ਵਾਸ਼ਿੰਗਟਨ- ਭਾਰਤੀ-ਅਮਰੀਕੀ ਰਾਜਨੀਤਕ ਸੰਗਠਨ ਇਮਪੈਕਟ ਨੇ ਅਮਰੀਕੀ ਚੋਣਾਂ ਵਿਚ ਹਿੱਸਾ ਲੈਣ ਵਾਲੇ ਭਾਈਚਾਰੇ ਦੇ ਮੈਂਬਰਾਂ ਦੀ ਇਕ ਕਰੋੜ ਡਾਲਰ ਦੀ ਮਦਦ ਕਰਨ ਦੀ ਮੰਗਲਵਾਰ ਨੂੰ ਘੋਸ਼ਣਾ ਕੀਤੀ ਹੈ। ਪ੍ਰੈੱਸ ਰਿਪੋਰਟ ਮੁਤਾਬਕ ਇਮਪੈਕਟ ਦੀ ਯੋਜਨਾ ਉੱਚ ਅਹੁਦਿਆਂ ਲਈ ਚੋਣ ਲੜ ਰਹੇ ਭਾਰਤੀ-ਅਮਰੀਕੀ ਦੀ ਪਛਾਣ ਕਰਨ, ਉਨ੍ਹਾਂ ਨੂੰ ਵਧਾਵਾ ਦੇਣ ਤੇ ਮਦਦ ਦੇਣ ਲਈ ਇਕ ਨਵਾਂ ਪ੍ਰੋਗਰਾਮ ਬਣਾਉਣ ਦੀ ਹੈ।
ਇਸ ਘੋਸ਼ਣਾ ਦਾ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਨੇ ਸਵਾਗਤ ਕੀਤਾ ਹੈ। ਕੈਲੀਫੋਰਨੀਆ ਦੀ ਸੈਨੇਟਰ ਹੈਰਿਸ ਨੇ ਕਿਹਾ ਕਿ ਮੈਂ ਭਾਰਤੀ-ਅਮਰੀਕੀ ਭਾਈਚਾਰੇ ਦੀ ਚੋਣ ਦੀ ਪ੍ਰਕਿਰਿਆ ਵਿਚ ਵਧਦੀ ਭੂਮਿਕਾ ਨੂੰ ਦੇਖ ਕੇ ਖੁਸ਼ ਹਾਂ...ਸਿਰਫ ਇਕ ਭਾਰਤੀ-ਅਮਰੀਕੀ ਦੇ ਰੂਪ ਵਿਚ ਨਹੀਂ ਸਗੋਂ ਇਕ ਅਜਿਹੇ ਵਿਅਕਤੀ ਦੇ ਰੂਪ ਵਿਚ ਵੀ ਜਿਸ ਦਾ ਮੰਨਣਾ ਹੈ ਕਿ ਸਾਡੇ ਲੋਕਤੰਤਰ ਵਿਚ ਸਾਰੀਆਂ ਜਾਤਾਂ ਤੇ ਜਿੰਨੇ ਅਮਰੀਕੀ ਹੋਣਗੇ ਓਨਾ ਹੀ ਸਾਡਾ ਲੋਕਤੰਤਰ ਮਜ਼ਬੂਤ ਹੋਵੇਗਾ। ਇਮਪੈਕਟ ਨੇ ਇਕ ਬਿਆਨ ਵਿਚ ਕਿਹਾ ਕਿ ਬੀਤੇ 8 ਸਾਲਾਂ ਵਿਚ ਅਮਰੀਕੀ ਕਾਂਗਰਸ ਵਿਚ ਭਾਰਤੀ-ਅਮਰੀਕੀਆਂ ਦੀ ਗਿਣਤੀ 5 ਗੁਣਾ ਵਧ ਗਈ ਹੈ।
ਇਮਪੈਕਟ ਇਕ ਮੁੱਖ ਰਾਜਨੀਤਕ ਸੰਗਠਨ ਹੈ ਜੋ ਸਰਕਾਰੀ ਦਫਤਰਾਂ ਵਿਚ ਭਾਰਤੀ-ਅਮਰੀਕੀਆਂ ਦੀ ਗਿਣਤੀ ਵਧਾਉਣ ਦੇ ਉਦੇਸ਼ ਖਾਤਰ ਪ੍ਰੀਖਣ ਦੇਣ, ਧਨ ਜੁਟਾਉਣ ਅਤੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਚੁਣਨ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਵਕੀਲ ਨੀਲ ਮਖੀਜਾ ਨੂੰ ਸੰਗਠਨ ਦਾ ਨਵਾਂ ਕਾਰਜਕਾਰੀ ਨਿਰਦੇਸ਼ਕ ਬਣਾਉਣ ਦੀ ਘੋਸ਼ਣਾ ਵੀ ਕੀਤੀ।
ਇਟਲੀ ਖੇਤੀ ਕਾਮਿਆਂ ਦੇ ਹੱਕਾਂ ਦੀ ਪ੍ਰਾਪਤੀ ਲਈ ਜੂਝਣ ਵਾਲੇ ਗੋਰੇ ਦਾ ਸਨਮਾਨ
NEXT STORY