ਜਕਾਰਤਾ (ਬਿਊਰੋ): ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ ਮੰਗਲਵਾਰ ਸਵੇਰੇ ਇਕ ਧਮਾਕਾ ਹੋਇਆ। ਇਸ ਧਮਾਕੇ ਵਿਚ ਦੋ ਮਿਲਟਰੀ ਕਰਮੀ ਜ਼ਖਮੀ ਹੋ ਗਏ। ਇਹ ਧਮਾਕਾ ਸਮੋਕ ਗ੍ਰੇਨੇਡ ਕਾਰਨ ਹੋਇਆ। ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਅੱਤਵਾਦੀ ਸਾਜਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਘਟਨਾਸਥਲ ਦੀ ਘੇਰਾਬੰਦੀ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਇਹ ਧਮਾਕਾ ਜਕਾਰਤਾ ਦੇ ਕੇਂਦਰ ਵਿਚ ਸਥਿਤ ਗ੍ਰਹਿ ਮੰਤਰਾਲੇ ਦੀ ਇਮਾਰਤ ਦੇ ਨੇੜੇ ਹੋਇਆ। ਜਕਾਰਤਾ ਦੇ ਪੁਲਸ ਪ੍ਰਮੁੱਖ ਗੈਟੋਟ ਐਦੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਲੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਇਸ ਧਮਾਕੇ ਵਿਚ ਫੌਜ ਦੇ ਦੋ ਜਵਾਨ ਜ਼ਖਮੀ ਹੋ ਗਏ। ਇਕ ਜਵਾਨ ਦੇ ਹੱਥ ਵਿਚ ਸੱਟ ਲੱਗੀ ਹੈ ਅਤੇ ਦੂਜੇ ਦਾ ਪੈਰ ਜ਼ਖਮੀ ਹੋਇਆ ਹੈ। ਦੋਹਾਂ ਨੂੰ ਫੌਜ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਨਾਸਾ ਨੂੰ ਮਿਲੇ ਚੰਦਰਯਾਨ-2 ਦੇ ਸੁਰਾਗ, ਤਸਵੀਰ ਕੀਤੀ ਸਾਂਝੀ
NEXT STORY