ਬਰੇਸ਼ੀਆ (ਦਲਵੀਰ ਸਿੰਘ ਕੈਂਥ) : ਇਟਲੀ ਦੀ ਮਸ਼ਹੂਰ ਝੀਲ "ਲਾਗੋ ਦੀ ਗਾਰਦਾ" ਵਿੱਚ ਇੱਕ ਭਾਰਤੀ ਦੀ ਡੁੱਬ ਕੇ ਮੌਤ ਹੋ ਜਾਣ ਦੀ ਬੇਹੱਦ ਦੁਖਦਾਈ ਘਟਨਾ ਦੀ ਜਾਣਕਾਰੀ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਬੀਤੇ ਦਿਨ ਦੋ ਭਾਰਤੀ ਦੋਸਤ ਜਿਨ੍ਹਾਂ ਵਿਚੋਂ ਇੱਕ ਦਾ ਨਾਮ ਘਨਸ਼ਿਆਮ ਸਿੰਘ (47) ਦੱਸਿਆ ਜਾ ਰਿਹਾ ਜਿਹੜਾ ਕਿ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਬਰੇਸ਼ੀਆ ਇਲਾਕੇ ਵਿੱਚ ਹੀ ਰਹਿੰਦਾ ਸੀ। ਬੀਤੇ ਦਿਨ ਆਪਣੇ ਇੱਕ ਦੋਸਤ ਨਾਲ ਕਿਰਾਏ ਦੀ ਪੈਡਲ ਕਿਸ਼ਤੀ ਲੈ ਕੇ ਮਸ਼ਹੂਰ ਝੀਲ "ਲਾਗੋ ਦੀ ਗਾਰਦਾ" ਵਿੱਚ ਘੁੰਮਣ ਚਲਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵਾਂ ਦੋਸਤਾਂ ਦੀ ਕਿਸ਼ਤੀ ਕਿਸੇ ਹੋਰ ਤੇਜ਼ ਰਫ਼ਤਾਰ ਨਾਲ ਆ ਰਹੀ ਕਿਸ਼ਤੀ ਨਾਲ ਟਕਰਾ ਗਈ ਜਿਸ ਕਾਰਨ ਦੋਵੇਂ ਭਾਰਤੀ ਪਾਣੀ ਵਿੱਚ ਡਿੱਗ ਗਏ।
ਇਹ ਵੀ ਪੜ੍ਹੋ : ਰੋਜ਼ੀ ਰੋਟੀ ਕਮਾਉਣ ਲਈ ਸਪੇਨ ਗਿਆ ਕਪੂਰਥਲਾ ਦਾ ਪ੍ਰਦੀਪ ਸਿੰਘ ਹੋਇਆ ਲਾਪਤਾ
ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਕਿ ਘਨਸ਼ਿਆਮ ਸਿੰਘ ਨੂੰ ਤੈਰਨਾ ਨਹੀਂ ਸੀ ਆਉਂਦਾ, ਜਦੋਂਕਿ ਉਸ ਦਾ ਦੋਸਤ ਇਸ ਹਾਦਸੇ ਦਾ ਸਿ਼ਕਾਰ ਹੋ ਕੇ ਵੀ ਕਿਨਾਰੇ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਿਆ। ਉਸ ਨੇ ਪੁਲਸ ਨੂੰ ਘਨਸ਼ਿਆਮ ਸਿੰਘ ਦੇ ਲਾਪਤਾ ਹੋ ਜਾਣ ਦੀ ਜਾਣਕਾਰੀ ਦਿੱਤੀ। ਪੁਲਸ ਨੇ ਜਦੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਤਾਂ ਉਹਨਾਂ ਨੂੰ ਘਨਸ਼ਿਆਮ ਸਿੰਘ ਦੀ ਲਾਸ਼ ਝੀਲ ਵਿਚੋਂ ਮਿਲ ਗਈ। ਹੁਣ ਪੁਲਸ ਸਾਰੇ ਮਾਮਲੇ ਦੀ ਬਹੁਤ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਆਖਿ਼ਰ ਇਹ ਘਟਨਾ ਹੋਈ ਕਿਵੇਂ, ਜਦੋਂਕਿ ਪੁਲਸ ਨੂੰ ਹਾਲੇ ਤੱਕ ਇਸ ਘਟਨਾ ਦਾ ਕੋਈ ਅਜਿਹਾ ਚਸ਼ਮਦੀਦ ਗਵਾਹ ਨਹੀਂ ਮਿਲਿਆ ਹੈ ਜਿਸ ਨੇ ਇਹ ਘਟਨਾ ਅੱਖੀਂ ਦੇਖੀ ਹੋਈ ਹੋਵੇ।
ਇਹ ਵੀ ਜਾਣਕਾਰੀ ਸੁਣਨ ਨੂੰ ਮਿਲ ਰਹੀ ਹੈ ਕਿ ਇਹਨਾਂ ਦੋਵਾਂ ਭਾਰਤੀਆਂ ਨੇ ਕਿਸੇ ਨਸ਼ੀਲੀ ਚੀਜ਼ ਦਾ ਵੀ ਸੇਵਨ ਕੀਤਾ ਹੋਇਆ ਸੀ। ਜਦੋਂ ਇਹ ਘਟਨਾ ਘਟੀ ਉਸ ਦਿਨ ਘਨਸ਼ਿਆਮ ਸਿੰਘ ਦੇ ਦੋਸਤ ਨੇ ਉਸ ਦੀ ਜਾਨ ਕਿਉਂ ਨਹੀਂ ਬਚਾਈ, ਜਦੋਂਕਿ ਉਹ ਆਪ ਸਹੀ ਸਲਾਮਤ ਪੁਲਸ ਕੋਲ ਪਹੁੰਚਿਆ। ਜਾਂਚ ਵਿੱਚ ਇਸ ਗੱਲ ਦਾ ਵੀ ਜਿ਼ਕਰ ਹੋ ਰਿਹਾ ਹੈ ਕਿ ਜਿਸ ਇਲਾਕੇ ਵਿੱਚ ਇਹ ਹਾਦਸਾ ਹੋਇਆ, ਉੱਥੇ ਕੁਲ 6 ਪੈਦਲ ਕਿਸ਼ਤੀਆਂ ਹਨ ਜਿਹੜੀਆਂ ਕਿ ਹਾਦਸੇ ਵਾਲੇ ਦਿਨ ਕਿਰਾਏ ਉੱਪਰ ਨਹੀਂ ਸਨ। ਫਿਰ ਘਨਸ਼ਿਆਮ ਸਿੰਘ ਦੀ ਮੌਤ ਕਿਸ ਤਰ੍ਹਾਂ ਹੋਈ, ਇਹ ਹੁਣ ਤੱਕ ਰਹੱਸ ਬਣਿਆ ਹੋਇਆ ਹੈ। ਉਮੀਦ ਹੈ ਕਿ ਪੁਲਸ ਇਸ ਭੇਦਭਰੀ ਹਾਲਤ ਵਿੱਚ ਹੋਈ ਮੌਤ ਦਾ ਸੱਚ ਜਲਦ ਹੀ ਸਾਹਮਣੇ ਲੈ ਆਵੇਗੀ।
ਇਹ ਵੀ ਪੜ੍ਹੋ : ਟਰੰਪ ਦੇ 'ਟੈਰਿਫ' ਬੰਬ ਮਗਰੋਂ ਭਾਰਤ ਦਾ ਸਖ਼ਤ ਕਦਮ! ਅਮਰੀਕਾ ਲਈ ਬੰਦ ਕੀਤੀ ਇਹ ਸਰਵਿਸ
ਦੂਜੇ ਪਾਸੇ ਅਜਿਹੀ ਹੀ ਇੱਕ ਹੋਰ ਘਟਨਾ ਦੋ ਪਾਕਿਸਤਾਨੀ ਨਾਗਰਿਕਾਂ ਨਾਲ ਵੀ ਘਟੀ ਹੈ ਜਿਹੜੇ ਕਿ ਬੈਰਗਾਮੋ ਇਲਾਕੇ ਦੀ ਝੀਲ ਤਾਵੇਰਨੋਲਾ ਵਿੱਚ ਨਹਾਉਣ ਲਈ ਗਏ ਸੀ ਪਰ ਇਹ ਗੱਲ ਸਾਫ਼ ਨਹੀਂ ਹੋਈ ਕਿ ਉਹਨਾਂ ਨੂੰ ਤੈਰਨਾ ਆਉਂਦਾ ਸੀ ਜਾਂ ਨਹੀਂ। ਝੀਲ ਵਿੱਚ ਵੜਨ ਨਾਲ ਇਹਨਾਂ ਪਾਕਿਸਤਾਨੀਆਂ ਵਿੱਚੋਂ ਇੱਕ ਨੌਜਵਾਨ ਅਬਦੁਲ ਮੰਨਾਨ (33) ਦੀ ਮੌਤ ਹੋ ਗਈ, ਜਦੋਂਕਿ ਦੂਜੇ ਪਾਕਿਸਤਾਨੀ ਨੇ ਅਬਦੁਲ ਨੂੰ ਬਚਾਉਣ ਲਈ ਬਹੁਤ ਹੱਥ-ਪੈਰ ਮਾਰੇ ਪਰ ਉਹ ਬਚਾਅ ਨਾ ਸਕਿਆ। ਸਥਾਨਕ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਜਿਹੜੇ ਕਿ ਛੁੱਟੀਆਂ ਮਨਾਉਣ ਝੀਲਾਂ ਕਿਨਾਰੇ ਮੌਸਮ ਦਾ ਆਨੰਦ ਲੈਣ ਜਾਂਦੇ ਹਨ, ਉਹਨਾਂ ਨੂੰ ਸਾਵਧਾਨੀ ਵਰਤਣ ਦੀ ਹਦਾਇਤ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਨੇ ਪੁਤਿਨ ਨੂੰ ਜ਼ੇਲੈਂਸਕੀ ਨਾਲ ਗੱਲਬਾਤ ਲਈ ਦਿੱਤਾ ਸਮਾਂ
NEXT STORY