਗ੍ਰਿਫ਼ਤਾਰ
NEXT STORY