ਇੰਟਰਨੈਸ਼ਨਲ ਡੈਸਕ- ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਦੀ ਧਮਕੀ ਦੇ ਤੁਰੰਤ ਬਾਅਦ ਤਾਲਿਬਾਨ ਨੇ ਪਲਟਵਾਰ ਕੀਤਾ ਅਤੇ ਉਸ ਨੂੰ 1971 ਯੁੱਧ ਦੀ ਯਾਦ ਦਿਵਾ ਦਿੱਤੀ। ਤਾਲਿਬਾਨ ਦੇ ਇਕ ਅਧਿਕਾਰੀ ਅਹਿਮਦ ਯਾਸਿਰ ਨੇ ਟਵੀਟ ਕੀਤਾ ਕਿ ਜੇਕਰ ਪਾਕਿਸਤਾਨ, ਅਫਗਾਨਿਸਤਾਨ 'ਤੇ ਹਮਲਾ ਕਰਦਾ ਹੈ ਤਾਂ ਇਸ ਨਾਲ 1971 ਦੀ ਲੜਾਈ ਦੋਹਰਾਈ ਜਾਵੇਗੀ। ਯਾਸਿਰ ਨੇ ਗਿੱਦੜ ਭਬਕੀ 'ਤੇ ਉਸ ਨੂੰ ਸ਼ੀਸ਼ਾ ਦਿਖਾਉਂਦੇ ਹੋਏ 16 ਦਸੰਬਰ 1971 ਦੀ ਇਕ ਤਸਵੀਰ ਪੋਸਟ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਸੈਨਾ ਨੂੰ ਇਕ ਹੋਰ ਯੁੱਧ ਹਾਰਨ ਤੋਂ ਬਚਣ ਲਈ ਅਫਗਾਨਿਸਤਾਨ ਤੋਂ ਦੂਰ ਰਹਿਣਾ ਚਾਹੀਦਾ।
ਦੱਸ ਦੇਈਏ ਕਿ ਪਾਕਿਸਤਾਨ ਫੌਜ ਨੂੰ 1971 ਦੀ ਜੰਗ 'ਚ ਭਾਰਤ ਦੇ ਅੱਗੇ ਆਤਮ ਸਮਰਪਣ ਕਰਨਾ ਪਿਆ ਸੀ। ਯਾਸਿਰ ਨੇ 16 ਦਸੰਬਰ 1971 ਦੀ ਤਸਵੀਰ ਟਵੀਟ ਕਰ ਕਿਹਾ ਕਿ ਪਾਕਿਸਤਾਨ ਦੇ ਗ੍ਰਹਿ ਮੰਤਰੀ ਜੀ, ਇਹ ਅਫਗਾਨਿਸਤਾਨ ਹੈ, ਹੰਕਾਰੀ ਸਮਰਾਟਾਂ ਦੀ ਧਰਤੀ ਹੈ। ਸਾਡੇ 'ਤੇ ਫੌਜੀ ਹਮਲੇ ਦੀ ਸੋਚਣਾ ਵੀ ਨਾ, ਨਹੀਂ ਤਾਂ ਭਾਰਤ ਦੇ ਸਾਹਮਣੇ ਜਿਸ ਤਰ੍ਹਾਂ ਹਥਿਆਰ ਰੱਖੇ ਸਨ, ਉਸ ਸ਼ਰਮਨਾਕ ਘਟਨਾ ਨੂੰ ਦੁਬਾਰਾ ਦੋਹਰਾਇਆ ਜਾਵੇਗਾ।
ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਦਾ ਦੋਸ਼ ਹੈ ਕਿ ਅਫਗਾਨਿਸਤਾਨ TTP ਅੱਤਵਾਦੀਆਂ ਨੂੰ ਪਨਾਹ ਦੇ ਰਿਹਾ ਹੈ। ਪਾਕਿਸਤਾਨ ਨੇ ਅਫਗਾਨਿਸਤਾਨ 'ਚ ਦਾਖਲ ਹੋ ਕੇ TTP ਦਾ ਸਫਾਇਆ ਕਰਨ ਦੀ ਵੀ ਚਿਤਾਵਨੀ ਦਿੱਤੀ ਸੀ। ਕੁਝ ਦਿਨ ਪਹਿਲਾਂ ਰਾਣਾ ਸਨਾਉੱਲਾ ਨੇ ਕਿਹਾ ਸੀ ਕਿ ਜੇਕਰ ਕਾਬੁਲ 'ਚ TTP ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਤਾਂ ਇਸਲਾਮਾਬਾਦ, ਅਫਗਾਨਿਸਤਾਨ 'ਚ TTP ਦੇ ਟਿਕਾਣਿਆਂ 'ਤੇ ਹਮਲਾ ਕਰ ਸਕਦਾ ਹੈ।
ਸ਼੍ਰੀਲੰਕਾ ਦੇ ਸਾਬਕਾ ਰਾਸਟਰਪਤੀ ਗੋਟਬਾਯਾ ਨੇ ਅਮਰੀਕੀ ਨਾਗਰਿਕਤਾ ਬਹਾਲ ਕਰਨ ਲਈ ਦਿੱਤੀ ਅਰਜ਼ੀ
NEXT STORY