ਇਟਲੀ (ਸਾਬੀ ਚੀਨੀਆ)— ਵਿਦੇਸ਼ਾਂ ਵਿਚ ਵੱਸਦੇ ਭਾਰਤੀਆਂ ਦੀ ਦਿਨ ਰਾਤ ਮਿਹਨਤ ਕਰ ਕੇ ਜੋੜੀ ਕਮਾਈ ਨੂੰ ਲੁੱਟਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਲੈ ਕੇ ਇਟਲੀ ਤੋਂ ਇਕ ਵਿਸ਼ੇਸ਼ ਵਫਦ ਇੰਡੀਅਨ ਉਵਰਸੀਜ਼ ਕਾਂਗਰਸ ਇਟਲੀ ਇਕਾਈ ਰੋਮ ਦੇ ਪ੍ਰਧਾਨ ਅਮਨਦੀਪ ਸਿੰਘ ਕਾਹਲੋਂ ਦੀ ਪ੍ਰਧਾਨਗੀ ਹੇਠ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੂੰ ਮਿਲਿਆ। ਜਿਥੇ ਉਨ੍ਹਾਂ ਨੇ ਪ੍ਰਨੀਤ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਟਲੀ ਦੌਰੇ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਗੱਲ ਕਰਦਿਆਂ ਆਖਿਆ ਕਿ ਸਾਡੇ ਨਾਲ ਕੀਤੇ ਵਾਅਦਿਆਂ ਨੂੰ ਨਿਭਾਉਣ ਦਾ ਸਹੀ ਸਮਾਂ ਆ ਗਿਆ ਹੈ। ਅਸੀਂ ਆਸ ਕਰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਹੇਠ ਬਣੀ ਪੰਜਾਬ ਸਰਕਾਰ ਐਨ. ਆਰ. ਆਈਜ਼ 'ਤੇ ਹੋਏ ਝੂਠੇ ਪਰਚਿਆ ਅਤੇ ਜ਼ਮੀਨਾਂ ਹੜੱਪਣ ਵਾਲਿਆਂ ਨਾਲ ਪੂਰੀ ਸਖਤੀ ਨਾਲ ਪੇਸ਼ ਆਵੇਗੀ।
ਦੱਸਣਯੋਗ ਹੈ ਕਿ ਜਦੋਂ ਪਿਛਲੇ ਸਾਲ ਕੇਂਦਰੀ ਮੰਤਰੀ ਪ੍ਰਨੀਤ ਕੌਰ ਅਤੇ ਉਨ੍ਹਾਂ ਨਾਲ ਬੀਬੀ ਕਰਨ ਬਰਾੜ ਇਟਲੀ ਆਏ ਸਨ ਤਾਂ ਉਨ੍ਹਾਂ ਵਿਦੇਸ਼ੀਆਂ ਤੋਂ ਵੋਟਾਂ ਮੰਗਦਿਆਂ ਵਾਅਦਾ ਕੀਤਾ ਸੀ ਕਿ ਜੇ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਨਸ਼ਿਆਂ ਦਾ ਸਫਾਇਆ ਪਹਿਲ ਦੇ ਆਧਾਰ 'ਤੇ ਕਰਾਂਗੇ ਅਤੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦੇ ਸਾਰੇ ਮਸਲੇ ਬਿਨ੍ਹਾਂ ਕਿਸੇ ਭੇਦ-ਭਾਵ ਦੇ ਹੱਲ ਕੀਤੇ ਜਾਣਗੇ।
ਵਿਦੇਸ਼ ਮੰਤਰਾਲਾ ਦਾ ਵੱਡਾ ਖੁਲਾਸਾ : ਵਿਜੇ ਮਾਲਿਆ ਸਮੇਤ 53 ਵਿਅਕਤੀਆਂ 'ਤੇ ਮਨੀ ਲਾਂਡਰਿੰਗ ਦਾ ਕੇਸ, ਸਾਰੇ ਭੱਜੇ ਇੰਗਲੈਂਡ
NEXT STORY