ਇੰਟਰਨੈਸ਼ਨਲ ਡੈਸਕ- ਹਵਾਈ ਜਹਾਜ਼ ਜ਼ਰੀਏ ਸਫਰ ਕਰਨ ਵਾਲਿਆਂ ਲਈ ਖੁਸ਼ਖ਼ਬਰੀ ਹੈ। ਜੇਕਰ ਅਗਲੇ ਕੁਝ ਦਿਨਾਂ ਵਿੱਚ ਤੁਸੀਂ ਇੰਡੀਗੋ 'ਤੇ ਟਿਕਟਾਂ ਬੁੱਕ ਕਰੋਗੇ, ਪਰ ਯਾਤਰਾ ਸ਼ਾਨਦਾਰ ਵਿਦੇਸ਼ੀ ਏਅਰਲਾਈਨਾਂ ਵਿਚ ਕਰੋਗੇ। ਦਰਅਸਲ ਇੰਡੀਗੋ ਏਅਰਲਾਈਨਜ਼ ਨੇ ਹੁਣ ਆਪਣੇ ਨੈੱਟਵਰਕ ਦਾ ਵਿਸਥਾਰ ਕਰਨ ਲਈ ਤੁਰਕੀ ਏਅਰਲਾਈਨਜ਼ ਨਾਲ ਹੱਥ ਮਿਲਾਇਆ ਹੈ। ਤੁਰਕੀ ਏਅਰਲਾਈਨਜ਼ ਨਾਲ ਸਮਝੌਤੇ ਤਹਿਤ ਇੰਡੀਗੋ ਹੁਣ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਲਈ ਆਪਣੇ ਕੋਡ ਸਾਂਝੇ ਕਰੇਗੀ। ਜਿਨ੍ਹਾਂ ਚਾਰ ਅਮਰੀਕੀ ਸ਼ਹਿਰਾਂ ਲਈ ਇੰਡੀਗੋ ਅਤੇ ਤੁਰਕੀ ਏਅਰਲਾਈਨਜ਼ ਵਿਚਕਾਰ ਕੋਡ ਸਾਂਝੇ ਕੀਤੇ ਜਾ ਰਹੇ ਹਨ, ਉਨ੍ਹਾਂ ਵਿੱਚ ਹਿਊਸਟਨ (IAH), ਅਟਲਾਂਟਾ (ATL), ਮਿਆਮੀ (MIA) ਅਤੇ ਲਾਸ ਏਂਜਲਸ (LAX) ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ- ਸਰਕਾਰ ਨੇ 'Jalvahak' ਸਕੀਮ ਕੀਤੀ ਸ਼ੁਰੂ, ਕਾਰਗੋ ਆਵਾਜਾਈ ਨੂੰ ਮਿਲੇਗਾ ਹੁਲਾਰਾ
ਨਵੇਂ ਕੋਡ ਸ਼ੇਅਰ 18 ਦਸੰਬਰ ਤੋਂ ਲਾਗੂ
ਇੰਡੀਗੋ ਅਤੇ ਤੁਰਕੀ ਏਅਰਲਾਈਨਜ਼ ਦੇ ਨਵੇਂ ਕੋਡ ਸ਼ੇਅਰ 18 ਦਸੰਬਰ ਤੋਂ ਲਾਗੂ ਹੋਣਗੇ। ਨਵੇਂ ਕੋਡਸ਼ੇਅਰ ਲਾਗੂ ਹੋਣ ਤੋਂ ਬਾਅਦ ਇੰਡੀਗੋ ਅਮਰੀਕਾ ਦੇ ਨੌਂ ਵੱਖ-ਵੱਖ ਸਥਾਨਾਂ ਨੂੰ ਆਪਣੇ ਫਲਾਈਟ ਨੈੱਟਵਰਕ ਨਾਲ ਜੋੜ ਸਕੇਗਾ। ਨਾਲ ਹੀ ਵਪਾਰ ਅਤੇ ਸੈਰ-ਸਪਾਟੇ ਦੇ ਲਿਹਾਜ਼ ਨਾਲ ਯਾਤਰੀਆਂ ਨੂੰ ਬਿਹਤਰ ਯਾਤਰਾ ਵਿਕਲਪ ਪ੍ਰਦਾਨ ਕੀਤੇ ਜਾ ਸਕਦੇ ਹਨ। ਆਉਣ ਵਾਲੇ ਸਮੇਂ ਵਿੱਚ ਇੰਡੀਗੋ ਅਤੇ ਤੁਰਕੀ ਏਅਰਲਾਈਨਜ਼ ਦੁਨੀਆ ਦੇ 43 ਵੱਖ-ਵੱਖ ਸਥਾਨਾਂ ਲਈ ਆਪਣੇ ਫਲਾਈਟ ਕੋਡ ਸਾਂਝੇ ਕਰਨਗੀਆਂ।
ਇੰਡੀਗੋ ਦੇ ਗਲੋਬਲ ਸੇਲਜ਼ ਹੈੱਡ ਵਿਨੈ ਮਲਹੋਤਰਾ ਨੇ ਕਿਹਾ ਕਿ ਫਿਲਹਾਲ ਇੰਡੀਗੋ ਨੇ ਤੁਰਕੀ ਏਅਰਲਾਈਨਜ਼ ਹਿਊਸਟਨ, ਅਟਲਾਂਟਾ, ਮਿਆਮੀ ਅਤੇ ਲਾਸ ਏਂਜਲਸ ਲਈ ਕੋਡ ਸਾਂਝੇ ਕੀਤੇ ਹਨ। ਸਾਰੇ ਚਾਰ ਮੰਜ਼ਿਲਾਂ ਲਈ ਕੋਡ ਸ਼ੇਅਰ ਇਸਤਾਂਬੁਲ ਹਵਾਈ ਅੱਡੇ ਤੋਂ ਲਾਗੂ ਹੋਣਗੇ। ਜਿਵੇਂ ਹੀ ਇਹ ਕੋਡਸ਼ੇਅਰ ਪ੍ਰਭਾਵੀ ਹੁੰਦਾ ਹੈ, ਇੰਡੀਗੋ ਦਾ ਫਲਾਈਟ ਨੈੱਟਵਰਕ ਅਮਰੀਕਾ ਦੇ ਪੰਜ ਸ਼ਹਿਰਾਂ ਤੋਂ ਵੱਧ ਕੇ ਨੌਂ ਸ਼ਹਿਰਾਂ ਤੱਕ ਪਹੁੰਚ ਜਾਵੇਗਾ। ਇਨ੍ਹਾਂ ਸ਼ਹਿਰਾਂ ਵਿਚ ਨਿਊਯਾਰਕ, ਵਾਸ਼ਿੰਗਟਨ, ਬੋਸਟਨ, ਸ਼ਿਕਾਗੋ ਅਤੇ ਸੈਨ ਫਰਾਂਸਿਸਕੋ ਦੇ ਨਾਂ ਵੀ ਸ਼ਾਮਲ ਹਨ। ਵਧੇਰੇ ਜਾਣਕਾਰੀ ਲਈ ਤੁਸੀਂ ਇੰਡੀਗੋ ਦੀ ਵੈੱਬਸਾਈਟ 'ਤੇ ਜਾ ਸਕਦੇ ਹੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਨੇ ਅੱਤਵਾਦ ਦੇ ਵਿੱਤ ਪੋਸ਼ਣ ਨਾਲ ਨਜਿੱਠਣ ਲਈ ਕੀਤੀ ਮਹੱਤਵਪੂਰਨ ਤਰੱਕੀ: ਅਮਰੀਕੀ ਰਿਪੋਰਟ
NEXT STORY