ਇੰਟਰਨੈਸ਼ਨਲ ਡੈਸਕ: ਸੰਯੁਕਤ ਅਰਬ ਅਮੀਰਾਤ (UAE) ਵਿੱਚ ਆਪਣੀ ਕਿਸਮਤ ਅਜ਼ਮਾਉਣ ਗਏ ਦੋ ਭਾਰਤੀਆਂ 'ਤੇ ਕਿਸਮਤ ਬੇਹੱਦ ਮਿਹਰਬਾਨ ਹੋਈ ਹੈ। ਦੁਬਈ ਡਿਊਟੀ ਫ੍ਰੀ ਮਿਲੀਨੀਅਮ ਮਿਲੀਅਨੇਅਰ ਡਰਾਅ ਵਿੱਚ ਕੇਰਲ ਦੇ ਰਹਿਣ ਵਾਲੇ ਦੋ ਪ੍ਰਵਾਸੀ ਭਾਰਤੀਆਂ, ਕਬੀਰ ਪੂਵਥਿੰਗਲ ਅਤੇ ਮੁਹੰਮਦ ਸ਼ਿਬਿਲ ਥਯਿਲ ਨੇ 1-1 ਮਿਲੀਅਨ ਡਾਲਰ (ਕਰੀਬ 9.5 ਕਰੋੜ ਰੁਪਏ) ਦਾ ਇਨਾਮ ਜਿੱਤ ਕੇ ਰਾਤੋ-ਰਾਤ ਕਰੋੜਪਤੀ ਬਣਨ ਦਾ ਮਾਣ ਹਾਸਲ ਕੀਤਾ ਹੈ।
ਲਕੀ ਜੇਤੂਆਂ ਵਿੱਚੋਂ ਇੱਕ 30 ਸਾਲਾ ਮੁਹੰਮਦ ਸ਼ਿਬਿਲ ਥਯਿਲ ਲਈ ਇਹ ਜਿੱਤ ਦੁੱਗਣੀ ਖੁਸ਼ੀ ਲੈ ਕੇ ਆਈ ਹੈ ਕਿਉਂਕਿ ਉਸਦਾ ਵਿਆਹ ਮਹਿਜ਼ ਇੱਕ ਮਹੀਨਾ ਪਹਿਲਾਂ ਹੀ ਹੋਇਆ ਸੀ। ਸ਼ਾਰਜਾਹ ਏਅਰਪੋਰਟ ਇੰਟਰਨੈਸ਼ਨਲ ਫ੍ਰੀ ਜ਼ੋਨ ਵਿੱਚ ਸੇਲਜ਼ ਐਗਜ਼ੀਕਿਊਟਿਵ ਵਜੋਂ ਕੰਮ ਕਰਨ ਵਾਲੇ ਸ਼ਿਬਿਲ ਨੇ ਦੱਸਿਆ ਕਿ ਉਸਨੇ ਇਸ ਪ੍ਰੋਮੋਸ਼ਨ ਵਿੱਚ ਸਿਰਫ਼ ਆਪਣੀ ਦੂਜੀ ਟਿਕਟ ਹੀ ਖਰੀਦੀ ਸੀ। ਅਕਤੂਬਰ 2025 ਵਿੱਚ ਦੁਬਈ ਆਏ ਸ਼ਿਬਿਲ ਨੇ ਇਸ ਜਿੱਤ ਨੂੰ ਆਪਣੀ ਜ਼ਿੰਦਗੀ ਬਦਲਣ ਵਾਲੀ ਖ਼ਬਰ ਦੱਸਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- 300 ਸਾਲ ਪੁਰਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਣਗੇ ਸੁਸ਼ੋਭਿਤ; ਸੰਗਤਾਂ ਜਲਦ ਕਰ ਸਕਣਗੀਆਂ ਦਰਸ਼ਨ-ਦੀਦਾਰੇ
ਦੂਜੇ ਜੇਤੂ ਕਬੀਰ ਪੂਵਥਿੰਗਲ (48), ਜੋ ਅਬੂ ਧਾਬੀ 'ਚ ਇੱਕ ਐਵੀਏਸ਼ਨ ਆਪਰੇਟਰ ਵਜੋਂ ਕੰਮ ਕਰਦੇ ਹਨ, ਪਿਛਲੇ 22 ਸਾਲਾਂ ਤੋਂ UAE ਵਿੱਚ ਰਹਿ ਰਹੇ ਹਨ। ਪੰਜ ਬੱਚਿਆਂ ਦੇ ਪਿਤਾ ਕਬੀਰ ਪਿਛਲੇ 12 ਸਾਲਾਂ ਤੋਂ ਲਗਾਤਾਰ ਦੁਬਈ ਡਿਊਟੀ ਫ੍ਰੀ ਲਾਟਰੀ ਵਿੱਚ ਹਿੱਸਾ ਲੈ ਰਹੇ ਸਨ। ਉਨ੍ਹਾਂ ਨੇ 13 ਜੂਨ ਨੂੰ ਆਨਲਾਈਨ ਟਿਕਟ (ਨੰਬਰ 3471) ਖਰੀਦੀ ਸੀ, ਜਿਸ ਨੇ ਉਨ੍ਹਾਂ ਦੀ ਸਾਲਾਂ ਦੀ ਮਿਹਨਤ ਅਤੇ ਉਮੀਦ ਨੂੰ ਰੰਗ ਲਾਇਆ ਹੈ।
ਗੌਰਤਲਬ ਹੈ ਕਿ ਇਸ ਲਾਟਰੀ ਵਿੱਚ ਭਾਰਤੀ ਨਾਗਰਿਕਾਂ ਦਾ ਹਮੇਸ਼ਾ ਹੀ ਬੋਲਬਾਲਾ ਰਿਹਾ ਹੈ। ਕੇਰਲ ਦੇ ਇਹ ਦੋਵੇਂ ਵਿਅਕਤੀ 1999 ਵਿੱਚ ਸ਼ੁਰੂ ਹੋਏ ਇਸ ਪ੍ਰੋਮੋਸ਼ਨ ਨੂੰ ਜਿੱਤਣ ਵਾਲੇ 278ਵੇਂ ਅਤੇ 279ਵੇਂ ਭਾਰਤੀ ਨਾਗਰਿਕ ਬਣ ਗਏ ਹਨ। ਜ਼ਿਕਰਯੋਗ ਹੈ ਕਿ ਇਸੇ ਡਰਾਅ ਦੌਰਾਨ ਇੱਕ ਹੋਰ ਭਾਰਤੀ ਪ੍ਰਵਾਸੀ ਕੌਸ਼ਲ ਵੇਦ ਨੇ ਮਰਸਡੀਜ਼-ਬੈਂਜ਼ S500 ਕਾਰ ਜਿੱਤੀ ਹੈ, ਜਦਕਿ ਇੱਕ ਕੈਨੇਡੀਅਨ ਨਾਗਰਿਕ ਨੇ ਸੁਪਰਬਾਈਕ ਆਪਣੇ ਨਾਮ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਲੋਵਾਕੀਆ 'ਚ ਦੋ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਭਾਣਾ, ਭਾਈਚਾਰੇ 'ਚ ਸੋਗ ਦੀ ਲਹਿਰ
NEXT STORY