ਮਿਸੀਸਾਗਾ (ਰਾਜ ਗੋਗਨਾ)- ਟੋਰਾਂਟੋ ਦੇ ਇੰਡੋ ਕੈਨੇਡੀਅਨ ਮੀਡੀਆ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ ਨਵੇਂ ਸਾਲ ਦਾ ਆਗਾਜ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਕੀਤਾ ਗਿਆ। ਕਲੱਬ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦਾ ਅਖੰਡ ਪਾਠ ਆਰੰਭ ਕਰਵਾਇਆ ਗਿਆ ਸੀ, ਜਿਸਦਾ ਭੋਗ ਐਤਵਾਰ ਨਵੇਂ ਸਾਲ ਵਾਲੇ ਦਿਨ ਪਿਆ। ਨਵਾਂ ਸਾਲ ਹਰ ਕਿਸੇ ਲਈ ਖੁਸ਼ੀਆਂ-ਤਰੱਕੀਆਂ ਲੈਕੇ ਆਵੇ ਇਸ ਬਾਬਤ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਗਈ।
ਗੁਰਦੁਆਰਾ ਸਾਹਿਬ ਵਿਖੇ ਨਵੇਂ ਸਾਲ ਮੌਕੇ ਗੁਰਬਾਣੀ ਕੀਰਤਨ ਅਤੇ ਗੁਰਬਾਣੀ ਵਿਚਾਰ ਦਾ ਪ੍ਰਵਾਹ ਲਗਾਤਾਰ ਚੱਲਦਾ ਰਿਹਾ। ਇਸ ਮੌਕੇ ਇੰਡੋ-ਕੈਨੇਡੀਅਨ ਮੀਡੀਆ ਕਲੱਬ ਤੋਂ ਇਲਾਵਾ ਵੱਖ-ਵੱਖ ਧਾਰਮਿਕ ਜੱਥੇਬੰਦੀਆਂ, ਸਪੋਰਟਸ ਕਲੱਬਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਸਟੇਜ ਦੀ ਕਾਰਵਾਈ ਸਿੰਘ ਹਰਜੀਤ ਵੱਲੋਂ ਨੇਪਰੇ ਚਾੜ੍ਹੀ ਗਈ ਅਤੇ ਕਲੱਬ ਦੇ ਸਰਪ੍ਰਸਤ ਅਮਰਜੀਤ ਸਿੰਘ ਰਾਏ , ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਸੇਖੋਂ, ਮੈਂਬਰ ਪ੍ਰਵੇਸ਼ਿਅਲ ਪਾਰਲੀਮੈਂਟ ਹਰਦੀਪ ਗਰੇਵਾਲ, ਸਕੂਲ ਟਰੱਸਟੀ ਸਤਪਾਲ ਜੋਹਲ ਵੱਲੋ ਆਈਆਂ ਹੋਈਆਂ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਵਿਗਿਆਨੀ ਸਮੇਤ 27 ਭਾਰਤੀਆਂ ਨੂੰ ਮਿਲੇਗਾ 'ਪ੍ਰਵਾਸੀ ਭਾਰਤੀ ਸਨਮਾਨ'
ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਮੀਡੀਆ ਕਲੱਬ ਦਾ ਧੰਨਵਾਦ ਕਰਦਿਆਂ ਲੋਕ ਮਸਲਿਆਂ 'ਤੇ ਪਹਿਰਾ ਦੇਣ ਬਾਬਤ ਬੇਨਤੀ ਵੀ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਸੁੱਖੀ ਨਿੱਝਰ, ਦਿਲਬਾਗ ਸਿੰਘ ਚਾਵਲਾ, ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ, ਡਿਪਟੀ ਮੇਅਰ ਹਰਕੀਰਤ ਸਿੰਘ, ਬਲਜੀਤ ਸਿੰਘ ਮੰਡ, ਟੋਨੀ ਜੌਹਲ, ਸੰਦੀਪ ਭੱਟੀ ,ਪੁਸ਼ਪਿੰਦਰ ਸੰਧੂ, ਹਰਜੀਤ ਬਾਜਵਾ, ਜਗਦੀਸ਼ ਗਰੇਵਾਲ, ਮੇਜਰ ਨੱਤ,ਮਨਜਿੰਦਰ ਸਿੰਘ, ਜੱਸੀ ਹੰਸਰਾ, ਬੰਤ ਨਿੱਝਰ, ਦਲਜੀਤ ਸਹੋਤਾ ਸਮੇਤ ਵੱਡੀ ਗਿਣਤੀ ਵਿਚ ਭਾਈਚਾਰੇ ਨਾਲ ਸਬੰਧਤ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ।
ਤਾਲਿਬਾਨ ਨੇ ਪਾਕਿਸਤਾਨ ਨੂੰ ਦਿਵਾਈ 1971 ਦੀ ਜੰਗ ਦੀ ਯਾਦ, ਤਸਵੀਰ ਸਾਂਝੀ ਕਰ ਕਿਹਾ...
NEXT STORY